ਆਸਾ ਸਿੰਘ ਮਸਤਾਨਾ
ਆਸਾ ਸਿੰਘ ਮਸਤਾਨਾ (22 ਅਗਸਤ, 1927 - 23 ਮਈ, 1999) ਦਾ ਜਨਮ ਸ਼ੇਖੂਪੁਰਾ (ਪਾਕਿਸਤਾਨ) ਵਿਖੇ ਮਾਤਾ ਅੰਮ੍ਰਿਤ ਕੌਰ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਦਿੱਲੀ ਆ ਕੇ ਰਹਿਣ ਲੱਗ ਪਿਆ. ਦਿੱਲੀ ਵਿਖੇ ਹੀ ਮਸਤਾਨਾ ਜੀ ਨੇ ਆਪਣੀ ਸੰਗੀਤਕ ਵਿੱਦਿਆ "ਉਸਤਾਦ ਪੰਡਤ ਦੁਰਗਾ ਪ੍ਰਸਾਦ" ਹੁਰਾਂ ਕੋਲੋਂ ਲਈ। ਸੰਗੀਤ ਸਿੱਖਦੇ-ਸਿੱਖਦੇ ਹੀ ਆਪ ਦੀ ਨੌਕਰੀ ਚਾਂਦਨੀ ਚੌਂਕ (ਦਿੱਲੀ) ਵਿਖੇ ਸਰਕਾਰੀ ਬੈਂਕ ਵਿੱਚ ਲੱਗ ਗਈ। ਰੇਡੀਓ ਤੋਂਸੰਨ 1949 ਵਿੱਚ ਰੇਡੀਓ ਉੱਪਰ ਪਹਿਲਾ ਗੀਤ "ਤੱਤੀਏ ਹਵਾਏ, ਕਿਹੜੇ ਪਾਸਿਉਂ ਤੂੰ ਆਈ ਏਂ’ ਪ੍ਰਸਾਰਿਤ ਹੋਇਆ। "ਆਸਾ ਸਿੰਘ ਮਸਤਾਨਾ" ਪੰਜਾਬੀ ਗਾਇਕੀ ਦਾ ਉਹ ਨਾਮ ਹੈ, ਜਿਸ ਨੂੰ ਪੰਜਾਬੀ ਗਾਇਕੀ ਵਿੱਚ ਸਦਾ ਹੀ ਆਪਣੇ ਮਿੱਠੇ ਸੁਰਾਂ ਔਰ ਮਿੰਨੇ-ਮਿੰਨੇ ਬੋਲਾਂ ਲਈ ਯਾਦ ਕੀਤਾ ਜਾਂਦਾ ਰਹੇਗਾ। ਉਸ ਤੋਂ ਬਾਅਦ ਅਨੇਕਾਂ ਹੀ ਸਦਾਬਹਾਰ ਮਸ਼ਹੂਰ ਗੀਤ ਗਾਏ। ਸਦਾਬਹਾਰ ਗੀਤਾਂ ਦੀ ਸੂਚੀ
ਵਿਲੱਖਣ ਗਾਇਕ ਅਤੇ ਮੌਤਆਸਾ ਸਿੰਘ ਮਸਤਾਨਾ ਜੀ ਨੂੰ ਸੋਲੋ ਔਰ ਦੋਗਾਣਾ ਦੋਹਵੇਂ ਤਰ੍ਹਾਂ ਦੇ ਗੀਤਾਂ ਵਿੱਚ ਕਬੂਲਿਆ ਗਿਆ। ਦੋਗਾਣਾ ਗੀਤਾਂ ਵਿੱਚ ਆਪ ਦੀ ਜੋੜੀ ਪੰਜਾਬ ਦੀ ਕੋਇਲ "ਸੁਰਿੰਦਰ ਕੌਰ"[3] ਨਾਲ ਰਹੀ| 23 ਮਈ 1999 ਨੂੰ ਆਸਾ ਸਿੰਘ ਮਸਤਾਨਾ ਇਸ ਦੁਨੀਆ ਤੋਂ ਜਿਸਮਾਨੀ ਤੌਰ ' ਤੇ ਅਲਵਿਦਾ ਹੋ ਗਏ। ਇਨਾਮਹਵਾਲੇ |
Portal di Ensiklopedia Dunia