ਵਿਸ਼ਵ ਚਿੜੀ ਦਿਵਸ![]() ![]() ਵਿਸ਼ਵ ਚਿੜੀ ਦਿਵਸ ਹਰ ਸਾਲ 20 ਮਾਰਚ ਨੂੰ ਮਨਾਇਆ ਜਾਂਦਾ ਹੈ।[1][2] ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦਾ ਪੰਜਾਬੀ ਸਭਿਆਚਾਰ ਵਿੱਚ ਅਹਿਮ ਸਥਾਨ ਹੈ। ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ। ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ। ਇਸ ਕਰਕੇ ਗੀ ਚਿੜੀ ਦੀ ਤੁਲਨਾ ਪੰਜਾਬੀ ਕੁੜੀ ਨਾਲ ਕੀਤੀ ਗਈ ਹੈ। ਦੋਸਤੋ ਸਾਨੂੰ ਸਭ ਨੂੰ ਰਲ ਮਿਲਕੇ ਇਸ ਚਿੜੀ ਦੀ ਸੰਭਾਲ ਕਰਨੀਂ ਚਾਹੀਦੀ ਹੈ। ਜਦੋਂ ਤੋਂ ਮਨੁੱਖ ਨੇਂ ਜੰਗਲਾਂ ਚੋਂ ਨਿਕਲ ਕੇ ਸਮਾਜ ਚ ਪ੍ਰਵਾਸ ਕੀਤਾ ਹੈ ਓਦੋ ਤੋਂ ਹੀ ਇਹ ਚਿੜੀ ਮਨੱਖਾਂ ਦਾ ਹਮਸਫਰ ਬਣੀ ਹੈ। ਅੱਜ ਇਹ ਚਿੜੀ ਬਹੁਤ ਗਿਣਤੀ ’ਚ ਅਲੋਪ ਹੋ ਚੁੱਕੀ ਹੈ। ਇਸ ਦੀ ਸੰਭਾਲ ਲਈ ਹੀ 20 ਮਾਰਚ ਦਾ ਦਿਨ ਚਿੜੀ ਦੇ ਨਾਂਮ ਕੀਤਾ ਗਿਆ ਹੈ। ਜਦੋਂ ਕੱਚੇ ਬਰਾਂਡੇ ਹੁੰਦੇ ਸੀ ਤਾਂ ਇਹ ਚਿੜੀ ਛਤੀਰਾਂ ਅਤੇ ਕਾਨਿਆਂ ਦੇ ਨਾਲ ਦੀ ਖੁੱਡ ’ਚ ਆਲਣਾ ਪਾਉਂਦੀ ਸੀ। ਕਈ ਵਾਰ ਇਹ ਰੌਸ਼ਨਦਾਨ ਚ ਵੀ ਆਲਣਾ ਪਾਉਂਦੀ ਸੀ। ਪਰ ਅੱਜ ਨਾਂ ਤਾਂ ਕੱਚੇ ਘਰ ਰਹੇ ਹਨ ਅਤੇ ਨਾਂਹੀ ਇਹਨਾਂ ਦੇ ਆਲਣੇ ਨਜ਼ਰ ਆਉਂਦੇ ਆ | ਕਵਿਤਾ ਨਾਲ ਸਮੇਂ ਦੇ ਤੁਰਗੀ ਚਿੜੀਏ,, ਕਿੱਥੋ ਲੱਭ ਲਿਆਈਏ ,, ਭਰਗੇ ਬੋਹਲ ਕਣਕਾਂ ਦੇ ,, ਅੱਜ ਕੀਹਨੂੰ ਚੋਗਾ ਪਾਈਏ ,, ਗੀਤਾਂ ਵਿੱਚ ਚਿੜੀਆਂਕੁੜੀ ਦੇ ਵਿਆਹ ਮੌਕੇ ਗੀਤ ਗਾ ਕੇ ਚਿੜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੱਲੋਂ ਗਾਏ ਮਸ਼ਹੂਰ ਗੀਤ ਵਿੱਚ ਵੀ ਚਿੜੀਆਂ ਦਾ ਜ਼ਿਕਰ ਹੈ ਜਿਵੇਂ "ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ।" ਗੁਰੂ ਅਰਜਨ ਦੇਵ ਸਾਹਿਬ ਨੇ ਵੀ ਅੰਮ੍ਰਿਤ ਵੇਲੇ ਚਿੜੀਆਂ ਦੇ ਚਹਿਕਣ ਬਾਰੇ ਵਰਨਣ ਕੀਤਾ ਹੈ। ਜਾਤੀਆਂ ਅਤੇ ਅਕਾਰਵਿਸ਼ਵ ਪੱਧਰ ’ਤੇ ਚਿੜੀਆਂ ਦੀਆਂ ਕੁੱਲ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਹ ਇੱਕ 5-6 ਇੰਚ ਆਕਾਰ ਦਾ ਛੋਟਾ ਪੰਛੀ ਹੈ ਜੋ ਦਾਣੇ, ਕੀੜੇ-ਮਕੌੜੇ, ਬੀਜ ਆਦਿ ਖਾ ਕੇ ਗੁਜ਼ਾਰਾ ਕਰਦੀ ਹੈ। ਚਿੜੀਆਂ ਆਮ ਕਰ ਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ, ਝਾੜੀਆਂ ਵਿੱਚ ਛੋਟੇ-ਛੋਟੇ ਤਿਣਕਿਆਂ ਅਤੇ ਘਾਹ-ਫੂਸ ਨਾਲ ਆਲਣੇ ਬਣਾ ਕੇ ਰਹਿੰਦੀਆਂ ਹਨ। ਨਰ ਚਿੜੀ ਦਾ ਆਕਾਰ ਮਾਦਾ ਚਿੜੀ ਨਾਲੋਂ ਵੱਡਾ ਹੁੰਦਾ ਹੈ। ਮਾਦਾ ਚਿੜੀ 5-7 ਅੰਡੇ ਦਿੰਦੀ ਹੈ ਅਤੇ 14-17 ਦਿਨਾਂ ਬਾਅਦ ਬੋਟ ਨਿਕਲ ਆਉਂਦੇ ਹਨ ਜੋ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ। ਚਿੜੀਆਂ ਦੀ ਹੋਂਦ ਨੂੰ ਖ਼ਤਰਾ
ਲੋਕਾਂ ਅੰਦਰ ਚੇਤਨਤਾ ਪੈਦਾ ਕਰੋਅੱਜ ਅਸੀਂ ‘ਵਿਸ਼ਵ ਚਿੜੀ ਦਿਵਸ’ ਮਨਾ ਕੇ ਲੋਕਾਂ ਅੰਦਰ ਚੇਤਨਤਾ ਪੈਦਾ ਕਰੀਏ ਤਾਂ ਜੋ ਇਸ ਮਾਸੂਮ ਪੰਛੀ ਦੀ ਖ਼ਤਮ ਹੋ ਰਹੀ ਪ੍ਰਜਾਤੀ ਨੂੰ ਬਚਾਇਆ ਜਾ ਸਕੇ। ਹਵਾਲੇ
|
Portal di Ensiklopedia Dunia