ਅਕਲੀਆ
ਅਕਲੀਆ ਪੰਜਾਬ ਦੇ ਜ਼ਿਲ੍ਹਾ ਤੇ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2001 ਵਿੱਚ ਅਕਲੀਆ ਦੀ ਅਬਾਦੀ 7513 ਸੀ। ਇਸ ਦਾ ਖੇਤਰਫ਼ਲ 26.28 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ-ਬਰਨਾਲਾ ਸੜਕ ਤੇ ਮਾਨਸਾ ਤੋਂ 24 ਕਿਲੋਮੀਟਰ ਅਤੇ ਬਰਨਾਲਾ ਤੋਂ 25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਰੋਡ ਤੇ ਮਾਨਸਾ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਹੈ। ਇਸ ਪਿੰਡ ਦੀਆਂ ਹੱਦਾਂ ਦੋ ਜ਼ਿਲਿਆਂ ਬਰਨਾਲਾ ਤੇ ਬਠਿੰਡਾ ਨਾਲ ਲਗਦੀਆਂ ਹਨ।[ਹਵਾਲਾ ਲੋੜੀਂਦਾ] ਪਿਛੋਕੜਇਹ ਪਿੰਡ ਕਰੀਬ 450 ਸਾਲ ਪੁਰਾਣਾ ਹੈ ਜਿਸ ਨੂੰ ਜੈਤੋ ਦੇ ਪੜਪੋਤੇ 'ਅਕਲੀਆ' ਨੇ ਵਸਾਇਆ ਸੀ। ਜੋਗੇ,ਰੱਲੇ ਦੇ ਚਹਿਲਾਂ ਦੀ ਇਸ ਇਲਾਕੇ ਤੇ ਸਰਦਾਰੀ ਸੀ ਜੋ ਕਿਸੇ ਨੂੰ ਵੀ ਇਸ ਜਗ੍ਹਾ ਵਸਣ ਨਹੀਂ ਸੀ ਦਿੰਦੇ ਪਰ 'ਅਕਲੀਆ' ਨੇ ਬਹਾਦਰੀ ਨਾਲ ਚਹਿਲਾਂ ਵੱਲੋਂ ਪੱਖੋ ਕਲਾਂ ਤੇ ਚਉਕੇ ਕਲਾਂ ਪਿੰਡਾਂ ਦੇ ਖੋਹੇ ਪਸ਼ੂਆਂ ਨੂੰ ਛੁੜਾ ਕੇ ਆਪਣੀ ਧਾਕ ਜਮਾ ਲਈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਪਿੰਡਾਂ ਨੇ ਅਕਲੀਆ ਨੂੰ 30000 ਵਿਘੇ ਦੀ ਢੇਰੀ ਪਿੰਡ ਵਸਾਉਣ ਲਈ ਦੇ ਦਿੱਤੀ। ਪਿੱਛੋਂ ਜੋਗੇ ਪਿੰਡ ਦੇ ਸਰਦਾਰ ਜੁਗਰਾਜ ਸਿੰਘ ਵੀ ਨੇ ਆਪਣੀ ਧੀ ਦਾ ਰਿਸ਼ਤਾ ਅਕਲੀਆ ਨਾਲ ਕਰ ਦਿੱਤਾ। ਅਕਲੀਏ ਦੇ ਛੇ ਪੁੱਤਰਾਂ ਨੰਦ,ਮੱਲਾ,ਕਾਂਧਲ,ਮਨੋਹਰ,ਲਾਲਾ,ਮਾਨਾਂ ਦੇ ਨਾਂ ਤੇ ਪਿੰਡ ਵਿੱਚ ਛੇ ਪੱਤੀਆਂ ਬਣੀਆਂ ਹੋਈਆਂ ਹਨ।[ਹਵਾਲਾ ਲੋੜੀਂਦਾ] ਇਤਿਹਾਸਿਕ ਸਥਾਨਇਸ ਪਿੰਡ ਵਿੱਚ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਡੇਰਾ ਭਾਈ ਭਾਗ ਸਿੰਘ ਤੇ ਡੇਰਾ ਘੜੂਆਂ 'ਉਦਾਸੀਆਂ' ਦੇ ਡੇਰੇ ਹਨ। ਇਹ ਮੰਨਿਆ ਜਾਂਦਾ ਹੈ ਕੇ ਡੇਰਾ ਭਾਗ ਦੇ ਇੱਕ ਸੰਤ ਦੀ ਦਵਾਈ ਨਾਲ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਘਰ ਪੁੱਤਰ ਨੇ ਜਨਮ ਲਿਆ ਸੀ ਜਿਸਦੇ ਇਵਜ਼ ਵਜੋਂ 660 ਰੁਪਏ ਦੀ ਜਾਗੀਰ ਡੇਰੇ ਨੂੰ ਦਾਨ ਚ ਮਿਲੀ। ਹੋਰ ਦੇਖੋਹਵਾਲੇ
|
Portal di Ensiklopedia Dunia