2019 ਐਸ਼ੇਜ਼ ਸੀਰੀਜ਼ (ਅਧਿਕਾਰਤ ਤੌਰ 'ਤੇ ਸਪਾਂਸਰਸ਼ਿਪ ਕਾਰਨਾਂ ਕਰਕੇ ਸਪੈਕਸੇਵਰਸ ਐਸ਼ੇਜ਼ ਸੀਰੀਜ਼[1]) ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਦ ਐਸ਼ੇਜ਼ ਲਈ ਪੰਜ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਹੈ। ਇਹ ਮੈਚ ਐਜਬੈਸਟਨ, ਲਾਰਡਸ, ਹੈਡਿੰਗਲੇ, ਓਲਡ ਟ੍ਰੈਫਰਡ ਅਤੇ ਦ ਓਵਲ ਵਿੱਚ ਖੇਡੇ ਜਾਣਗੇ।[2] ਆਸਟਰੇਲੀਆ ਪਿਛਲੀ ਐਸ਼ੇਜ਼ ਦੇ ਧਾਰਕ ਹਨ, ਕਿਉਂਕਿ ਉਨ੍ਹਾਂ ਨੇ 2017-18 ਵਿੱਚ ਲੜੀ ਉੱਪਰ ਜਿੱਤ ਹਾਸਲ ਕੀਤੀ ਸੀ। ਲੜੀ ਦੀ ਸ਼ੁਰੂਆਤ 2019 ਕ੍ਰਿਕਟ ਵਰਲਡ ਕੱਪ ਦੇ ਕਾਰਨ ਇੰਗਲੈਂਡ ਅਤੇ ਵੇਲਜ਼ ਵਿੱਚ ਪਿਛਲੀ ਲੜੀ ਤੋ ਪਿੱਛੋਂ ਹੋਈ ਜੋ ਕਿ ਮਈ ਅਤੇ ਜੁਲਾਈ ਦੇ ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਹੋਈ ਸੀ। ਇਹ ਮੈਚ 2019–21 ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਟੈਸਟ ਮੈਚ ਹਨ।[3][4]
ਪਿਛੋਕੜ
2019 ਐਸ਼ੇਜ਼ ਲੜੀ ਤੋਂ ਪਹਿਲਾਂ ਆਸਟਰੇਲੀਆ ਨੇ 33 ਅਤੇ ਇੰਗਲੈਂਡ ਨੇ 32 ਵਾਰ ਐਸ਼ੇਜ਼ ਲੜੀਆਂ ਜਿੱਤੀਆਂ ਹਨ ਅਤੇ ਇਸ ਤੋਂ ਇਲਾਵਾ 5 ਲੜੀਆਂ ਡਰਾਅ ਵੀ ਰਹੀਆਂ ਹਨ। ਆਸਟਰੇਲੀਆ ਨੇ ਆਖਰੀ 10 ਐਸ਼ੇਜ਼ ਸੀਰੀਜ਼ ਵਿਚੋਂ ਚਾਰ ਜਿੱਤੀਆਂ ਹਨ, ਜਿਸ ਵਿੱਚ ਉਨ੍ਹਾਂ ਨੇ 2017-18 ਦੀ ਸਭ ਤੋਂ ਤਾਜ਼ੀ ਲੜੀ 4-0 ਨਾਲ ਜਿੱਤੀ ਸੀ,[5] ਪਰ 2015 ਦੀ ਸੀਰੀਜ਼, ਜਿਹੜੀ ਕਿ ਇੰਗਲੈਂਡ ਵਿੱਚ ਆਖਰੀ ਵਾਰ ਖੇਡੀ ਗਈ ਗਈ, ਨੂੰ ਘਰੇਲੂ ਟੀਮ ਨੇ 3–2 ਨਾਲ ਜਿੱਤਿਆ ਸੀ।[6]
ਕਿਸੇ ਵੀ ਮਹਿਮਾਨ ਟੀਮ ਨੇ 2010-11 ਤੋਂ ਪਿੱਛੋਂ ਐਸ਼ੇਜ਼ ਲੜੀ ਨਹੀਂ ਜਿੱਤੀ ਹੈ ਜਿਸ ਵਿੱਚ ਇੰਗਲੈਂਡ ਨੇ ਆਸਟਰੇਲੀਆ ਨੂੰ 3-1 ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਆਸਟਰੇਲੀਆ ਨੇ ਇੰਗਲੈਂਡ ਵਿੱਚ ਆਖਰੀ ਵਾਰ 2001 ਵਿੱਚ ਐਸ਼ੇਜ਼ ਸੀਰੀਜ਼ ਜਿੱਤੀ ਸੀ। ਦੋਵੇਂ ਟੀਮਾਂ ਨੇ ਆਪਸ ਵਿੱਚ ਇਸ ਤੋਂ ਪਹਿਲਾਂ ਪਿਛਲੇ ਮਹੀਨਿਆਂ ਵਿੱਚ ਇੰਗਲੈਂਡ ਅਤੇ ਵੇਲਜ਼ ਵਿੱਚ ਹੋਏ ਕ੍ਰਿਕਟ ਵਰਲਡ ਕੱਪ ਵਿੱਚ ਇੱਕ ਅਭਿਆਸ ਮੈਚ ਅਤੇ ਦੋ ਵਨਡੇ ਮੈਚ ਖੇਡੇ ਸਨ, ਜਿਸ ਵਿੱਚ ਆਸਟਰੇਲੀਆ ਨੇ ਰੋਜ਼ ਬਾਲ ਵਿਖੇ ਖੇਡੇ ਗਏ ਅਭਿਆਸ ਮੈਚ ਨੂੰ 12 ਦੌੜਾਂ ਨਾਲ ਅਤੇ ਲੌਰਡਸ ਵਿਖੇ ਖੇਡੇ ਗਏ ਗਰੁੱਪ ਪੜਾਅ ਮੈਚ ਵਿੱਚ 64 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਪਿੱਛੋਂ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੂੰ 107 ਗੇਂਦਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਜਿਸ ਪਿੱਛੋਂ ਉਨ੍ਹਾਂ ਨੇ ਟੂਰਨਾਮੈਂਟ ਵੀ ਜਿੱਤ ਲਿਆ ਸੀ।
ਐਸ਼ੇਜ਼ ਤੋਂ ਪਹਿਲਾਂ ਆਸਟਰੇਲੀਆ ਦੀਆਂ ਆਖਰੀ ਦੋ ਟੈਸਟ ਲੜੀਆਂ ਭਾਰਤ ਅਤੇ ਸ਼੍ਰੀਲੰਕਾ ਖਿਲਾਫ਼ ਸਨ। ਹਾਲਾਂਕਿ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਲੜੀ ਜਿੱਤੀ ਸੀ ਜੋ ਕਿ ਭਾਰਤ ਦੀ ਆਸਟਰੇਲੀਆ ਖਿਲਾਫ ਆਸਟਰੇਲੀਆ ਵਿੱਚ ਪਹਿਲਾ ਟੈਸਟ ਲੜੀ ਜਿੱਤ ਸੀ।[7] ਪਰ ਆਸਟਰੇਲੀਆ ਨੇ ਆਪਣੇ ਪਿਛਲੇ ਖਰਾਬ ਪ੍ਰਦਰਸ਼ਨ ਤੋਂ ਉੱਭਰਦਿਆਂ ਸ਼੍ਰੀਲੰਕਾ ਦੇ ਖਿਲਾਫ ਟੈਸਟ ਲੜੀ 2-0 ਨਾਲ ਜਿੱਤੀ।[8]
ਐਸ਼ੇਜ਼ ਸੀਰੀਜ਼ ਤੋਂ ਪਹਿਲਾਂ, ਆਸਟਰੇਲੀਆ ਕੋਲ ਆਪਣੇ ਟਾੱਪ ਆਰਡਰ ਦੇ ਬੱਲੇਬਾਜ਼ ਡੇਵਿਡ ਵਾਰਨਰ, ਸਟੀਵ ਸਮਿਥ ਅਤੇ ਕੈਮਰੂਨ ਬੈਨਕ੍ਰੌਫ਼ਟ ਅੰਤਰਰਾਸ਼ਟਰੀ ਚੋਣ ਲਈ ਉਪਲਬਧ ਸਨ, ਜਿਨ੍ਹਾਂ ਉੱਪਰ ਕੇਪਟਾਊਨ ਵਿਖੇ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਮੈਚ ਵਿੱਚ ਬਾਲ ਨਾਲ ਛੇੜਛਾੜ ਕਰਨ ਦੇ ਕਾਰਨ 6-12 ਮਹੀਨਿਆਂ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਤੇ ਪਬੰਦੀ ਲਾ ਦਿੱਤੀ ਗਈ ਸੀ।[9] ਇਨ੍ਹਾਂ ਤਿੰਨਾਂ ਕ੍ਰਿਕਟਰਾਂ ਨੂੰ 2019 ਐਸ਼ੇਜ਼ ਲੜੀ ਲਈ ਆਸਟਰੇਲੀਆ ਦੀ ਟੀਮ ਵਿੱਚ ਨਾਮਜ਼ਦ ਕੀਤਾ ਗਿਆ ਸੀ।[10]
ਇਸ ਲੜੀ ਤੋਂ ਪਹਿਲਾਂ ਇਹ ਘੋਸ਼ਣਾ ਕੀਤੀ ਗਈ ਸੀ ਕਿ ਲਾਰਡਸ ਟੈਸਟ ਦੇ ਦੂਜੇ ਦਿਨ ਕੈਂਸਰ ਨਾਲ ਲੜਨ ਲਈ ਰੂਥ ਸਟਰਾਸ ਫਾਉਂਡੇਸ਼ਨ ਨੂੰ ਮਦਦ ਦਿੱਤੀ ਜਾਵੇਗੀ। ਆਸਟਰੇਲੀਆ ਵਿੱਚ ਜੰਮੀ ਰੂਥ ਮੈਕਡੋਨਲਡ ਅਤੇ ਇੰਗਲੈਂਡ ਦੇ ਐਸ਼ੇਜ਼ ਜੇਤੂ ਕਪਤਾਨ ਐਂਡਰਿਊ ਸਟਰੌਸ ਦੀ ਪਤਨੀ ਦੀ 29 ਦਸੰਬਰ 2018 ਨੂੰ ਫੇਫੜਿਆਂ ਦੇ ਇੱਕ ਦੁਰਲੱਭ ਕੈਂਸਰ ਨਾਲ ਮੌਤ ਹੋ ਗਈ ਸੀ। ਦੋਵੇਂ ਟੀਮਾਂ ਲਾਲ ਟੋਪੀਆਂ ਪਾਉਣਗੀਆਂ, ਸਟੰਪ ਵੀ ਲਾਲ ਹੋਣਗੇ, ਅਤੇ ਦਰਸ਼ਕਾਂ ਨੂੰ ਵੀ ਲਾਲ ਪਹਿਨਣ ਲਈ ਉਤਸ਼ਾਹਤ ਕੀਤਾ ਜਾਵੇਗਾ। ਆਸਟਰੇਲੀਆ ਵਿੱਚ ਪਹਿਲਾਂ ਹੀ ਅਜਿਹੀ ਹੀ ਪਰੰਪਰਾ ਸੀ - ਜੇਨ ਮੈਕਗ੍ਰਾਥ ਡੇਅ ਜਿਸ ਵਿੱਚ ਸਿਡਨੀ ਟੈਸਟ ਦਾ ਤੀਜਾ ਦਿਨ ਸ਼ਾਮਿਲ ਹੈ। ਇਹ ਆਸਟਰੇਲੀਆਈ ਤੇਜ਼ ਗੇਂਦਬਾਜ਼ ਗਲੈਨ ਮੈਕਗਰਾਥ ਦੀ ਅੰਗਰੇਜ਼ ਪਤਨੀ ਦੇ ਸਨਮਾਨ ਵਿੱਚ ਕਰਵਾਇਆ ਜਾਂਦਾ ਹੈ, ਜਿਹੜੀ ਸਛਾਤੀ ਦੇ ਕੈਂਸਰ ਨਾਲ ਮਰ ਗਈ ਸੀ। ਇਸ ਵਿੱਚ ਲਾਲ ਰੰਗ ਦੀ ਥਾਂ ਗੁਲਾਬੀ ਰੰਗ ਪਾਏ ਜਾਂਦੇ ਹਨ ਅਤੇ ਇਸਦੀ ਕਮਾਈ ਮੈਕਗਰਾਥ ਫਾਉਂਡੇਸ਼ਨ ਨੂੰ ਦਿੱਤੀ ਜਾਂਦੀ ਹੈ।[11]
ਟੀਮਾਂ
26 ਜੁਲਾਈ 2019 ਨੂੰ ਆਸਟਰੇਲੀਆ ਨੇ ਐਸ਼ੇਜ਼ ਸੀਰੀਜ਼ ਲਈ ਆਪਣੇ 17 ਮੈਂਬਰੀ ਦਲ ਦੀ ਘੋਸ਼ਣਾ ਕੀਤੀ।[12] ਇੰਗਲੈਂਡ ਨੇ 27 ਜੁਲਾਈ ਨੂੰ ਪਹਿਲੇ ਟੈਸਟ ਲਈ ਆਪਣੀ ਟੀਮ ਦਾ ਐਲਾਨ ਕੀਤਾ ਸੀ।[13]
ਮੈਚ
ਪਹਿਲਾ ਟੈਸਟ
- ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਸਟੀਵ ਸਮਿਥ (ਆਸਟਰੇਲੀਆ) ਨੇ ਇੰਗਲੈਂਡ ਵਿੱਚ ਹੋਣ ਵਾਲੀ ਐਸ਼ੇਜ਼ ਲੜੀ ਵਿੱਚ ਪਹਿਲੇ ਦਿਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ।[14]
- ਸਟੂਅਰਟ ਬਰੌਡ (ਇੰਗਲੈਂਡ) ਨੇ ਮੈਚ ਦੀ ਪਹਿਲੀ ਪਾਰੀ ਵਿੱਚ ਆਪਣੀਆਂ 100 ਐਸ਼ੇਜ਼ ਵਿਕਟਾਂ ਪੂਰੀਆਂ ਕੀਤੀਆਂ।,[15] ਅਤੇ ਦੂਜੀ ਪਾਰੀ ਵਿੱਚ ਆਪਣੇ ਟੈਸਟ ਕੈਰੀਅਰ ਦੀਆਂ 450 ਵਿਕਟਾਂ ਪੂਰੀਆਂ ਕੀਤੀਆਂ।[16]
- ਰੋਰੀ ਬਰਨਸ (ਇੰਗਲੈਂਡ) ਨੇ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ।[17]
- ਸਟੀਵ ਸਮਿਥ (ਆਸ਼ਟਰੇਲੀਆ) ਨੇ ਐਸ਼ੇਜ਼ ਲੜੀਆਂ ਵਿੱਚ ਆਪਣਾ 10ਵਾਂ ਸੈਕੜਾ ਅਤੇ ਆਪਣੇ ਟੈਸਟ ਕੈਰੀਅਰ ਦਾ 25ਵਾਂ ਸੈਂਕੜਾ ਬਣਾਇਆ। [18]
- ਪੈਟ ਕਮਿੰਸ (ਆਸਟਰੇਲੀਆ) ਨੇ ਟੈਸਟ ਕ੍ਰਿਕਟ ਵਿੱਚ ਆਪਣੀ 100ਵੀਂ ਵਿਕਟ ਲਈ।[19]
- ਨੇਥਨ ਲਿਓਨ (ਆਸਟਰੇਲੀਆ) ਨੇ ਟੈਸਟ ਕ੍ਰਿਕਟ ਵਿੱਚ ਆਪਣੀਆਂ 350 ਵਿਕਟਾਂ ਪੂਰੀਆਂ ਕੀਤੀਆਂ।[19]
- ਇਹ 2005 ਤੋਂ ਮਗਰੋਂ ਪਹਿਲੀ ਵਾਰ ਸੀ ਜਦੋਂ ਆਸਟਰੇਲੀਆ ਨੇ ਇੰਗਲੈਂਡ ਵਿੱਚ ਐਸ਼ੇਜ਼ ਲੜੀ ਦਾ ਪਹਿਲਾ ਮੈਚ ਜਿੱਤਿਆ, ਅਤੇ ਇਹ ਐਜਬੈਸਟਨ ਵਿੱਚ 2005 ਤੋਂ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਜਿੱਤ ਸੀ।[20]
- ਅੰਕ: ਆਸਟਰੇਲੀਆ 24, ਇੰਗਲੈਂਡ 0.
ਦੂਜਾ ਟੈਸਟ
- ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਮੀਂਹ ਕਾਰਨ ਪਹਿਲੇ ਦਿਨ ਕੋਈ ਖੇਡ ਨਾ ਹੋਈ। ਤੀਜੇ ਦਿਨ ਦੁਪਹਿਰ ਦੇ ਖਾਣੇ ਤੋਂ ਮਗਰੋਂ ਮੀਂਹ ਪੈਣ ਕਾਰਨ ਕੋਈ ਖੇਡ ਨਾ ਹੋਈ। ਪੰਜਵੇ ਦਿਨ ਮੀਂਹ ਦੇ ਕਾਰਨ ਖੇਡ ਮਗਰੋਂ ਸ਼ੁਰੂ ਕੀਤੀ ਗਈ।
- ਜੌਫ਼ਰਾ ਆਰਚਰ (ਇੰਗਲੈਂਡ) ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਖੇਡਿਆ।
- ਸਟੀਵ ਸਮਿੱਥ (ਆਸਟਰੇਲੀਆ) ਨੂੰ ਸੱਟ ਲੱਗਣ ਕਾਰਨ ਪੰਜਵੇ ਦਿਨ ਮਾਰਨਸ ਲਬੂਸ਼ਾਨੇ ਨਾਲ ਬਦਲਿਆ ਗਿਆ। ਇਹ ਟੈਸਟ ਕ੍ਰਿਕਟ ਇਤਿਹਾਸ ਦੀ ਸਭ ਤੋਂ ਪਹਿਲਾ ਖਿਡਾਰੀ ਬਦਲ ਸੀ।[21]
- ਵਿਸ਼ਵ ਆਈਸੀਸੀ ਟੈਸਟ ਚੈਂਪੀਅਨਸ਼ਿਪ ਅੰਕ: ਆਸਟਰੇਲੀਆ 8, ਇੰਗਲੈਂਡ 8
ਤੀਜਾ ਟੈਸਟ
- ਇੰਗਲੈਂਡ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ
- ਮੀਂਹ ਦੇ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਪਹਿਲੇ ਦਿਨ ਸਵੇਰ ਅਤੇ ਦਪਹਿਰ ਵੇੇਲੇ ਓਵਰਾਂ ਦਾ ਨੁਕਸਾਨ ਹੋਇਆ।
- ਜੌਫ਼ਰਾ ਆਰਚਰ (ਇੰਗਲੈਂਡ) ਨੇ ਅੰਤਰਰਾਸ਼ਟਰੀ ਟੈਸਟ ਮੈਚਾਂ ਵਿੱਚ ਪੰਜ-ਵਿਕਟ ਪ੍ਰਦਰਸ਼ਨ ਕੀਤਾ।[22]
- ਇੰਗਲੈਂਡ ਦਾ 67 ਦੌੜਾਂ ਦੀ ਸਕੋਰ ਐਸ਼ੇਜ਼ 1948 ਤੋਂ ਪਿੱਛੋਂ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਸੀ।[23]
- ਇਹ ਇੰਗਲੈਂਡ ਦੀ ਟੈਸਟ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਸਫ਼ਲ ਰਨ-ਚੇਜ਼ ਸੀ।[24]
- ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਇੰਗਲੈਂਡ 24, ਆਸਟਰੇਲੀਆ 0
ਚੌਥਾ ਟੈਸਟ
- ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਮੀਂਹ ਪੈਣ ਕਾਰਨ ਪਹਿਲੇ ਦਿਨ 44 ਓਵਰਾਂ ਦੀ ਖੇਡ ਹੀ ਹੋ ਸਕੀ।
- ਇਸ ਮੈਚ ਦੇ ਨਤੀਜੇ ਕਾਰਨ ਆਸਟਰੇਲੀਆ ਨੇ ਐਸ਼ੇਜ਼ ਟਰਾਫ਼ੀ ਆਪਣੇ ਕੋਲ ਰੱਖੀ।
- ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਆਸਟਰੇਲੀਆ 24, ਇੰਗਲੈਂਡ 0
ਪੰਜਵਾਂ ਟੈਸਟ
- ਆਸਟਰੇਲੀਆ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
- ਜੋ ਰੂਟ (ਇੰਗਲੈਂਡ) ਨੇ ਟੈਸਟ ਕ੍ਰਿਕਟ ਵਿੱਚ ਆਪਣੀਆਂ 7000 ਦੌੜਾਂ ਪੂਰੀਆਂ ਕੀਤੀਆ।[25]
- ਜੌਨੀ ਬੇਅਰਸਟੋ (ਇੰਗਲੈਂਡ) ਨੇ ਟੈਸਟ ਕ੍ਰਿਕਟ ਵਿੱਚ 4000 ਦੌੜਾਂ ਪੂਰੀਆਂ ਕੀਤੀਆਂ।[26]
- ਮਿਚਲ ਮਾਰਸ਼ (ਆਸਟਰੇਲੀਆ) ਨੇ ਟੈਸਟ ਮੈਚਾਂ ਵਿੱਚ ਆਪਣਾ ਪਹਿਲਾ 5-ਵਿਕਟ ਪ੍ਰਦਰਸ਼ਨ ਕੀਤਾ।[27]
- ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਇੰਗਲੈਂਡ 24, ਆਸਟਰੇਲੀਆ 0
ਪ੍ਰਸਾਰਣ
ਹਵਾਲੇ
ਬਾਹਰੀ ਲਿੰਕ
ਹਵਾਲੇ ਵਿੱਚ ਗ਼ਲਤੀ:<ref>
tags exist for a group named "n", but no corresponding <references group="n"/>
tag was found