ਬਰਕਤ ਸਿੱਧੂ
ਬਰਕਤ ਸਿੱਧੂ (18 ਸਤੰਬਰ 1946 - 17 ਅਗਸਤ 2014) ਮੋਗਾ, ਪੰਜਾਬ ਵਿਖੇ ਰਹਿੰਦਾ ਸੂਫ਼ੀ ਗਾਇਕ ਹੈ। ਬਰਕਤ ਸਿੱਧੂ ਦੇ ਪਿਤਾ ਦਾ ਨਾਂ ਲਾਲ ਚੰਦ ਅਤੇ ਮਾਤਾ ਦਾ ਨਾਂ ਪਠਾਣੀ ਹੈ। ਉਸਦਾ ਵਿਆਹ ਸ੍ਰੀਮਤੀ ਹੰਸੋ ਦੇਵੀ ਨਾਲ ਹੋਇਆ। ਉਸਦੇ ਤਿੰਨ ਪੁੱਤਰ ਸੁਰਿੰਦਰ ਸਿੱਧੂ,ਮਹਿੰਦਰਪਾਲ ਸਿੱਧੂ ਤੇ ਰਾਜਿੰਦਰਪਾਲ ਸਿੱਧੂ ਅਤੈ ਦੋ ਬੇਟੀਆ ਹਨ। ਪਟਿਆਲਾ ਘਰਾਣੇ ਦੀ ਗਾਇਕੀ ਨਾਲ ਸਬੰਧਿਤ ਉਹ ਕਾਫ਼ੀ ਸਮੇਂ ਤੋਂ ਨਿਗਾਹਾ ਰੋਡ, ਬਸਤੀ ਮੋਹਨ ਸਿੰਘ, ਮੋਗਾ ਵਿਖੇ ਆ ਕੇ ਵਸ ਗਿਆ। ਸੂਫੀ ਗਾਇਕਇਹ ਭਾਰਤ ਦੇ ਪ੍ਰਸਿੱਧ ਸੂਫੀ ਗਾਇਕ ਹੈ। ਇਸਨੇ ਹਮੇਸ਼ਾ ਸੂਫੀ ਹੀ ਗਾਇਆ। ਆਪ ਨੇ ਪੰਜਾਬੀ ਮਾਂ ਬੋਲੀ ਦੀ ਸੱਚੇ ਦਿਲ ਨਾਲ ਸੇਵਾ ਕੀਤੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ। ਬਰਕਤ ਸਿੱਧੂ ਨੇ ਦਿੱਲੀ ਅਤੇ ਜਲੰਧਰ ਦੂਰਦਰਸ਼ਣ ‘ਤੇ ਲੰਬਾ ਸਮਾਂ ਸੂਫੀ ਗਾਇਕੀ ਗਾਉਂਦੇ ਰਹੇ ਹਨ। ਬਰਕਤ ਸਿੱਧੂ ਨੇ ਸੌ ਤੋਂ ਵੱਧ ਕਵੀਆਂ ਦੇ ਕਲਾਮ ਪੇਸ਼ ਕੀਤੇ ਅਤੇ ਸੰਗੀਤ ਨਾਲ ਜੁੜੇ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਵਿੱਚ ‘ਬੋਲ ਮਿੱਟੀ ਦੇ ਬਾਵਿਆ’, ‘ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ’ ਅਤੇ ‘‘ਗੋਰੀਏ ਮੈਂ ਜਾਣਾ ਪ੍ਰਦੇਸ’ ਵਰਗੇ ਗੀਤਾਂ ਨਾਲ ਲੋਕ ਮਨਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਸ੍ਰੀ ਸਿੱਧੂ ਨੂੰ ਵਿਦੇਸ਼ ਵਿੱਚ ਸੂਫ਼ੀ ਗਾਇਕੀ ਦੀ ਧਾਂਕ ਜਮਾਉਣ ਲਈ ਅਨੇਕਾਂ ਸਾਹਿਤਕ ਸਭਾਵਾਂ,ਸੰਸਥਾਵਾਂ ਵੱਲੋਂ ਮਾਣ ਸਨਮਾਨ ਮਿਲੇ ਅਤੇ ਉਹਨਾਂ ਵਿਰਾਸਤੀ ਮੇਲਿਆਂ ਵਿੱਚ ਰਾਜ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਸਟੇਜਾਂ ਤੋਂ ਸੂਫ਼ੀ ਗਾਇਕੀ ਦਾ ਰੰਗ ਬੰਨਿ੍ਹਆ। ਸੂਫ਼ੀ ਗਾਇਕੀ ਨਾਲ ਉਹਨਾਂ ਦਾ ਰਿਸ਼ਤਾ ਅਜਿਹਾ ਸੀ ਕਿ ਉਹਨਾਂ ਨੇ ਟੀ-ਸੀਰੀਜ਼ ਦੇ ਮਾਲਕ ਮਰਹੂਮ ਗੁਲਸ਼ਨ ਕੁਮਾਰ ਦੀ ਵਪਾਰਿਕ ਗੀਤ ਗਾਉਣ ਬਦਲੇ ਲੱਖਾਂ ਰੁਪਏ ਦੀ ਪੇਸ਼ਕਸ਼ ਵੀ ਨਿਮਰਤਾ ਸਹਿਤ ਠੁਕਰਾ ਦਿੱਤੀ ਸੀ।ਆਪ ਦੀਆਂ ਹੁਣ ਤੱਕ ਆਈਆਂ ਕੈਸਟਾਂ ਹੇਠ ਲਿਖੇ ਅਨੁਸਾਰ ਹਨ ਕੈਸਟਾਂ
ਸਨਮਾਨ
ਹਵਾਲੇ |
Portal di Ensiklopedia Dunia