ਵਿਸ਼ਵ ਹਾਸ ਦਿਵਸਵਿਸ਼ਵ ਹਾਸ ਦਿਵਸ ਹਰ ਸਾਲ ਮਈ ਦੇ ਪਹਿਲੇ ਐਤਵਾਰ[1] ਨੂੰ ਮਨਾਇਆ ਜਾਂਦਾ ਹੈ | ਉਂਝ ਵਿਸ਼ਵ ਹਾਸ ਦਿਵਸ ਦੀ ਸ਼ੁਰੂਆਤ 11 ਜਨਵਰੀ, 1998 ਨੂੰ ਮੁੰਬਈ ਤੋਂ ਹੋਈ ਸੀ | ਹਾਸ ਦਿਵਸ ਦਾ ਮੌਢੀਇਸ ਵਿੱਚ ਅਹਿਮ ਯੋਗਦਾਨ ਡਾ. ਮਦਨ ਕਟਾਰੀਆ ਦਾ ਸੀ ਜਿਹਨਾਂ ਨੇ 'ਲਾਫਟਰ ਯੋਗਾ ਮੂਵਮੈਂਟ' ਸ਼ੁਰੂ ਕੀਤੀ | ਦੁਨੀਆ ਵਿੱਚ ਲਗਭਗ ਅੱਠ ਹਜ਼ਾਰ ਲਾਫਟਰ ਕਲੱਬ ਹਨ | ਭਾਰਤ ਵਿੱਚ ਉਨ੍ਹਾਂ ਦੀ ਗਿਣਤੀ 600 ਹੈ | ਭਾਰਤ ਵਿੱਚ ਸਭ ਤੋਂ ਜ਼ਿਆਦਾ ਲਾਫਟਰ ਕਲੱਬ ਬੰਗਲੌਰ ਵਿੱਚ ਹਨ | ਦਿੱਲੀ ਤੇ ਪੂਣੇ ਦਾ ਨੰਬਰ ਆਉਂਦੇ ਹਨ। ਹਾਸ ਦਿਵਸ ਕਿਉਂ?ਸਾਰਾ ਦਿਨ ਮੱਥੇ ਉੱਤੇ ਸ਼ਿਕਨ, ਦਿਮਾਗ ਵਿੱਚ ਸਕੀਮਾਂ ਅਤੇ ਦਿਲ ਵਿੱਚ ਅੱਗੇ ਨਿਕਲਣ ਦੀ ਹੋੜ ਨਾਲ ਜੂਝਦੇ ਵਿਅਕਤੀ ਜਦੋਂ ਸ਼ਾਮ ਨੂੰ ਘਰ ਜਾਂਦੇ ਹਨ ਤਾਂ ਉਦੋਂ ਬੀਵੀ, ਬੱਚਿਆਂ ਨਾਲ ਸਮਾਂ ਬਿਤਾਉਣਾ ਤਾਂ ਇੱਕ ਪਾਸੇ, ਸਗੋਂ ਉਨ੍ਹਾਂ ਨੂੰ ਕਹਿ ਦਿੰਦੇ ਹਨ ਕਿ ਅੱਜ ਮੈਂ ਬਹੁਤ ਥੱਕ ਗਿਆ ਹਾਂ, ਮੈਂ ਪਰੇਸ਼ਾਨ ਹਾਂ, ਮੈਨੂੰ ਇਕੱਲਾ ਛੱਡ ਦਿਉ | ਉਹ ਇਹ ਭੁੱਲ ਜਾਂਦੇ ਹਨ ਕਿ ਵੱਡੀ ਤੋਂ ਵੱਡੀ ਥਕਾਨ ਤੇ ਪਰੇਸ਼ਾਨੀ ਪਰਿਵਾਰ ਨਾਲ ਹੱਸ-ਖੇਡ ਕੇ ਪਲਾਂ ਵਿੱਚ ਛੂ-ਮੰਤਰ ਹੋ ਜਾਂਦੀ ਹੈ | ਕਹਿੰਦੇ ਹਨ ਕਿ ਦੁੱਖ ਵੰਡਣ ਨਾਲ ਘਟਦਾ ਹੈ ਤੇ ਹਾਸੇ ਵੰਡਣ ਨਾਲ ਦੁੱਗਣੇ ਹੁੰਦੇ ਹਨ | ਡਾਕਟਰਾਂ ਅਨੁਸਾਰ ਹਾਸਾ ਵੱਖ-ਵੱਖ ਰੋਗਾਂ ਦੀ ਦਵਾਈ ਹੈ | ਇਹ ਇੱਕ ਇਸ ਤਰ੍ਹਾਂ ਦੀ ਦਵਾਈ ਹੈ ਜਿਸ ਦਾ ਸਾਡੇ ਸਰੀਰ ਉੱਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ | ਕੀ ਹੁੰਦਾ ਹੈ?ਹੱਸਣ ਨਾਲ ਮਨੁੱਖ ਦਾ ਇਊਨਿਟੀ ਸਿਸਟਮ ਸਰਗਰਮ ਹੁੰਦਾ ਹੈ | ਇਸ ਨਾਲ ਕੁਦਰਤੀ ਕਿਲਰ ਸੈੱਲਾਂ ਵਿੱਚ ਵਾਧਾ ਹੁੰਦਾ ਹੈ, ਜੋ ਵਿਰਾਸਤ ਵਿੱਚ ਮਿਲੇ ਰੋਗਾਂ ਅਤੇ ਟਿਊਮਰਸ ਸੈੱਲ ਨੂੰ ਖਤਮ ਕਰਦੇ ਹਨ | ਹਾਸਾ ਦਿਲ ਦੀ ਸਰਵਉੱਤਮ ਕਸਰਤ ਹੈ ਜਿਸ ਨਾਲ ਟੀ ਸੈੱਲਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ | ਹੱਸਣ ਨਾਲ ਐਂਟੀਬਾਡੀ ਇਊਮਨੋਗਲੋਬਿਉਲਿਨ ਏ ਦੀ ਮਾਤਰਾ ਵਧਦੀ ਹੈ ਜੋ ਸਾਹ ਨਲੀ ਵਿੱਚ ਹੋਣ ਵਾਲੇ ਇੰਫੈਕਸ਼ਨ ਤੋਂ ਬਚਾਅ ਕਰਦੀ ਹੈ | ਹੱਸਣ ਨਾਲ ਤਣਾਓ ਨੂੰ ਜਨਮ ਦੇਣ ਵਾਲੇ ਹਾਰਮੋਨਜ਼ ਦਾ ਪੱਧਰ ਘਟਦਾ ਹੈ | ਪਾਚਨ ਤੰਤਰ ਸਹੀ ਰੱਖਣ, ਵਜ਼ਨ ਘਟਾਉਣ ਅਤੇ ਚਰਬੀ ਘੱਟ ਕਰਨ ਵਿੱਚ ਹਾਸਾ ਅਹਿਮ ਭੂਮਿਕਾ ਨਿਭਾਉਂਦਾ ਹੈ | ਜ਼ੋਰ ਨਾਲ ਹੱਸਣ ਨਾਲ ਸਾਡੇ ਸਰੀਰ ਵਿੱਚ ਇੱਕ ਤਰੰਗ ਜਿਹੀ ਦੌੜ ਜਾਂਦੀ ਹੈ ਜਿਸ ਵਿੱਚ ਇੰਡਰੋਫਿਨ ਹਾਰਮੋਨ ਵੀ ਹੁੰਦਾ ਹੈ ਜੋ ਕੁਦਰਤੀ ਰੂਪ ਨਾਲ ਸਾਡੇ ਸਰੀਰ ਦਾ ਦਰਦ ਨਿਵਾਰਕ ਹੈ | ਕੀ ਲੋਗ ਕਰਦੇ ਹਨ?ਹਾਲੀਆ ਇੱਕ ਸਰਵੇ ਅਨੁਸਾਰ ਲਗਭਗ 65 ਫੀਸਦੀ ਤੋਂ ਜ਼ਿਆਦਾ ਲੋਕਾਂ ਦੇ ਕੋਲ ਹੱਸਣ ਤੱਕ ਦਾ ਸਮਾਂ ਨਹੀਂ ਹੈ | ਸ਼ਾਇਦ ਇਸੇ ਲਈ ਸ਼ੂਗਰ, ਦਿਲ ਦਾ ਦੌਰਾ, ਬਲੱਡ ਪ੍ਰੈਸ਼ਰ ਤੇ ਹੋਰ ਬਿਮਾਰੀਆਂ ਵਧ ਰਹੀਆਂ ਹਨ | ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਹਰ ਦਿਨ ਸਵੇਰੇ ਹੱਸਿਆ ਜਾਵੇ ਤਾਂ ਦਿਮਾਗ ਨੂੰ ਸਕੂਨ ਮਿਲਦਾ ਹੈ ਅਤੇ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ | ਹੋਰ ਦੇਖੋਹਵਾਲੇ
|
Portal di Ensiklopedia Dunia