ਕੌਮੀ ਟੈਕਨਾਲੋਜੀ ਦਿਹਾੜਾਭਾਰਤ ਵਿੱਚ 11 ਮਈ ਨੂੰ 'ਰਾਸ਼ਟਰੀ ਤਕਨਾਲੋਜੀ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਦੇਸ਼ ਦੀ ਲਗਾਤਾਰ ਤਰੱਕੀ ਲਈ ਤਕਨੀਕੀ ਉੱਨਤੀ ਅਤੇ ਭਾਰਤ ਇੱਕ ਉੱਭਰ ਰਹੀ ਤਕਨਾਲੋਜੀਕਲ ਸ਼ਕਤੀ ਹੈ। ਇਸ ਦਿਨ ਹੀ ਮਤਲਵ 11 ਮਈ 1998 ਨੂੰ ਭਾਰਤ ਨੇ ਪੋਖਰਨ ਜ਼ਿਲ੍ਹਾ ਰਾਜਸਥਾਨ ਵਿੱਚ ਪ੍ਰਮਾਣੂ ਪਰਖਾਂ ਕੀਤੀਆਂ ਸਨ। ਇਸ ਕਾਰਨ ਪ੍ਰਮਾਣੂ ਊਰਜਾ ਵਿਭਾਗ ਵੱਲੋਂ ਹਰ ਸਾਲ 11 ਮਈ ਨੂੰ ਪੂਰੇ ਦੇਸ਼ ਵਿੱਚ 'ਤਕਨਾਲੋਜੀ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਵਿਗਿਆਨ ਅਤੇ ਤਕਨਾਲੋਜੀ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ। ਪੋਖਰਨਪੋਖਰਨ ਪਰਖਾਂ[1] ਨਾਲ ਭਾਰਤ ਨੇ ਆਪਣੀ ਪ੍ਰਮਾਣੂ ਸਮਰੱਥਾ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ| ਪੋਖਰਨ-2 ਪਰਖਾਂ ਦੀ ਨਿਗਰਾਨੀ ਰੱਖਿਆ ਖੋਜ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਮੁਖੀ ਡਾ: ਏ.ਪੀ.ਜੇ. ਅਬਦੁਲ ਕਲਾਮ ਨੇ ਕੀਤੀ ਜੋ ਬਾਅਦ ਵਿੱਚ ਭਾਰਤ ਦੇ ਰਾਸ਼ਟਰਪਤੀ ਵੀ ਬਣੇ| ਪੋਖਰਨ ਵਿਖੇ ਪਹਿਲਾ ਨਿਊਕਲੀਅਰ ਟੈਸਟ 1974 ਵਿੱਚ ਸਫ਼ਲਤਾਪੂਰਵਕ ਕੀਤਾ ਗਿਆ ਸੀ| ਆਜ਼ਾਦੀ ਤੋਂ ਬਾਅਦ ਭਾਰਤ ਨੇ ਜੋ ਖੇਤੀ, ਉਦਯੋਗ, ਵਪਾਰ, ਸਿਹਤ, ਰੱਖਿਆ, ਸੂਚਨਾ ਤਕਨੀਕ ਵਿੱਚ ਤਰੱਕੀ ਕੀਤੀ ਹੈ, ਉਸ ਵਿੱਚ ਵਿਗਿਆਨੀਆਂ ਅਤੇ ਤਕਨਾਲੋਜਿਸਟਾਂ ਦਾ ਵਿਸ਼ੇਸ਼ ਯੋਗਦਾਨ ਹੈ। ਸਿਹਤ ਦੇ ਖੇਤਰ ਵਿੱਚ ਤਕਨਾਲੋਜੀ ਵਿਕਾਸ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਸੰਭਵ ਹੋਏ ਹਨ। ਇਸ ਦਿਨ ਦੇਸ਼ ਦੇ ਵਿਗਿਆਨੀਆਂ ਅਤੇ ਤਕਨਾਲੋਜਿਸਟਾਂ ਨੂੰ ਵਧਾਈ ਦੇਣੀ ਬਣਦੀ ਹੈ ਕਿ ਉਹਨਾਂ ਦੇ ਵਿਲੱਖਣ ਯੋਗਦਾਨ ਸਦਕਾ ਸਾਡਾ ਦੇਸ਼ ਭਾਰਤ ਤਕਨਾਲੋਜੀ ਦੇ ਖੇਤਰ ਵਿੱਚ ਸੁਪਰਪਾਵਰ ਵਜੋਂ ਉੱਭਰ ਰਿਹਾ ਹੈ। ਹੋਰ ਦੇਖੋਹਵਾਲੇ
|
Portal di Ensiklopedia Dunia