ਬਰਨ (ਪਿੰਡ)
![]() ਬਰਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2011 ਵਿੱਚ ਬਰਨ ਦੀ ਅਬਾਦੀ 1012ਸੀ। ਇਸ ਦਾ ਖੇਤਰਫ਼ਲ 3.94 ਕਿ. ਮੀ. ਵਰਗ ਹੈ।
ਪਹੁੰਚ ਮਾਰਗਸੜਕ ਮਾਰਗ ਰਾਹੀਂਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 215 ਕਿਲੋਮੀਟਰ ਅਤੇ ਜਿਲ੍ਹਾ ਮਾਨਸਾ ਤੋਂ 35 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸਰਦੂਲਗੜ੍ਹ ਤੋਂ ਇਸ ਪਿੰਡ ਦੀ ਦੂਰੀ 19 ਕਿਲੋਮੀਟਰ ਅਤੇ ਸਿਰਸਾ(ਹਰਿਆਣਾ) ਤੋਂ ਇਸ ਪਿੰਡ ਦੀ ਦੂਰੀ ਲਗਭਗ 50 ਕਿਲੋਮੀਟਰ ਹੈ। ਰੇਲਵੇ ਮਾਰਗ ਰਾਂਹੀਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਮਾਨਸਾ ਵਿਖੇ ਹੈ, ਇਸ ਤੋਂ ਇਲਾਵਾ ਦੂਸਰਾ ਨੇੜਲਾ ਰੇਲਵੇ ਸਟੇਸ਼ਨ ਹਰਿਆਣਾ ਵਿੱਚ ਵਸੇ ਸ਼ਹਿਰ ਸਿਰਸਾ ਵਿੱਚ ਹੈ। ਹਵਾਈ ਮਾਰਗ ਰਾਹੀਂਇਸ ਪਿੰਡ ਦਾ ਸਭ ਤੋਂ ਨੇੜਲਾ ਹਵਾਈ ਅੱਡਾ ਬਠਿੰਡਾ ਹੈ ਅਤੇ ਦੂਸਰਾ ਸਭ ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਵਿੱਚ ਹੈ। ਵਿੱਦਿਅਕ ਸੰਸਥਾਵਾਂਸਰਕਾਰੀ ਪ੍ਰਾਇਮਰੀ ਸਕੂਲ, ਬਰਨ ਇਸ ਪਿੰਡ ਦਾ ਇੱਕੋ-ਇੱਕ ਸਰਕਾਰੀ ਸਕੂਲ ਹੈ ਅਤੇ ਇਸ ਸਕੂਲ ਵਿੱਚ ਚਾਰ ਕਮਰੇ ਹਨ । ਇਸ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਇਸ ਪਿੰਡ ਵਿੱਚ ਬਾਕੀ ਦੋ ਪਬਲਿਕ ਸਕੂਲ ਹਨ। ਕੈਲੀਬਰ ਪਬਲਿਕ ਸਕੂਲ,ਬਰਨ ਇਸ ਪਿੰਡ ਦਾ ਮਸ਼ਹੂਰ ਸਕੂਲ ਹੈ ਅਤੇ ਇਸ ਪਿੰਡ ਦਾ ਦੂਜਾ ਪਬਲਿਕ ਸਕੂਲ ਸੰਤ ਸੱਤਨਾਮ ਦਾਸ ਪਬਲਿਕ ਸਕੂਲ,ਬਰਨ ਹੈ। ਨਜ਼ਦੀਕੀ ਵਿੱਦਿਅਕ ਸੰਸਥਾਵਾਂ
ਪਿੰਡ ਸੰਬੰਧੀ ਵਾਧੂ ਜਾਣਕਾਰੀਇਹ ਪਿੰਡ ਮਾਨਸਾ ਤੋਂ ਸਿਰਸਾ ਰੋਡ ਤੋਂ 10 ਕਿ.ਮੀ. ਦੂਰੀ ਉੱਤੇ ਪੂਰਬ ਦਿਸ਼ਾ ਵਾਲੇ ਪਾਸੇ ਸਥਿਤ ਹੈ। ਇਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ ਆਦਮਕੇ ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਅਤੇ ਇੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਇੱਕ ਹੋਰ ਪਿੰਡ ਨੂੰ ਪਾਣੀ ਜਾਂਦਾ ਹੈ। ਹਵਾਲੇ
|
Portal di Ensiklopedia Dunia