ਵਿਸ਼ਵ ਜਨਸੰਖਿਆ ਦਿਵਸ![]() ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੀ ਅਬਾਦੀ 1 ਜਨਵਰੀ, 2014 ਨੂੰ ਲਗਭਗ 7,137,661,030 ਹੋ ਗਈ। ਧਰਤੀ ਦੇ ਵਾਰਸ ਸਿਰਫ ਅਸੀਂ ਜਾਂ ਤੁਸੀਂ ਹੀ ਧਰਤੀ ਦੇ ਵਾਰਸ ਨਹੀਂ ਹਾਂ। ਇਸ ਤੇ ਅਨੇਕਾਂ ਮੁਲਕਾਂ, ਕੌਮਾਂ, ਧਰਮਾਂ ਅਤੇ ਜਾਤਾਂ ਦਾ ਵਾਸਾ ਹੈ। ਹਾਲ ਹੀ ਵਿੱਚ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਸੰਨ 1000 ਵਿੱਚ ਦੁਨੀਆ ਦੀ ਜਨਸੰਖਿਆ ਲਗਭੱਗ 40 ਕਰੋੜ ਸੀ। ਸੰਨ 1800 ਤੱਕ ਪਹੁੰਚਦੇ-ਪਹੁੰਚਦੇ ਇਹ ਵੱਧ ਕੇ ਇੱਕ ਅਰਬ ਹੋ ਗਈ। ਪਿਛਲੇ 50 ਸਾਲਾਂ ਵਿੱਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਅਗਲੀ ਸਦੀ ਤੱਕ ਅਪੜਦੇ-ਅਪੜਦੇ ਅਸੀਂ 10 ਅਰਬ ਪਾਰ ਕਰ ਜਾਵਾਂਗੇ।[1] ਦੁਨੀਆ ਵਿੱਚ ਹਰ ਇੱਕ ਸੈਕਿੰਡ ਦੌਰਾਨ 5 ਬੱਚਿਆਂ ਦਾ ਜਨਮ ਹੁੰਦਾ ਹੈ, ਜਦੋਂ ਕਿ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ। ਵੱਧ ਜਨਸੰਖਿਆ ਵਾਲੇ ਦੇਸ਼:
ਵੱਧ ਜਨਸੰਖਿਆ ਵਾਲੇ ਸ਼ਹਿਰ
ਘੱਟ ਜਨਸੰਖਿਆ ਵਾਲੇ ਦੇਸ਼
ਵੱਧਦੀ ਜਨਸੰਖਿਆ ਤੇ ਭਾਰਤਵੱਧਦੀ ਜਨਸੰਖਿਆ ਤੇ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਜਨਸੰਖਿਆ ਵਿੱਚ 18 ਕਰੋੜ ਤੋਂ ਜਿਆਦਾ ਦਾ ਵਾਧਾ ਹੋਇਆ ਹੈ। ਸਾਡੇ ਦੇਸ਼ ਵਿੱਚ ਹਰ ਮਿੰਟ ਬਾਅਦ 51 ਬੱਚੇ ਪੈਦਾ ਹੁੰਦੇ ਹਨ। ਸਿਰਫ ਯੂ.ਪੀ. ਵਿੱਚ 1 ਮਿੰਟ ਵਿੱਚ 11 ਬੱਚੇ ਜਨਮ ਲੈਂਦੇ ਹਨ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਜਨਸੰਖਿਆ ਅਮਰੀਕਾ ਨਾਲੋਂ ਜਿਆਦਾ ਹੈ। ਵੱਧ ਰਹੀ ਜਨਸੰਖਿਆ ਦੇਸ਼ ਦੀ ਤਰੱਕੀ ਵਿੱਚ ਵਿਘਨ ਪਾਉਂਦੀ ਹੈ। ਸਾਲ 2010 ਤੋਂ 2015 ਦੇ ਵਿਚਕਾਰ ਜਨਸੰਖਿਆ ਸਭ ਤੋਂ ਤੇਜ਼ੀ ਨਾਲ ਵੱਧੇਗੀ। ਦਿੱਲੀ ਦੀ ਜਨਸੰਖਿਆਦਿੱਲੀ ਹੋਵੇਗਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਜਨਸੰਖਿਆ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿੱਚ ਦਿੱਲੀ ਦੀ ਰਫਤਾਰ ਸਭ ਤੋਂ ਤੇਜ਼ ਹੈ। ਇੱਕ ਅਨੁਮਾਨ ਅਨੁਸਾਰ ਅਗਲੇ 15 ਸਾਲਾਂ ਵਿੱਚ ਦਿੱਲੀ ਦੁਨੀਆ ਦਾ ਸਭ ਤੋੱ ਜਿਆਦਾ ਜਨਸੰਖਿਆ ਵਾਲਾ ਸ਼ਹਿਰ। ਇਸੇ ਲੜੀ ਵਿੱਚ ਮੁਬੰਈ ਚੌਥੇ ਨੰਬਰ ਤੇ ਅਤੇ ਕੋਲਕਾਤਾ ਸੱਤਵੇਂ ਨੰਬਰ ਤੇ ਹੋਵੇਗਾ। ਦੁਨੀਆ ਅੱਗੇ ਚੁਣੌਤੀਆਂਦੁਨੀਆ ਦੇ ਹਰ 8ਵੇਂ ਵਿਅਕਤੀ ਕੋਲ ਪੀਣ ਲਈ ਸਾਫ ਪਾਣੀ ਨਹੀਂ ਹੈ। ਹਰ ਸਾਲ 35.75 ਲੱਖ ਲੋਕ ਖਰਾਬ ਪਾਣੀ ਦੀ ਵਜ੍ਹਾ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਦੁਨੀਆ ਵਿੱਚ ਹਾਲੇ ਵੀ 250 ਕਰੋੜ ਲੋਕ ਸਾਫ ਸਫਾਈ ਨਾਲ ਨਹੀਂ ਰਹਿ ਪਾ ਰਹੇ। 120 ਕਰੋੜ ਲੋਕਾਂ ਦੇ ਕੋਲ ਪਖਾਨੇ ਨਹੀਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ 86.2 ਕਰੋੜ ਨੌਜਵਾਨ ਪੜ੍ਹ-ਲਿਖ ਨਹੀਂ ਸਕਦੇ। ਸੰਸਾਰ ਦੇ 11.5 ਕਰੋੜ ਬੱਚੇ ਪ੍ਰਾਇਮਰੀ ਸਕੂਲਾਂ ਚ ਨਹੀਂ ਜਾ ਪਾ ਰਹੇ। ਕੁਦਰਤੀ ਸਾਧਨ ਦੀ ਘਾਟ ਤੇ ਗਰੀਬੀ ਦੀ ਵੱਧਦੀ ਦਰ ਚਿੰਤਾ ਦਾ ਵਿਸ਼ਾ ਹੈ। ਹਵਾਲੇ
|
Portal di Ensiklopedia Dunia