ਬੋੜਾਵਾਲ
ਬੋੜਾਵਾਲ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2011 ਵਿੱਚ ਬੋੜਾਵਾਲ ਦੀ ਅਬਾਦੀ 3950 ਸੀ। ਇਸ ਦਾ ਖੇਤਰਫ਼ਲ 11.55 ਕਿ. ਮੀ. ਵਰਗ ਹੈ। ਇਤਿਹਾਸਬੋੜਾਵਾਲ ਸੇਖੋਂ ਗੋਤ ਦਾ ਮੋਢੀ ਪਿੰਡ ਹੈ।ਸੇਖੋਂ ਗੋਤ ਦੇ ਲੋਕ ਆਪਣੇ ਆਪ ਨੂੰ ਰਾਜਾ ਜਗਦੇਵ ਪਰਮਾਰ ਦੀ ਵੰਸ਼ ਵਿੱਚੋਂ ਮੰਨਦੇ ਹਨ। ਜਗਦੇਵ ਪਰਮਾਰ ਰਾਜਾ ਭੋਜ ਦੀ ਵੰਸ਼ ਵਿੱਚੋਂ ਸੀ। ਉਸ ਦੀ ਰਾਜਧਾਨੀ ਧਾਰਾਨਗਰੀ (ਮੱਧ ਪ੍ਰਦੇਸ਼) ਸੀ। ਜਗਦੇਵ ਪਰਮਾਰ ਦੀ ਵੰਸ਼ ਵਿੱਚੋਂ ਸੇਖ ਰਾਮ ਪਰਮਾਰ, ਜੋ ਸੇਖੋਂ ਦੇ ਨਾਂ ਨਾਲ ਪ੍ਰਸਿੱਧ ਹੋਇਆ, ਨੇ ਸੇਖੋਂ ਗੋਤ ਦੀ ਨੀਂਹ ਰੱਖੀ। ਉਹ ਰਾਜਸਥਾਨ ਦਾ ਛੋਟਾ ਜਿਹਾ ਰਾਜਾ ਸੀ, ਪ੍ਰੰਤੂ ਆਪਣੀ ਦਲੇਰੀ ਅਤੇ ਬਹਾਦਰੀ ਕਰਕੇ ਸਾਰੇ ਰਾਜ ਵਿੱਚ ਪ੍ਰਸਿੱਧ ਸੀ। ਉਸ ਦੇ ਵੰਸ਼ ਵਿੱਚੋਂ ਉਸ ਦੇ ਪੋਤਰੇ ਬੁੜਾ ਨੇ ਕਸਬਾ ਨਾਂ ਦੇ ਪਿੰਡ (ਰਾਜਸਥਾਨ) ਨੂੰ ਛੱਡ ਕੇ ਲੱਖੀ ਜੰਗਲ ਦੇ ਇਲਾਕੇ ਵਿੱਚ ਲਗਪਗ 1250 ਈ. ਵਿੱਚ ਪਿੰਡ ਬੋੜਾਵਾਲ ਦੀ ਨੀਂਹ ਰੱਖੀ। ਕਸਬਾ ਨਾਮੀ ਪਿੰਡ ਤੋਂ ਬੂੜਾ ਆਇਆ ਸੀ। ਇਸ ਕਰਕੇ ਪਹਿਲਾਂ ਬੋੜਾਵਾਲ ਕਸਵਈ ਕਰਕੇ ਪਿੰਡ ਦਾ ਨਾਂ ਰੱਖਿਆ ਗਿਆ ਪ੍ਰੰਤੂ ਬਾਅਦ ਵਿੱਚ ਕਸਵਈ ਸ਼ਬਦ ਦੀ ਵਰਤੋਂ ਬੰਦ ਹੋ ਗਈ। ਇਸ ਤੋਂ ਬਾਅਦ ਸੇਖ ਰਾਮ ਪਰਮਾਰ ਨੇ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਬੋੜਾਵਾਲ ਭੇਜਿਆ। ਪੰਡਤ ਕਰਤਾਰ ਸਿੰਘ ਦਾਖਾ ਲਿਖਦੇ ਹਨ:- ਕਸਬਾ ਬੋੜਾਵਾਲ ਜੋ ਵਿੱਚ ਪਟਿਆਲੇ ਰਾਜ। ਬਸੈ ਸਾਤ ਸੌ ਬਰਸ ਤੇ ਸਭ ਸੇਖਮ ਸਿਰਤਾਜ।। ਪੰਡਤ ਜੀ ਨੇ ਇਹ ਦੋਹਾ 1945 ਈ. ਵਿੱਚ ਪ੍ਰਕਾਸ਼ਤ ਕੀਤਾ। ਇਸ ਦਾ ਭਾਵ ਹੈ ਕਿ ਬੋੜਾਵਾਲ ਲਗਪਗ ਤੇਰ੍ਹਵੀਂ ਸਦੀ ਦੇ ਅੱਧ ਵਿੱਚ ਆਬਾਦ ਹੋਇਆ। ਬੋੜਾਵਾਲ ਪੰਜਾਬ ਵਿੱਚ ਸੇਖੋਂ ਗੋਤ ਦਾ ਪਹਿਲਾ ਪਿੰਡ ਹੈ ਜਿਸ ਤੋਂ ਇਸ ਗੋਤ ਦੇ ਹੋਰ ਪਿੰਡ ਵਸੇ ਜਿਵੇਂ ਕਿਸ਼ਨਗੜ੍ਹ, ਫਰਵਾਹੀ, ਬੱਛੋਆਣਾ, ਢਪਾਲੀ, ਮੁੱਲਾਂਪੁਰ ਦਾਖਾ, ਬੜੂੰਦੀ, ਮਾਨੂਪੁਰ ਆਦਿ। ਆਜ਼ਾਦੀ ਲਹਿਰ ਵਿੱਚ ਯੋਗਦਾਨਇਸ ਨਗਰ ਦੇ ਲੋਕਾਂ ਨੇ ਆਜ਼ਾਦੀ ਲਹਿਰ ਅਤੇ ਵੱਖ-ਵੱਖ ਮੋਰਚਿਆਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸ੍ਰੀ ਰਤਨ ਸਿੰਘ ਇਲਾਕੇ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਹੋਏ ਹਨ। ਇਸ ਤੋਂ ਇਲਾਵਾ ਅਤਰ ਸਿੰਘ, ਸੰਗਤ ਸਿੰਘ, ਗੁਰਬਖਸ਼ ਸਿੰਘ, ਪ੍ਰਤਾਪ ਸਿੰਘ, ਬਚਨ ਸਿੰਘ ਉਰਫ਼ ਪਿਆਰਾ ਸਿੰਘ ਆਦਿ ਨੇ ਵੱਖ-ਵੱਖ ਮੋਰਚਿਆਂ ਵਿੱਚ ਹਿੱਸਾ ਲਿਆ। ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਰਦੇਵ ਸਿੰਘ 1962 ਦੀ ਜੰਗ ਵਿੱਚ ਅਤੇ ਕੇਸਰ 1965 ਦੀ ਜੰਗ ਵਿੱਚ ਸ਼ਹੀਦੀ ਦਾ ਜਾਮ ਪੀ ਗਏ। ਹੋਰ ਦੇਖੋਹਵਾਲੇ
|
Portal di Ensiklopedia Dunia