ਬੰਗਲਾਦੇਸ਼ ਦੀ ਅਰਥਚਾਰਾਮੁਦਰਾ ਟਕਾ৳ (ਬੀਡੀਟੀ)ਮਾਲੀ ਵਰ੍ਹਾ 1 ਜੁਲਾਈ – 30 ਜੂਨ ਵਪਾਰ organisations ਸਾਫਟਾ ,, ਡਬਲੀਊ ਟੀ ਓ ਜੀਡੀਪੀ $226.7 billion (nominal; 2016)[ 1] $628.3 billion (PPP; 2016)[ 1] ਜੀਡੀਪੀ ਵਾਧਾ 7.1%[ 2] ਜੀਡੀਪੀ ਪ੍ਰਤੀ ਵਿਅਕਤੀ $1,403 (ਨੌਮਿਨਲ); 2016)[ 1] $3,890 (PPP; 2016)[ 1] [ 3] ਜੀਡੀਪੀ ਖੇਤਰਾਂ ਪੱਖੋਂ ਖੇਤੀਬਾੜੀ: 15.5% ਉਦਯੋਗ: 28.1% ਸੇਵਾਵਾਂ: 56.3% (2015 est.) ਫੈਲਾਅ (ਸੀਪੀਆਈ ) 5.6% (2016)[ 4] ਗਰੀਬੀ ਰੇਖਾ ਤੋਂ ਹੇਠਾਂ ਅਬਾਦੀ 13% ਵੱਸੋਂ $2/ਪ੍ਰਤੀ ਦਿਨ ਖਰਚੇ ਤੋਂ ਹੇਠਾਂ ਹੈ[ 5] ਜਿਨੀ ਅੰਕ .320 (2010) ਲੇਬਰ ਬਲ ਕਿੱਤੇ ਪੱਖੋਂ ਖੇਤੀਬਾੜੀ: 40%, ਉਦਯੋਗ: 30%, ਸੇਵਾਵਾਂ: 30% (2013) ਬੇਰੁਜ਼ਗਾਰੀ 4.5%[ 6] (2013 est.) ਮੁੱਖ ਉਦਯੋਗ ਪਟਸਨ , ਕਪਾਹ , ਵਸਤਰ , ਕਾਗਜ਼ , ਚਮੜਾ , ਖਾਦਾਂ , ਲੋਹਾ ਅਤੇ ਸਟੀਲ , ਸੀਮਿੰਟ , ਪੈਟ੍ਰੋਲ ਵਸਤਾਂ , ਤਮਾਕੂ , ਦਵਾਈਆਂ ,, ਚਾਹ , ਨਾਮਕ , ਚੀਨੀ , ਖਾਣ ਵਾਲੇ ਤੇਲ , ਸਾਬਣ ਅਤੇ ਸਰਫ਼ , ਧਾਤ ਵਸਤਾਂ , ਬਿਜਲੀ ,ਕੁਦਰਤੀ ਗੈਸ ਵਪਾਰ ਕਰਨ ਦੀ ਸੌਖ ਦਾ ਸੂਚਕ 174ਵਾਂ[ 7] ਨਿਰਯਾਤ $37.61 ਬਿਲੀਅਨ (FY2015-16)[ 8] ਨਿਰਯਾਤੀ ਮਾਲ ਵਸਤਰ , ਉੰਨੀ ਕਪੜੇ , ਖੇਤੀ ਵਸਤਾਂ, ਸਮੁੰਦਰੀ ਖਾਧ ਪਦਾਰਥ , ਪਟਸਨ ਚਮੜਾਮੁੱਖ ਨਿਰਯਾਤ ਜੋੜੀਦਾਰ ਅਮਰੀਕਾ 13.9%, ਜਰਮਨੀ 12.9%, ਬਰਤਾਨੀਆ 8.9%, ਫ਼ਰਾਂਸ 5%, ਸਪੇਨ 4.7% (2015)ਕਰਜ਼ ਦਰਜਾ BB- (ਘਰੇਲੂ) BB- (ਵਿਦੇਸ਼ੀ) BB- (T&C assessment) Outlook: Stable (Standard & Poor's )[ 9] ਵਿਦੇਸ਼ੀ ਰਿਜ਼ਰਵ $31.20 ਬਿਲੀਅਨ (July 2016)[ 10] ਮੁੱਖ ਸਮੱਗਰੀ ਸਰੋਤ: CIA ਵਰਲਡ ਫੈਕਟ ਬੁਕ
ਸਾਰੇ ਅੰਕੜੇ, ਜਦ ਤੱਕ ਕਿਹਾ ਨਾ ਜਾਵੇ, ਅਮਰੀਕੀ ਡਾਲਰਾਂ ਵਿਚ ਹਨ
ਬੰਗਲਾਦੇਸ ਇੱਕ ਅਜ਼ਾਦ ਮੰਡੀ ਆਰਥਿਕਤਾ ਹੈ ਜੋ ਵਿਸ਼ਵ ਦੀ 44ਵੀੰ ਸਭ ਤੋਂ ਵੱਡੀ ਆਰਥਿਕਤਾ ਹੈਅੰਤਰਰਾਸ਼ਟਰੀ ਮੁਦਰਾ ਕੋਸ਼ ਅਨੁਸਾਰ ਬੰਗਲਾ ਦੇਸ 2016 7.1% ਵਾਧੇ ਦੀ ਦਰ ਨਾਲ ਵਿਸ਼ਵ ਦੀ ਦੂਜੀ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲੀ ਆਰਥਿਕਤਾ ਹੈ।[ 11] [ 12] ਢਾਕਾ ਅਤੇ ਚਿਟਾਗਾਂਗ ਦੇਸ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਵਪਾਰਕ ਕੇਂਦਰ ਹਨ।
ਸਾਲ 2004 ਵਿੱਚ ਦੇਸ ਦੀ ਵਿਕਾਸ ਦਰ 6.5%, ਸੀ ਜੋ ਮੁਖ ਰੂਪ ਵਿੱਚ ਬਣੇ ਬਣਾਏ ਵਸਤਰ, ਖੇਤੀਬਾੜੀ ਅਤੇ ਵਿਦੇਸ਼ੀ ਬੰਗਲਾਦੇਸੀਆਂ ਦੀ ਕਮਾਈ ਦੇ ਯੋਗਦਾਨ ਕਾਰਨ ਹੋਈ ਸੀ।ਬੰਗਲਾਦੇਸ ਨੇ ਨਿਰਯਾਤ ਮੁਖੀ ਉਦਯੋਗਾਂ ਨੂੰ ਉਤਸਾਹਤ ਕਰਨ ਦੀ ਨੀਤੀ ਵੀ ਅਪਣਾਈ ਹੈ।[ 13] ਦੇਸ ਨੇ ਸੂਚਨਾ ਤਕਨੀਕ ਨੂੰ ਉਤਸਾਹਤ ਕਰਨ ਦਾ ਵੀ ਫੈਸਲਾ ਲਿਆ ਹੈ। ਬੰਗਲਾਦੇਸ ਭਾਰਤ ,ਨੇਪਾਲ ਅਤੇ ਭੂਟਾਨ ਦੀਆਂ ਅਰਥ ਵਿਵਸਥਾਵਾਂ ਲਈ ਵਿਸ਼ੇਸ਼ ਮਹੱਤਤਾ ਰਖਦਾ ਹੈ।[ 14] [ 15] [ 16] ਚੀਨ ਵੀ ਆਪਣੇ ਭੂ ਬੰਦ ਖੇਤਰਾਂ ਲਈ ਬੰਗਲਾਦੇਸ ਨੂੰ ਮਹੱਤਤਾ ਵਾਲਾ ਦੇਸ ਮੰਨਦਾ ਹੈ
ਚਿਟਾਗਾਂਗ ਬੰਗਲਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਸਮੁੰਦਰੀ ਬੰਦਰਗਾਹ
ਆਰਥਕ ਇਤਿਹਾਸ
ਪੂਰਬੀ ਬੰਗਾਲ ਇੱਕ ਇਤਿਹਾਸਕ ਤੌਰ ਤੇ ਖੁਸ਼ਹਾਲ ਖਿੱਤਾ ਰਿਹਾ ਹੈ।[ 17] ਮੁਗਲ ਕਾਲ ਵਿੱਚ 13 ਸਦੀ ਤੋਂ ਹੀ ਇਹ ਖੇਤਰ ਖੇਤੀ ਵਿੱਚ ਵਿਕਸਤ ਹੋ ਚੁੱਕਾ ਸੀ[ 17] ਅਤੇ ਇਹ ਰੇਸ਼ਮੀ ਰਾਹ (ਅੰਗਰੇਜ਼ੀ :Silk Route) ਦਾ ਸਰਗਰਮ ਹਿੱਸਾ ਸੀ।
ਪਾਕਿਸਤਾਨ ਤੋਂ ਅਜ਼ਾਦ ਹੋਣ ਉਪਰੰਤ ਬੰਗਲਾਦੇਸ ਨੇ ਸਮਾਜਵਾਦੀ ਆਰਥਿਕਤਾ ਦੇ ਰਾਹ ਚਲਕੇ ਸਾਰੇ ਮੁਖ ਉਦਯੋਗ ਰਾਸ਼ਟਰੀਕ੍ਰਿਤ ਕਰ ਦਿੱਤੇ ਸਨ।1980 ਤੋਂ ਬਾਅਦ ਦੇਸ ਵਿੱਚ ਨਿਜੀਕਰਨ ਵੱਲ ਨੂੰ ਮੋੜਾ ਦਿੱਤਾ ਗਿਆ ਅਤੇ ਕੁਝ ਉਦਯੋਗ ਇਸ ਖੇਤਰ ਵਿੱਚ ਵੀ ਕੀਤੇ ਗਏ।
ਮੈਕਰੋ ਆਰਥਕ ਰੁਝਾਨ
ਇਹ ਸਾਰਣੀ ਬੰਗਲਾ ਦੇਸ ਦਾ ਚਾਲੂ ਕੀਮਤਾਂ ਕੁੱਲ ਘਰੇਲੂ ਉਤਪਾਦਨ ਦਰਸਾਉਂਦੀ ਹੈ ਜੋ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਬੰਗਲਾ ਦੇਸੀ ਟਕਾ ਵਿੱਚ ਮਾਪੀ ਹੈ estimated
ਸਾਲ
ਕੁੱਲ ਘਰੇਲੂ ਉਤਪਾਦਨ (ਮਿਲੀਅਨ ਟਕਾ)
ਅਮਰੀਕੀ ਡਾਲਰ ਤਬਾਦਲਾ
ਮੁਦਰਾ ਸਫੀਤੀ ਸੂਚਕ (2000=100)
ਪ੍ਰਤੀ ਜੀਅ ਆਮਦਨ (ਅਮਰੀਕਾ ਦੀ % ਵਜੋਂ)
1980
250,300
16.10 ਟਕਾ
20
1.79
1985
597,318
31.00 ਟਕਾ
36
1.19
1990
1,054,234
35.79 ਟਕਾ
58
1.16
1995
1,594,210
40.27 ਟਕਾ
78
1.12
2000
2,453,160
52.14 ਟਕਾ
100
0.97
2005
3,913,334
63.92 ਟਕਾ
126
0.95
2008
5,003,438
68.65 ਟਕਾ
147
2015
17,295,665
78.15 ਟਕਾ.
196
2.48
ਔਸਤ ਮਜਦੂਰੀ ਪ੍ਰਤੀ ਘੰਟਾ e $0.58 ਸੀ (2009).
ਆਰਥਿਕਤਾ ਵਿੱਚ ਬੰਗਲਾਦੇਸੀ ਔਰਤਾਂ ਦੀ ਸਥਿਤੀ
ਮਰਦ ਅਤੇ ਔਰਤ ਕਿਰਤ ਭਾਗੀਦਾਰੀ ਦਰਾਂ
ਵਿਸ਼ਵ ਬੈੰਕ ਅਨੁਸਾਰ ਕਿਰਤ ਸ਼ਕਤੀ ਵਿੱਚ 58% ਔਰਤਾਂ ਦੀ ਸ਼ਮੂਲੀਅਤ ਸੀ
[ 18] ਜਦ ਕਿ ਮਰਦਾਂ ਦੀ 82% ਸੀ।ਜਿਆਦਾਤਰ ਔਰਤਾਂ ਖੇਤੀ, ਸਿਹਤ ਅਤੇ ਸਮਾਜਕ ਖੇਤਰਾਂ ਵਿੱਚ ਕੰਮ ਕਰਦਿਆਂ ਸਨ।
ਪੰਛੀ ਝਾਤ
ਬੰਗਲਾਦੇਸ਼ ਦੇ ਬਾਜ਼ਾਰ ਰੋਜ਼ਾਨਾ ਘਰੇਲੂ ਜ਼ਰੂਰਤਾਂ ਲਈ ਪ੍ਰਸਿੱਧ ਵਪਾਰਕ ਸਥਾਨ ਹਨ।
ਬੰਗਲਾਦੇਸ ਨੇ 1971 ਦੀ ਆਜ਼ਾਦੀ ਤੋਂ ਬਾਅਦ ਆਰਥਿਕ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਹੈ। ਭਾਵੇਂ ਦੇਸ ਨੇ 1990 ਵਿਆਂ ਤੋਂ ਕਾਫੀ ਸੁਧਾਰ ਕੀਤਾ ਹੈ ਪਰ ਇਹ ਦੱਖਣੀ ਏਸ਼ੀਆ ਦੇਸਾਂ ਨਾਲ ਅੰਤਰਰਾਸ਼ਟਰੀ ਵਪਾਰ ਵਿੱਚ ਕਾਫੀ ਪਛੜਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਕੋਲ ਆਪਣੀ ਮਲਕੀਅਤ ਵਾਲੇ ਉਦਯੋਗ ਵੀ ਘੱਟ ਹਨ ਅਤੇ ਇਹ ਕਿਰਤ ਸ਼ਕਤੀ ਨੂੰ ਸਮਾਉਣ ਵਿੱਚ ਅਸਮਰਥ ਹੋਣ ਕਰਕੇ ਬੇਰੋਜ਼ਗਾਰੀ ਦੀ ਸਮਸਿਆ ਨਾਲ ਵੀ ਜੂਝ ਰਿਹਾ ਹੈ।[ 19]
ਵਿੱਤੀ ਸਾਲ
ਕੁੱਲ ਨਿਰਯਾਤ
ਕੁੱਲ ਆਯਾਤ
ਵਿਦੇਸ਼ੀ ਬੰਗਲਾਦੇਸੀਆਂ ਤੋ ਆਮਦਨ
2007–2008
$14.11b
$25.205b
$8.9b
2008–2009
$15.56b
$22.00b+
$9.68b
2009–2010
$16.7b
~$24b
$10.87b
2010–2011
$22.93b
$32b
$11.65b
2011–2012
$24.30b
$35.92b
$12.85b
2012–2013
$14.4b[ 20]
2013–2014
$30.10b
$29.37b[ਹਵਾਲਾ ਲੋੜੀਂਦਾ ]
$14.2b
2014–2015
$31.2b[ 21]
$40.69b
$14.23b[ 22]
ਹਵਾਲੇ
ਬਾਹਰੀ ਲਿੰਕ