ਮਹਾਂਦੇਵੀ ਵਰਮਾ
ਮਹਾਂਦੇਵੀ ਵਰਮਾ (ਹਿੰਦੀ: महादेवी वर्मा, 26 ਮਾਰਚ 1907 - 11 ਸਤੰਬਰ 1987) ਹਿੰਦੀ ਦੀਆਂ ਸਭ ਤੋਂ ਜਿਆਦਾ ਪ੍ਰਤਿਭਾਸ਼ੀਲ ਕਵਿਤਰੀਆਂ ਵਿੱਚੋਂ ਇੱਕ ਸਨ। ਉਹ ਹਿੰਦੀ ਸਾਹਿਤ ਵਿੱਚ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਆਧੁਨਿਕ ਹਿੰਦੀ ਦੀਆਂ ਸਭ ਤੋਂ ਸਜੀਵ ਕਵਿਤਰੀਆਂ ਵਿੱਚੋਂ ਇੱਕ ਹੋਣ ਦੇ ਕਾਰਨ ਉਸ ਨੂੰ "ਆਧੁਨਿਕ ਮੀਰਾ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।[1] ਕਵੀ ਨਿਰਾਲਾ ਨੇ ਉਸ ਨੂੰ “ਹਿੰਦੀ ਦੇ ਵਿਸ਼ਾਲ ਮੰਦਰ ਦੀ ਸਰਸਵਤੀ” ਵੀ ਕਿਹਾ ਹੈ। ਮਹਾਂਦੇਵੀ ਨੇ ਆਜ਼ਾਦੀ ਦੇ ਪਹਿਲੇ ਦਾ ਭਾਰਤ ਵੀ ਵੇਖਿਆ ਅਤੇ ਉਸਦੇ ਬਾਅਦ ਦਾ ਵੀ। ਉਹ ਉਹਨਾਂ ਕਵੀਆਂ ਵਿੱਚੋਂ ਇੱਕ ਹੈ ਜਿਹਨਾਂ ਨੇ ਵਿਆਪਕ ਸਮਾਜ ਵਿੱਚ ਕੰਮ ਕਰਦੇ ਹੋਏ ਭਾਰਤ ਦੇ ਅੰਦਰ ਮੌਜੂਦ ਹਾਹਾਕਾਰ, ਰੁਦਨ ਨੂੰ ਵੇਖਿਆ, ਪਰਖਿਆ ਅਤੇ ਕਰੁਣ ਹੋਕੇ ਹਨੇਰੇ ਨੂੰ ਦੂਰ ਕਰਨ ਵਾਲੀ ਦ੍ਰਿਸ਼ਟੀ ਦੇਣ ਦੀ ਕੋਸ਼ਿਸ਼ ਕੀਤੀ। ਨਾ ਕੇਵਲ ਉਸ ਦੀ ਕਵਿਤਾ ਸਗੋਂ ਉਸ ਦੇ ਸਾਮਾਜ ਸੁਧਾਰ ਦੇ ਕਾਰਜ ਅਤੇ ਔਰਤਾਂ ਦੇ ਪ੍ਰਤੀ ਚੇਤਨਾ ਭਾਵ ਵੀ ਇਸ ਦ੍ਰਿਸ਼ਟੀ ਤੋਂ ਪ੍ਰਭਾਵਿਤ ਰਹੇ। ਮਹਾਂਦੇਵੀ ਵਰਮਾ ਨੇ ਖੜੀ ਬੋਲੀ ਹਿੰਦੀ ਦੀ ਕਵਿਤਾ ਵਿੱਚ ਉਸ ਕੋਮਲ ਸ਼ਬਦਾਵਲੀ ਦਾ ਵਿਕਾਸ ਕੀਤਾ ਜੋ ਹੁਣ ਤੱਕ ਕੇਵਲ ਬ੍ਰਜਭਾਸ਼ਾ ਵਿੱਚ ਹੀ ਸੰਭਵ ਮੰਨੀ ਜਾਂਦੀ ਸੀ। ਇਸਦੇ ਲਈ ਉਸ ਨੇ ਆਪਣੇ ਸਮੇਂ ਦੇ ਅਨੁਕੂਲ ਸੰਸਕ੍ਰਿਤ ਅਤੇ ਬੰਗਾਲੀ ਦੇ ਕੋਮਲ ਸ਼ਬਦਾਂ ਨੂੰ ਚੁਣਕੇ ਹਿੰਦੀ ਦਾ ਜਾਮਾ ਪੁਆਇਆ। ਸੰਗੀਤ ਦੀ ਜਾਣਕਾਰ ਹੋਣ ਦੇ ਕਾਰਨ ਉਸ ਦੇ ਗੀਤਾਂ ਦਾ ਨਾਦ-ਸੁਹੱਪਣ ਅਤੇ ਪੈਨੀ ਉਕਤੀਆਂ ਦੀ ਵਿਅੰਜਨਾ ਸ਼ੈਲੀ ਹੋਰ ਥਾਂ ਅਨੋਖੀ ਹੈ। ਉਸ ਨੇ ਪੜ੍ਹਾਉਣ ਤੋਂ ਆਪਣੇ ਕਿੱਤਾਗਤ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਅੰਤਮ ਸਮੇਂ ਤੱਕ ਉਹ ਪ੍ਰਯਾਗ ਮਮਹਿਲਾ ਵਿਦਿਆਪੀਠ ਦੀ ਪ੍ਰਧਾਨਾਚਾਰਿਆ ਬਣੀ ਰਹੀ। ਉਸ ਦਾ ਬਾਲ-ਵਿਆਹ ਹੋਇਆ ਪਰ ਉਸ ਨੇ ਕੰਵਾਰੀ ਦੀ ਤਰ੍ਹਾਂ ਜੀਵਨ-ਨਿਰਬਾਹ ਕੀਤਾ। ਪ੍ਰਤਿਭਾਸ਼ੀਲ ਕਵਿਤਰੀ ਅਤੇ ਗਦ ਲੇਖਿਕਾ ਮਹਾਂਦੇਵੀ ਵਰਮਾ ਸਾਹਿਤ ਅਤੇ ਸੰਗੀਤ ਵਿੱਚ ਨਿਪੁੰਨ ਹੋਣ ਦੇ ਨਾਲ-ਨਾਲ ਕੁਸ਼ਲ ਚਿੱਤਰਕਾਰ ਅਤੇ ਸਿਰਜਨਾਤਮਕ ਅਨੁਵਾਦਕ ਵੀ ਸੀ। ਉਸ ਨੂੰ ਹਿੰਦੀ ਸਾਹਿਤ ਦੇ ਸਾਰੇ ਮਹੱਤਵਪੂਰਨ ਇਨਾਮ ਪ੍ਰਾਪਤ ਕਰਨ ਦਾ ਗੌਰਵ ਪ੍ਰਾਪਤ ਹੈ। ਭਾਰਤ ਦੇ ਸਾਹਿਤ ਅਕਾਸ਼ ਵਿੱਚ ਮਹਾਂਦੇਵੀ ਵਰਮਾ ਦਾ ਨਾਮ ਧਰੁਵ ਤਾਰੇ ਦੀ ਤਰ੍ਹਾਂ ਪ੍ਰਕਾਸ਼ਮਾਨ ਹੈ। ਪਿਛਲੀ ਸਦੀ ਦੀ ਸਭ ਤੋਂ ਜਿਆਦਾ ਲੋਕਪ੍ਰਿਯ ਨਾਰੀ ਸਾਹਿਤਕਾਰ ਦੇ ਰੂਪ ਵਿੱਚ ਉਹ ਜੀਵਨ ਭਰ ਪੂਜਨੀਕ ਬਣੀ ਰਹੇ। ਸਾਲ 2007 ਉਹਨਾਂ ਦੀ ਜਨਮ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਗਿਆ। ਜੀਵਨਮੁੱਢਲਾ ਜੀਵਨਵਰਮਾ ਦਾ ਜਨਮ 26 ਮਾਰਚ 1907 ਨੂੰ ਫਾਰੂਖਾਬਾਦ, ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਸ ਦੇ ਪਿਤਾ ਗੋਵਿੰਦ ਪ੍ਰਸਾਦ ਵਰਮਾ ਭਾਗਲਪੁਰ ਦੇ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ। ਉਸ ਦੀ ਮਾਤਾ ਦਾ ਨਾਮ ਹੇਮ ਰਾਣੀ ਦੇਵੀ ਸੀ। ਉਸਦੀ ਮਾਂ ਇੱਕ ਧਾਰਮਿਕ, ਜਨੂੰਨ ਅਤੇ ਸ਼ਾਕਾਹਾਰੀ ਔਰਤ ਸੀ ਜੋ ਸੰਗੀਤ ਵਿੱਚ ਡੂੰਘੀ ਦਿਲਚਸਪੀ ਰੱਖਦੀ ਸੀ। ਉਸਦੀ ਮਾਂ ਕਈ ਘੰਟੇ ਰਮਾਇਣ, ਗੀਤਾ ਅਤੇ ਵਿਨੈ ਰਸਾਲੇ ਦਾ ਪਾਠ ਕਰਦੀ ਸੀ। ਇਸਦੇ ਉਲਟ, ਉਸਦੇ ਪਿਤਾ ਇੱਕ ਵਿਦਵਾਨ, ਸੰਗੀਤ ਪ੍ਰੇਮੀ, ਨਾਸਤਿਕ, ਇੱਕ ਸ਼ਿਕਾਰ ਪ੍ਰੇਮੀ ਅਤੇ ਹੱਸਮੁੱਖ ਵਿਅਕਤੀ ਸਨ। ਸੁਮਿਤ੍ਰਾਨੰਦਨ ਪੰਤ ਅਤੇ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਮਹਾਂਦੇਵੀ ਵਰਮਾ ਦੇ ਨਜ਼ਦੀਕੀ ਦੋਸਤ ਸਨ। [2] ਇਹ ਕਿਹਾ ਜਾਂਦਾ ਹੈ ਕਿ ਵਰਮਾ ਆਪਣੀ ਸਾਰੀ ਜ਼ਿੰਦਗੀ ਨਿਰਾਲਾ ਦੇ ਰੱਖੜੀ ਬੰਨ੍ਹਦੀ ਰਹੀ। ਸਿੱਖਿਆਵਰਮਾ ਨੂੰ ਪਹਿਲਾਂ ਇੱਕ ਕਾਨਵੈਂਟ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਵਿਰੋਧ ਪ੍ਰਦਰਸ਼ਨ ਅਤੇ ਅਣਚਾਹੇ ਰਵੱਈਏ ਦੇ ਚੱਲਦਿਆਂ ਉਸਨੇ ਅਲਾਹਾਬਾਦ ਦੇ ਕ੍ਰੌਸਟਵਾਈਟ ਗਰਲਜ਼ ਕਾਲਜ ਵਿੱਚ ਦਾਖਲਾ ਲੈ ਲਿਆ। ਵਰਮਾ ਦੇ ਅਨੁਸਾਰ, ਉਸਨੇ ਕ੍ਰਾਸਥਵਾਈਟ ਵਿੱਚ ਹੋਸਟਲ ਵਿੱਚ ਰਹਿੰਦੇ ਹੋਏ ਏਕਤਾ ਦੀ ਤਾਕਤ ਸਿੱਖੀਅ। ਇਥੇ ਵੱਖ-ਵੱਖ ਧਰਮਾਂ ਦੇ ਵਿਦਿਆਰਥੀ ਇਕੱਠੇ ਰਹਿੰਦੇ ਸਨ। ਵਰਮਾ ਨੇ ਗੁਪਤ ਰੂਪ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ; ਪਰ ਉਸਦੇ ਕਮਰੇ ਵਿੱਚ ਰਹਿਣ ਵਾਲੀ ਅਤੇ ਸੀਨੀਅਰ ਸੁਭੱਦਰ ਕੁਮਾਰੀ ਚੌਹਾਨ (ਜੋ ਸਕੂਲ ਵਿੱਚ ਕਵਿਤਾਵਾਂ ਲਿਖਣ ਲਈ ਜਾਣੀ ਜਾਂਦੀ ਹੈ) ਦੁਆਰਾ ਛੁਪੀਆਂ ਕਵਿਤਾਵਾਂ ਦੀ ਖੋਜ ਤੋਂ ਬਾਅਦ, ਉਸ ਦੀ ਲੁਕੀ ਹੋਈ ਪ੍ਰਤਿਭਾ ਸਾਹਮਣੇ ਆਈ। ਕਾਰਜਕਵਿਤਾ
ਵਾਰਤਕ
ਹਵਾਲੇ
|
Portal di Ensiklopedia Dunia