ਚੋਟੀਆਂ (ਮਾਨਸਾ)![]() ਚੋਟੀਆਂ (ਅੰਗਰੇਜ਼ੀ:Chotian) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1]ਇਹ ਪਿੰਡ ਮਾਨਸਾ-ਸਰਸਾ ਰੋਡ ਉੱਪਰ ਪਿੰਡ ਫੱਤਾ-ਮਾਲੋਕਾ ਤੋਂ ਚਡ਼੍ਹਦੇ ਵਾਲੇ ਪਾਸੇ 5 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਹੈ। ਬਰਨ, ਆਦਮਕੇ, ਆਲੀਕੇ ਅਤੇ ਝੰਡੂਕੇ ਇਸ ਪਿੰਡ ਦੇ ਗੁਆਂਢੀ ਪਿੰਡ ਹਨ।
ਜਨਸੰਖਿਆਅਬਾਦੀ ਅੰਕੜੇ (2011)
2011 ਦੇ ਸਰਵੇ ਅਨੁਸਾਰ ਇਸ ਪਿੰਡ ਦੀ ਆਬਾਦੀ 1263 ਹੈ[2] ਅਤੇ ਪਿੰਡ ਵਿੱਚ 243 ਪਰਿਵਾਰ ਰਹਿੰਦੇ ਹਨ। ਇਸ ਪਿੰਡ ਵਿੱਚ ਜਿਆਦਾ ਗਿਣਤੀ ਅਨੁਸੂਚਿਤ ਜਾਤੀਆਂ ਦੀ ਹੈ ਜੋ ਕਿ ਕੁੱਲ ਜਨਸੰਖਿਆ ਦੀ 42.60% ਹੈ। ਇਸ ਦਾ ਖੇਤਰਫ਼ਲ 4.08 ਕਿ. ਮੀ. ਵਰਗ ਹੈ। ਪਹੁੰਚਸੜਕ ਮਾਰਗ ਰਾਂਹੀਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 209 ਕਿਲੋਮੀਟਰ ਅਤੇ ਜਿਲ੍ਹਾ ਮਾਨਸਾ ਤੋਂ 36 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸਰਦੂਲੇਵਾਲਾ ਤੋਂ ਇਸ ਪਿੰਡ ਦੀ ਦੂਰੀ 11 ਕਿਲੋਮੀਟਰ ਅਤੇ ਰਤੀਆ(ਹਰਿਆਣਾ) ਤੋਂ ਇਸ ਪਿੰਡ ਦੀ ਦੂਰੀ ਲਗਭਗ 26 ਕਿਲੋਮੀਟਰ ਹੈ। ਰੇਲਵੇ ਮਾਰਗ ਰਾਂਹੀਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਮਾਨਸਾ ਵਿਖੇ ਹੈ, ਇਸ ਤੋਂ ਇਲਾਵਾ ਦੂਸਰਾ ਨੇੜਲਾ ਰੇਲਵੇ ਸਟੇਸ਼ਨ ਹਰਿਆਣਾ ਵਿੱਚ ਵਸੇ ਸ਼ਹਿਰ 'ਸਿਰਸਾ' ਵਿੱਚ ਹੈ। ਹਵਾਈ ਮਾਰਗ ਰਾਹੀਂਇਸ ਪਿੰਡ ਦਾ ਸਭ ਤੋਂ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਹੈ ਅਤੇ ਦੂਸਰਾ ਸਭ ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੈ। ਵਿੱਦਿਅਕ ਸੰਸਥਾਵਾਂਸਰਕਾਰੀ ਪ੍ਰਾਇਮਰੀ ਸਕੂਲ, ਚੋਟੀਆਂ ਇਸ ਪਿੰਡ ਦਾ ਇੱਕੋ-ਇੱਕ ਸਕੂਲ ਹੈ ਅਤੇ ਬਾਕੀ ਪਬਲਿਕ ਸਕੂਲ ਇਸ ਪਿੰਡ ਦੇ ਗੁਆਂਢੀ ਪਿੰਡਾਂ ਵਿੱਚ ਚੱਲ ਰਹੇ ਹਨ। ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਥਾਪਨਾ 1960 ਵਿੱਚ ਕੀਤੀ ਗਈ ਸੀ। ਇਸ ਸਕੂਲ ਵਿੱਚ ਚਾਰ ਕਮਰੇ ਹਨ ਅਤੇ ਲਾਇਬਰੇਰੀ ਵਿੱਚ 140 ਬਾਲ-ਪੁਸਤਕਾਂ ਹਨ। ਇਸ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ।[3] ਨਜ਼ਦੀਕੀ ਵਿੱਦਿਅਕ ਸੰਸਥਾਵਾਂ
ਪਿੰਡ ਸੰਬੰਧੀ ਵਾਧੂ ਜਾਣਕਾਰੀਇਹ ਪਿੰਡ ਮਾਨਸਾ ਤੋਂ ਸਿਰਸਾ ਰੋਡ ਤੋਂ 6 ਕਿ.ਮੀ. ਦੂਰੀ ਉੱਤੇ ਪੂਰਬ ਦਿਸ਼ਾ ਵਾਲੇ ਪਾਸੇ ਸਥਿਤ ਹੈ।[6] ਪਿੰਡ ਵਿੱਚ ਊਧਮ ਸਿੰਘ ਸਪੋਰਟਸ ਕਲੱਬ ਬਣਿਆ ਹੋਇਆ ਹੈ। ਇਸ ਪਿੰਡ ਨਾਲ ਸੰਬੰਧਿਤ ਡਾਕ-ਘਰ ਪਿੰਡ ਆਦਮਕੇ ਵਿੱਚ ਹੈ। ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ ਅਤੇ ਇੱਕ ਵਾਟਰ-ਵਰਕਸ ਵੀ ਹੈ ਜਿਸ ਵਿੱਚੋਂ ਦੋ ਹੋਰ ਪਿੰਡਾਂ ਨੂੰ ਪਾਣੀ ਜਾਂਦਾ ਹੈ। ਕ੍ਰਿਕਟ ਟੂਰਨਾਮੈਂਟਪਹਿਲਾ ਟੂਰਨਾਮੈਂਟਪਿੰਡ ਚੋਟੀਆਂ ਦਾ ਪਹਿਲਾ ਕ੍ਰਿਕਟ ਟੂਰਨਾਮੈਂਟ 10, 11 ਅਤੇ 12 ਸਤੰਬਰ 2016, ਦਿਨ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਪਿੰਡ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 7100+ਟ੍ਰਾਫੀ ਅਤੇ ਦੂਸਰਾ ਇਨਾਮ 5100+ਟ੍ਰਾਫੀ ਸੀ। ਇਸ ਟੂਰਨਾਮੈਂਟ ਵਿੱਚ 'ਰਤੀਆ' (ਹਰਿਆਣਾ) ਦੀ ਟੀਮ ਜੇਤੂ ਰਹੀ ਸੀ। ਦੂਸਰਾ ਸਥਾਨ 'ਝੰਡਾ ਕਲਾਂ' ਦੀ ਕ੍ਰਿਕਟ ਟੀਮ ਦਾ ਰਿਹਾ ਸੀ। ਦੂਸਰਾ ਟੂਰਨਾਮੈਂਟਦੂਜਾ ਕ੍ਰਿਕਟ ਟੂਰਨਾਮੈਂਟ 26, 27 ਅਤੇ 28 ਜਨਵਰੀ 2017 ਨੂੰ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਦੇ ਦਿਨ ਪਿੰਡ ਦੇ ਖੇਡ-ਮੈਦਾਨ ਵਿੱਚ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਵਿੱਚ ਝੁਨੀਰ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰ ਕੇ 11,000/- ਰੁਪਏ+ਟਰਾਫ਼ੀ ਜਿੱਤੀ ਅਤੇ ਪਿੰਡ ਜੋੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਰ ਕੇ 7,100/- ਰੁਪਏ+ਟਰਾਫ਼ੀ ਜਿੱਤੀ। ਇਹ ਟੂਰਨਾਮੈਂਟ ਸਵ. ਸੁਖਵਿੰਦਰ ਸਿੰਘ (ਗੱਗੀ) ਦੀ ਯਾਦ ਵਿੱਚ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਵਿੱਚ 100 ਮੀਟਰ ਅਤੇ 1600 ਮੀਟਰ ਦੌੜਾਂ (ਰੇਸ) ਦੇ ਮਕਾਬਲੇ ਵੀ ਕਰਵਾਏ ਗਏ ਸਨ। ਤੀਸਰਾ ਟੂਰਨਾਮੈਂਟਤੀਸਰਾ ਕ੍ਰਿਕਟ ਟੂਰਨਾਮੈਂਟ ਅੰਡਰ-18 ਕਰਵਾਇਆ ਗਿਆ ਸੀ। ਬਾਹਰੀ ਕੜੀਆਂਹੋਰ ਦੇਖੋਹਵਾਲੇ
|
Portal di Ensiklopedia Dunia