ਵਿਸ਼ਵ ਜਲ ਨਿਰੀਖਣ ਦਿਵਸਵਿਸ਼ਵ ਜਲ ਨਿਰੀਖਣ ਦਿਵਸ 18 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਤਿਹਾਸਪਾਣੀ ਨੂੰ ਸਾਫ਼ ਰੱਖਣ ਸੰਬੰਧੀ ਅਮਰੀਕੀ ਕਾਂਗਰਸ ਨੇ 1972 ਵਿੱਚ ਇੱਕ ਕਾਨੂੰਨ ਵੀ ਪਾਸ ਕੀਤਾ ਸੀ। ਪਾਣੀ ਦੀ ਕੁਆਲਿਟੀ ਦੀ ਪੱਧਰ ਨੂੰ ਦੇਖਣ ਲਈ ਇਸ ਦਿਨ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਪਾਣੀ ਦੀ ਪਰਖ ਕੀਤੀ ਜਾਂਦੀ ਹੈ।[1] ਮੰਤਵਇਸ ਅਣਮੋਲ ਦਾਤ ਦੇ ਨਿਰੀਖਣ ਲਈ 'ਅਮਰੀਕਨ ਕਲੀਨ ਵਾਟਰ ਫਾਊਂਡੇਸ਼ਨ' ਨੇ ਸੰਨ 2003 ਵਿੱਚ ਵਿਸ਼ਵ ਜਲ ਨਿਰੀਖਣ ਦਿਵਸ ਮਨਾਉਣਾ ਸ਼ੁਰੂ ਕੀਤਾ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ ਟੈਸਟ ਕਰਦੀ ਹੈ ਅਤੇ ਸੁਧਾਰ ਲਈ ਯਤਨ ਕਰਦੀ ਹੈ। ਸਾਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਾਣੀ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਬਹੁਤ ਅਟੁੱਟ ਰਿਸ਼ਤਾ ਹੈ | ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਪਰ ਸ਼ੁੱਧ ਅਤੇ ਸਾਫ਼ ਪਾਣੀ ਨੂੰ ਜਿਸ ਤਰ੍ਹਾਂ ਮਨੁੱਖ ਗੰਧਲਾ ਕਰ ਰਿਹਾ ਹੈ ਉਸ ਨੂੰ ਦੇਖਦਿਆਂ ਲਗਦਾ ਹੈ ਕਿ ਸਾਫ਼ ਨਿਰਮਲ ਜਲ ਬਹੁਤੀ ਦੇਰ ਤਕ ਰਹਿ ਨਹੀਂ, ਸਕੇਗਾ। ਦੁਨੀਆ ਵਿੱਚ ਇਸ ਦੀ ਸਾਂਭ-ਸੰਭਾਲ ਲਈ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਤਾਂ ਜੋ ਕੁਦਰਤ ਦੀ ਇਹ ਨਿਆਮਤ ਕਾਇਮ ਰਹੇ।[2] ਹਵਾਲੇ
|
Portal di Ensiklopedia Dunia