ਬੁਰਜ ਭਲਾਈਕੇ
ਬੁਰਜ ਭਲਾਈਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ।[1] 2019 ਵਿੱਚ ਬੁਰਜ ਭਲਾਈਕੇ ਦੀ ਅਬਾਦੀ 1885 ਸੀ। ਇਸ ਦਾ ਖੇਤਰਫ਼ਲ 6.32 ਕਿ. ਮੀ. ਵਰਗ ਹੈ। ਇੱਥੇ ਕਣਕ, ਨਰਮਾ ਅਤੇ ਗੁਆਰਾ ਦੀ ਖੇਤੀ ਕੀਤੀ ਜਾਂਦੀ ਹੈ। ਜਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ। ਭੂਗੋਲਇਹ ਝੁਨੀਰ ਤੋਂ ਤਲਵੰਡੀ ਸਾਬੋ ਨੂੰ ਜਾਣ ਵਾਲੀ ਸੜਕ ਉੱਤੇ ਸਥਿਤ ਹੈ। ਇਸ ਦੀ ਦੂਰੀ ਮਾਨਸਾ ਤੋਂ 30, ਤਲਵੰਡੀ ਸਾਬੋ ਤੋਂ 28 ਅਤੇ ਝੁਨੀਰ ਤੋਂ 8 ਕਿਲੋਮੀਟਰ ਹੈ। ਇਹ ਸੜਕ ਦੇ ਰਸਤੇ ਪਿੰਡ ਝੇਰਿਆਂਵਾਲੀ, ਸਾਹਨੇਵਾਲੀ, ਉੱਲਕ, ਘੁੱਦੂਵਾਲਾ ਅਤੇ ਕੱਚੇ ਰਸਤੇ ਮੀਆਂ, ਬੀਰੇ ਵਾਲਾ ਜੱਟਾਂ, ਭਲਾਈਕੇ, ਜਟਾਣਾ ਖੁਰਦ ਅਤੇ ਚੂਹੜੀਆ ਪਿੰਡਾਂ ਨਾਲ ਜੁੜਿਆ ਹੋਇਆ ਹੈ। ਇਥੋ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਸਿਰਫ 8 ਕਿਲੋਮੀਟਰ ਦੂਰ ਹੈ। ਮਾਨਸਾ ਰੇਲਵੇ ਸਟੇਸ਼ਨ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਹੈ, ਜੋ ਇਸਦੇ ਉੱਤਰ ਵੱਲ 30 ਕਿਲੋਮੀਟਰ, ਦੱਖਣ-ਪੱਛਮ ਵੱਲ ਸਰਦੂਲਗੜ੍ਹ (23 ਕਿਲੋਮੀਟਰ), ਉੱਤਰ-ਪੱਛਮ ਵੱਲ ਬਠਿੰਡਾ ਜ਼ਿਲ੍ਹਾ ਅਤੇ ਉੱਤਰ-ਪੂਰਬ ਵੱਲ ਸੰਗਰੂਰ ਜ਼ਿਲ੍ਹਾ ਹੈ। ਸਿੱਖਿਆ ਸੰਸਥਾਵਾਂਇਸ ਪਿੰਡ ਵਿੱਚ ਇੱਕ ਸਰਕਾਰੀ ਪ੍ਰਾਈਮਰੀ ਸਕੂਲ[2] ਅਤੇ ਇੱਕ ਸਰਕਾਰੀ ਹਾਈ ਸਕੂਲ[2] ਹੈ।
ਹੋਰ ਦੇਖੋਹਵਾਲੇ
ਬਾਹਰੀ ਲਿੰਕ![]() ਵਿਕੀਮੀਡੀਆ ਕਾਮਨਜ਼ ਉੱਤੇ ਬੁਰਜ ਭਲਾਈਕੇ ਨਾਲ ਸਬੰਧਤ ਮੀਡੀਆ ਹੈ। |
Portal di Ensiklopedia Dunia