ਮੇਘ (ਰਾਗ)ਸੰਖੇਪ ਜਾਣਕਾਰੀ
ਵਿਸਥਾਰ ਵਿਆਖਿਆਮੇਘ ਇੱਕ ਹਿੰਦੁਸਤਾਨੀ ਸ਼ਾਸਤਰੀ ਰਾਗ ਹੈ। ਸੰਸਕ੍ਰਿਤ ਵਿੱਚ ਮੇਘ ਦਾ ਅਰਥ ‘ਬੱਦਲ’ ਹੈ। ਇਸ ਲਈ ਇਹ ਰਾਗ ਜ਼ਿਆਦਾਤਰ ਮਾਨਸੂਨ ਦੇ ਮੌਸਮ ਵਿੱਚ ਗਾਇਆ ਜਾਂ ਵਜਾਇਆ ਜਾਂਦਾ ਹੈ। ਰਾਗ ਮੇਘ ਇਕ ਪ੍ਰਚੀਨ ਰਾਗ ਹੈ। ਇਤਿਹਾਸਕ ਜਾਣਕਾਰੀਇਹ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਪਾਏ ਜਾਣ ਵਾਲੇ ਬਹੁਤ ਪੁਰਾਣੇ ਰਾਗਾਂ ਵਿੱਚੋਂ ਇੱਕ ਹੈ। ਇਹ ਰਾਗ ਭਗਵਾਨ ਕ੍ਰਿਸ਼ਨ ਦੇ ਸਮੇਂ ਤੋਂ ਸੰਬੰਧਿਤ ਹੈ, ਜਦੋਂ ਭਗਵਾਨ ਕ੍ਰਿਸ਼ਨ ਨੇ ਗੋਵਰਧਨ ਲੀਲਾ ਦੇ ਦੌਰਾਨ ਗੋਵਰਧਨ ਪਰਵਤ (ਪਹਾੜ) ਅਪਣੀ ਚੀਚੀ ਉਂਗਲੀ ਤੇ ਚੁੱਕਿਆ ਸੀ ਤਦ ਭਗਵਾਨ ਸ਼ਿਵ ਨੇ ਭਗਵਾਨ ਕ੍ਰਿਸ਼ਨ ਦੀ ਰੱਖਿਆ ਲਈ ਇੱਕ ਡਮਰੂ ਧੁਨੀ ਪੈਦਾ ਕੀਤੀ ਸੀ। ਉਹ ਆਵਾਜ਼ ਜੋ ਡਮਰੂ ਦੁਆਰਾ ਪੈਦਾ ਕੀਤੀ ਗਈ ਸੀ ਉਹ ਰਾਗ ਮੇਘ ਸੀ। ਇੱਕ ਹੋਰ ਰਾਗ ਜੋ ਮੀਂਹ ਦਾ ਵਰਣਨ ਕਰਦਾ ਹੈ ਰਾਗ ਮਲਹਾਰ ਹੈ। ਜਦੋਂ ਮੇਘ ਅਤੇ ਮਲਹਾਰ ਇਹਨਾਂ ਦੋ ਰਾਗਾਂ ਨੂੰ ਮਿਲਾ ਦਿੱਤਾ ਗਿਆ ਅਤੇ ਇੱਕ ਨਵਾਂ ਰਾਗ ਵਿਕਸਿਤ ਹੋਇਆ ਜਿਸ ਦਾ ਨਾਂ ਰਾਗ ਮੇਘ ਮਲਹਾਰ ਰਖਿਆ ਗਿਆ। ਪਰੰਤੂ ਰਾਗ ਮੇਘ ਮਲਹਾਰ ਜ਼ਿਆਦਾ ਪ੍ਰਚਲਣ 'ਚ ਹੈ। ਹਿੰਦੀ ਫਿਲਮ ਚਸ਼ਮ-ਏਂ-ਬਦੂਰ ਦਾ ਇਕ ਬਹੁਤ ਮਧੁਰ ਤੇ ਮਸ਼ਹੂਰ ਗੀਤ ਜਿਹੜਾ ਕਿ ਮਸ਼ਹੂਰ ਗਾਇਕ ਯੇਸੁਦਾਸ ਅਤੇ ਹੇਮੰਤੀ ਸ਼ੁਕਲਾ ਨੇ ਗਾਇਆ ਹੈ ਜਿਸ ਦੇ ਸੰਗੀਤਕਾਰ ਰਾਜਕਮਲ ਤੇ ਗੀਤਕਾਰ ਇੰਦੁ ਜੈਨ ਹਨ। ਹਵਾਲੇ |
Portal di Ensiklopedia Dunia