ਸੂਬੇਦਾਰ ਜੋਗਿੰਦਰ ਸਿੰਘ (ਫ਼ਿਲਮ)
ਸੂਬੇਦਾਰ ਜੋਗਿੰਦਰ ਸਿੰਘ, ਇੱਕ 2018 ਦੀ ਪੰਜਾਬੀ ਜੰਗ ਦੀ ਕਹਾਣੀ ਤੇ ਅਧਾਰਿਤ ਫ਼ਿਲਮ ਹੈ, ਜੋ ਇੱਕ ਭਾਰਤੀ ਸਿਪਾਹੀ ਜੋਗਿੰਦਰ ਸਿੰਘ ਦੇ ਜੀਵਨ ਤੇ ਆਧਾਰਿਤ ਹੈ, ਜੋ 1962 ਦੀ ਭਾਰਤ-ਚੀਨ ਜੰਗ ਵਿੱਚ ਮਾਰਿਆ ਗਿਆ ਸੀ ਅਤੇ ਮਰਨ ਉਪਰੰਤ ਉਸ ਨੂੰ ਪਰਮਵੀਰ ਚੱਕਰ ਦਾ ਸਨਮਾਨ ਦਿੱਤਾ ਗਿਆ ਸੀ। ਇਹ ਸਾਗਾ ਮਿਊਜ਼ਿਕ ਦੁਆਰਾ ਤਿਆਰ ਕੀਤੀ ਗਈ ਹੈ ਅਤੇ 6 ਅਪ੍ਰੈਲ 2018 ਨੂੰ ਰਿਲੀਜ਼ ਕੀਤੀ ਗਈ।[1] ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਅਦਿਤੀ ਸ਼ਰਮਾ ਨੇ ਅਦਾਕਾਰੀ ਕੀਤੀ ਹੈ ਅਤੇ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਹੈ ਜੋ ਮੋਗਾ ਦੇ ਉਸੇ ਖੇਤਰ ਨਾਲ ਸਬੰਧਿਤ ਹੈ ਜਿੱਥੇ ਸੂਬੇਦਾਰ ਦਾ ਜਨਮ ਹੋਇਆ ਸੀ। ਇਹ ਫ਼ਿਲਮ ਇਸ ਦੇ ਲੇਖਕ ਅਤੇ ਆਰਟ ਡਾਇਰੈਕਟਰ ਰਾਸ਼ਿਦ ਰੰਗਰੇਜ਼ ਦੇ ਦਿਮਾਗ ਦਾ ਨਤੀਜਾ ਹੈ, ਜਿਸ ਨੇ ਪਹਿਲਾਂ ਸੁਪਰ ਸਿੰਘ, ਅੰਗਰੇਜ ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਨਾਲ ਆਪਣੀ ਕਾਬਲੀਅਤ ਸਾਬਤ ਕੀਤੀ।[2] ਇਹ ਫ਼ਿਲਮ ਬਜਟ ਦੀ ਉੱਚੀ ਫ਼ਿਲਮ ਹੈ ਕਿਉਂਕਿ ਇਸ ਵਿਚਲੇ ਸੰਵਾਦ 1962 ਦੇ ਦੌਰ ਵਿਚਲੇ ਡਾਇਲਾਗ ਅਤੇ ਚਿੱਤਰਕਾਰੀ ਵਜੋਂ ਪ੍ਰਮਾਣਿਤ ਹੋਣ ਦੀ ਉਮੀਦ ਕੀਤੀ ਗਈ ਹੈ।[3] ਕਾਸਟ
ਹਵਾਲੇ
|
Portal di Ensiklopedia Dunia