ਫੱਤਾ ਮਾਲੋਕਾ
ਫੱਤਾ ਮਾਲੋਕਾ ਜਾਂ ਫੱਤਾ ਮਾਲੂਕਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ। 2011 ਵਿੱਚ ਫੱਤਾ ਮਾਲੋਕਾ ਦੀ ਆਬਾਦੀ 6985 ਸੀ। ਇਸ ਦਾ ਖੇਤਰਫ਼ਲ 23.28 ਕਿ. ਮੀ. ਵਰਗ ਹੈ। ਨੇੜਲੇ ਪਿੰਡ ਜਾਂ ਸ਼ਹਿਰਫੱਤਾ ਮਾਲੋਕਾ ਦੇ ਨਜ਼ਦੀਕੀ ਪਿੰਡ ਜਟਾਣਾ ਖੁਰਦ (2 ਕਿਲੋਮੀਟਰ), ਕੋਟੜਾ (3 ਕਿਲੋਮੀਟਰ), ਜਟਾਣਾ ਕਲਾਂ (4 ਕਿਲੋਮੀਟਰ), ਝੁਨੀਰ (5 ਕਿਲੋਮੀਟਰ), ਮਾਖੇ ਵਾਲਾ (6 ਕਿਲੋਮੀਟਰ) ਹਨ। ਫੱਤਾ ਮਾਲੋਕਾ ਦੱਖਣ ਵੱਲ ਸਰਦੂਲਗੜ੍ਹ ਤਹਿਸੀਲ, ਉੱਤਰ ਵੱਲ ਮਾਨਸਾ ਜ਼ਿਲ੍ਹਾ, ਪੂਰਬ ਵੱਲ ਰਤੀਆ ਤਹਿਸੀਲ ਨਾਲ ਘਿਰਿਆ ਹੋਇਆ ਹੈ।[1] ਆਬਾਦੀਫੱਤਾ ਮਾਲੋੋਕਾ ਦੀ ਕੁੱਲ ਆਬਾਦੀ 6985 ਹੈ ਅਤੇ ਘਰਾਂ ਦੀ ਗਿਣਤੀ 1333 ਹੈ। ਔਰਤਾਂ ਦੀ ਆਬਾਦੀ 47.7% ਹੈ। ਪਿੰਡ ਦੀ ਸਾਖਰਤਾ ਦਰ 47.4% ਹੈ ਅਤੇ ਔਰਤਾਂ ਦੀ ਸਾਖਰਤਾ ਦਰ 20.7% ਹੈ।
ਵਿੱਦਿਅਕ ਤੇ ਸਿਹਤ ਸੰਸਥਾਵਾਂਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਸਥਿਤ ਹਨ। ਦੋ ਨਿੱਜੀ ਸਕੂਲ ਵੀ ਹਨ। ਪਿੰਡ ਦੇ ਬਾਹਰਵਾਰ ਝੰਡੂਕੇ ਰੋਡ ਤੇ ਹੈਲਥ ਸਬ ਸੈਂਟਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦੀ ਸਹੂਲਤ ਲਈ ਸਟੇਟ ਬੈਂਕ ਆਫ ਇੰਡੀਆ, ਕੋਆਪਰੇਟਿਵ ਬੈਂਕ ਤੇ ਪੰਜਾਬ ਗ੍ਰਾਮੀਣ ਬੈਂਕ ਵੀ ਸਥਿਤ ਹਨ। ਇਹ ਵੀ ਦੇਖੋਹਵਾਲੇ
|
Portal di Ensiklopedia Dunia