ਸ਼ੇਰਖਾਂ ਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਸ਼ੇਰਖਾਂ ਵਾਲਾ ਦੀ ਅਬਾਦੀ 1953 ਸੀ। ਇਸਦਾ ਖੇਤਰਫ਼ਲ 8.05 ਕਿ. ਮੀ. ਵਰਗ ਹੈ। ਇਹ ਪਿੰਡ ਸ਼ੇਰ ਖਾਂ ਨਾਮ ਦੇ ਮੁਸਲਿਮ ਵਿਅਕਤੀ ਵੱਲੋਂ ਵਸਾਇਆ ਗਿਆ ਹੈ। ਇਸ ਪਿੰਡ ਦੇ ਆਲ਼ੇ-ਦੁਆਲ਼ੇ ਮਘਾਣੀਆਂ, ਸੈਦੇਵਾਲਾ, ਬੋਹਾ, ਗਾਮੀਵਾਲਾ ਅਤੇ ਗੰਢੂ ਖੁਰਦ ਪਿੰਡ ਵਸੇ ਹੋਏ ਹਨ। ਪਿੰਡ ਦੀ ਬਹੁਤੀ ਆਬਾਦੀ ਦੇਸ਼ ਵੰਡ ਹੋਣ ਕਾਰਨ ਪਾਕਿਸਤਾਨ ਤੋਂ ਆ ਕੇ ਇੱਥੇ ਆਬਾਦ ਹੋਈ ਹੈ। ਇੱਥੋਂ ਬਹੁਤ ਸਾਰੇ ਮੁਸਲਿਮ ਲੋਕ ਪਾਕਿਸਤਾਨ ਜਾ ਕੇ ਆਬਾਦ ਹੋਏ ਹਨ। ਇਸ ਪਿੰਡ ਵਿੱਚ ਵਸਣ ਵਾਲੇ ਚਹਿਲ ਪਰਿਵਾਰ ਦੇ ਲੋਕ ਪਾਕਿਸਤਾਨ ਦੇ ਪਿੰਡ ਢਾਬ ਸੁੱਚਾ ਸਿੰਘ ਤੋਂ ਆ ਕੇ ਏਥੇ ਵਸੇ ਹਨ। ਪਾਕਿਸਤਾਨ ਦੇ ਪਿੰਡਾਂ ਕਾਜ਼ੀਆਂਵਾਲਾ, ਚੱਕ ਥੰਮਣ ਸਿੰਘ ਵਿੱਚ ਵੀ ਇਸ ਪਰਿਵਾਰ ਦੀ ਰਿਹਾਇਸ਼ ਅਤੇ ਜ਼ਮੀਨ ਜਾਇਦਾਦ ਰਹੀ ਹੈ। ਖੋਸਾ ਅਤੇ ਸੰਧੂ ਪਰਿਵਾਰ ਵੀ ਪਾਕਿਸਤਾਨ ਦੇ ਵੱਖ ਵੱਖ ਖਿੱਤਿਆਂ ਵਿੱਚੋਂ ਆ ਕੇ ਏਥੇ ਵਸੇ। ਪਿੰਡ ਵਿੱਚ ਹੁਣ ਸੋਲਰ ਊਰਜਾ ਦੇ ਵੱਡੇ ਪਲਾਂਟ ਸਥਾਪਿਤ ਹਨ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ।
ਹੋਰ ਦੇਖੋ
ਹਵਾਲੇ
29°48′57″N 75°34′04″E / 29.815799°N 75.5679°E / 29.815799; 75.5679