ਹਰਜੀਤ ਹਰਮਨ
ਹਰਜੀਤ ਹਰਮਨ ਦਾ ਜਨਮ 14 ਅਕਤੂਬਰ, 1975 ਨੂੰ ਪਿੰਡ ਦੋਦਾ[1] ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਸ ਨੇ ਆਪਣੀ ਜ਼ਿੰਦਗੀ ਦੀ ਹਰ ਮੰਜ਼ਿਲ ਬੜੇ ਤਰੱਦਦ ਨਾਲ ਸਰ ਕੀਤੀ ਹੈ। ਹਰਜੀਤ ਹਰਮਨ ਨੇ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਡੀਫਾਰਮੇਸੀ ਕੀਤੀ। ਫਿਰ ਈਟੀਟੀ ਕੀਤੀ। ਗਾਇਕੀਪਰਗਟ ਸਿੰਘ ਇੱਕ ਪੰਜਾਬੀ ਅਖ਼ਬਾਰ ਦਾ ਪੱਤਰਕਾਰੀ ਨੂੰ ਹਰਮਨ ਮਿਲਿਆ। ਪਰਗਟ ਸਿੰਘ ਨੇ ਹਰਮਨ ਨੂੰ ਖ਼ਾਸ ਤਵੱਜੋਂ ਦਿੱਤੀ। ਰਿਕਾਰਡਿੰਗ ਦੌਰਾਨ ਹੀ ਹਰਜੀਤ ਦੇ ਨਾਂ ਨਾਲ ‘ਹਰਮਨ’ ਤਖ਼ੱਲਸ ਜੁੜ ਗਿਆ। ਪਲੇਠੀ ਟੇਪ ‘ਕੁੜੀ ਚਿਰਾਂ ਤੋਂ ਵਿੱਛੜੀ’ ਐਚਐਮਵੀ ਨੇ ਰਿਲੀਜ਼ ਕੀਤੀ। ਇਸ ਟੇਪ ਦਾ ਟਾਈਟਲ ਗੀਤ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ ‘ਸੰਦਲੀ ਪੈੜਾਂ’ ਵਿੱਚ ਚੱਲਿਆ ਤਾਂ ਲੋਕਾਂ ਨੂੰ ਹਰਮਨ ਦੀ ਆਵਾਜ਼ ਵਿਚਲੀ ਕਸ਼ਿਸ਼ ਕਾਫ਼ੀ ਹੱਦ ਤਕ ਮੁਤਾਸਿਰ ਕਰ ਗਈ। ਮਿਹਨਤ ਕਰਦਿਆਂ-ਕਰਾਉਂਦਿਆਂ ਗੱਲ ‘ਪੰਜੇਬਾਂ’ ਐਲਬਮ ਨੇ ਸਿਰੇ ਲਾ ਦਿੱਤੀ। ‘ਜਿੱਥੋਂ ਮਰਜ਼ੀ ਵੰਗਾਂ ਚੜ੍ਹਵਾ ਲਈਂ ਮਿੱਤਰਾਂ ਦਾ ਨਾਂ ਚੱਲਦੈ’ ਗੀਤ ਨੇ ਜਿੱਥੇ ਦੁਨੀਆ ਭਰ ਵਿੱਚ ਹਰਮਨ ਦੀ ਗਾਇਕੀ ਦਾ ਝੰਡਾ ਲਹਿਰਾ ਦਿੱਤਾ, ਉੱਥੇ ਪੱਤਰਕਾਰ ਪਰਗਟ ਸਿੰਘ ਇੱਕ ਸੂਖ਼ਮ ਗੀਤਕਾਰ ਵਜੋਂ ਆਪਣੀ ਸਾਖ਼ ਬਣਾਉਣ ਵਿੱਚ ਕਾਮਯਾਬ ਹੋ ਗਿਆ। ਹਰਜੀਤ ਹਰਮਨ ਦੇ ਕਈ ਗੀਤ ਕਿਸੇ ਅੱਲ੍ਹੜ ਮੁਟਿਆਰ ਦੇ ਨੈਣਾਂ ਵਿੱਚ ਸੁੱਤੇ ਸੁਪਨਿਆਂ ਦੀ ਤਰਜਮਾਨੀ ਵੀ ਕਰਦੇ ਨੇ ਪਰ ਉਨ੍ਹਾਂ ਦੀ ਪੇਸ਼ਕਾਰੀ ਬੜੀ ਸਲੀਕੇਦਾਰ ਹੁੰਦੀ ਹੈ। ਖ਼ਾਸ ਗੱਲ ਹਰਮਨ ਦੀ ਇਹ ਵੀ ਹੈ ਕਿ ਉਹ ਆਪਣੀ ਗਾਇਕੀ ਤਕ ਸੀਮਤ ਹੈ। ਗੀਤਾਂ ਦੀ ਚੋਣ ਕਰਨਾ ਪਰਗਟ ਸਿੰਘ ਦੀ ਜ਼ਿੰਮੇਵਾਰੀ ਹੈ। ਹਰਜੀਤ ਹਰਮਨ, ਪਰਗਟ ਤੇ ਸੰਗੀਤਕਾਰ ਅਤੁੱਲ ਸ਼ਰਮਾ ਹਮੇਸ਼ਾ ਆਪਣਾ ਤਵਾਜ਼ਨ ਬਣਾ ਕੇ ਚੱਲਦੇ ਰਹੇ ਹਨ। ਫਿਲਮੀ ਸਫ਼ਰਹਰਮਨ ਨੂੰ ਬੱਬੂ ਮਾਨ ਨੇ ਆਪਣੀ ਫ਼ਿਲਮ ‘ਦੇਸੀ ਰੋਮੀਓਜ਼’ ਅਦਾਕਾਰੀ ਦਾ ਮੌਕਾ ਦਿੱਤਾ ਸੀ, ਜਿਸ ਵਿੱਚ ਉਹ ਕਾਮਯਾਬ ਰਿਹਾ। ਹੁਣ ਉਸ ਦੀ ਬਤੌਰ ਹੀਰੋ ਭਗਵੰਤ ਮਾਨ ਤੇ ਰਵਿੰਦਰ ਗਰੇਵਾਲ ਨਾਲ ‘ਮੋਗਾ ਟੂ ਮੈਲਬਰਨ ਵਾਇਆ ਚੰਡੀਗੜ੍ਹ’ ਫਿਲਮ ਆ ਰਹੀ ਹੈ। ਫਿਲਮਾਂ
ਐਲਬਮਾਂ
ਗੀਤ
ਪ੍ਰਾਪਤੀਆਂ ਅਤੇ ਪੁਰਸਕਾਰ
ਹਵਾਲੇ
|
Portal di Ensiklopedia Dunia