ਨੂਰ-ਸੁਲਤਾਨ
ਨੂਰ-ਸੁਲਤਾਨ (/ˌnʊərsʊlˈtɑːn/;[7] ਕਜ਼ਾਖ਼ ਉਚਾਰਨ: [nʊɾ sʊltɑn]; ਕਜ਼ਾਖ਼: Нұр-Сұлтан) ਕਜ਼ਾਖਸਤਾਨ ਦੀ ਰਾਜਧਾਨੀ ਹੈ। ਇਹ ਇਸ਼ਿਮ ਨਦੀ ਦੇ ਕਿਨਾਰੇ ਸਥਿਤ ਹੈ, ਜਿਹੜੀ ਕਿ ਕਜ਼ਾਖਸਤਾਨ ਦੇ ਉੱਤਰੀ ਹਿੱਸੇ ਵਿੱਚ ਅਕਮੋਲਾ ਖੇਤਰ ਵਿੱਚ ਵਗਦੀ ਹੈ। ਇਸਦੇ ਪ੍ਰਸ਼ਾਸਕੀ ਪ੍ਰਬੰਧ ਦੂਜੇ ਖੇਤਰ ਤੋਂ ਵੱਖਰੇ ਹਨ। 2017 ਦੀ ਜਨਗਣਨਾ ਮੁਤਾਬਿਕ ਨੂਰ-ਸੁਲਤਾਨ ਦੀ ਅਬਾਦੀ ਸ਼ਹਿਰ ਦੀ ਹੱਦ ਵਿੱਚ 1,006,574 ਹੈ, ਜਿਹੜੀ ਕਿ ਇਸਨੂੰ ਕਜ਼ਾਖਸਤਾਨ ਦਾ ਦੂਜਾ ਸਭ ਤੋਂ ਸਭ ਤੋਂ ਵੱਡਾ ਸ਼ਹਿਰ ਬਣਾਉਂਦੀ ਹੈ। ਸਭ ਤੋਂ ਵੱਡਾ ਸ਼ਹਿਰ ਅਲਮਾਟੀ ਹੈ।ਹਵਾਲੇ ਵਿੱਚ ਗ਼ਲਤੀ:Invalid parameter in ਇਸਨੂੰ ਅਕਮੋਲੀ (ਕਜ਼ਾਖ਼: Aqmoly) or Akmolinsky prikaz (ਰੂਸੀ: Акмолинский приказ) ਦੀ ਵਸੋਂ ਦੀ ਤੌਰ 'ਤੇ 1830 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸਨੇ ਸਾਇਬੇਰੀਅਨ ਕੁਸਾਕਾਂ ਤੋਂ ਰੱਖਿਅਕ ਕਿਲ੍ਹੇਬੰਦੀ ਦੇ ਤੌਰ 'ਤੇ ਕੰਮ ਕੀਤਾ। 1832 ਵਿੱਚ ਇਸਨੂੰ ਸ਼ਹਿਰ ਦਾ ਦਰਜਾ ਦਿੱਤਾ ਗਿਆ ਇਸਦਾ ਨਾਂ ਅਕਮੋਲਿੰਸਕ (ਰੂਸੀ: Акмолинск) ਕਰ ਦਿੱਤਾ ਗਿਆ। 20 ਮਾਰਚ 1961 ਨੂੰ ਸ਼ਹਿਰ ਦੇ ਸੱਭਿਆਚਾਰਕ ਅਤੇ ਵਰਜਨ ਲੈਂਡ ਕੰਪੇਨ ਦੇ ਪ੍ਰਸ਼ਾਸਨਿਕ ਰੂਪ ਵਿੱਚ ਵਿਕਾਸ ਦੇ ਕਾਰਨ ਇਸਦਾ ਨਾਂ ਸਲੀਨੋਗਰਾਦ (ਰੂਸੀ: Целиноград) ਕਰ ਦਿੱਤਾ ਗਿਆ। 1992 ਵਿੱਚ ਇਸਦਾ ਨਾਂ ਅਕਮੋਲਾ (ਕਜ਼ਾਖ਼: Aqmola) ਕਰ ਦਿੱਤਾ ਗਿਆ, ਜਿਸਦਾ ਮਤਲਬ ਚਿੱਟੀ ਕਬਰ ਹੈ। 10 ਦਿਸੰਬਰ 1997 ਨੂੰ ਅਕਮੋਲਾ ਦਾ ਨਾਂ ਅਲਮਾਟੀ ਕਰ ਦਿੱਤਾ ਗਿਆ ਅਤੇ ਕਜ਼ਾਖਸਤਾਨ ਦੀ ਰਾਜਧਾਨੀ ਬਣਾ ਦਿੱਤਾ ਗਿਆ। 6 ਮਈ 1998 ਨੂੰ ਇਸਦਾ ਨਾਂ ਅਸਤਾਨਾ ਕਰ ਦਿੱਤਾ ਗਿਆ, ਜਿਸਦਾ ਮਤਲਬ ਕਜ਼ਾਕ ਭਾਸ਼ਾ ਵਿੱਚ ਰਾਜਧਾਨੀ ਸ਼ਹਿਰ ਹੈ। 2019 ਨੂੰ ਇਸਦਾ ਨਾਂ ਨੂਰ-ਸੁਲਤਾਨ ਕਰ ਦਿੱਤਾ ਗਿਆ। ਆਧੁਨਿਕ ਨੂਰ-ਸੁਲਤਾਨ ਭਾਰਤ ਵਿੱਚ ਚੰਡੀਗੜ੍ਹ, ਪਾਕਿਸਤਾਨ ਵਿੱਚ ਇਸਲਾਮਾਬਾਦ, ਬ੍ਰਾਜ਼ੀਲ ਵਿੱਚ ਬ੍ਰਾਜ਼ਾਲੀਆ, ਆਸਟਰੇਲੀਆ ਵਿੱਚ ਕੈਨਬਰਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਾਸ਼ਿੰਗਟਨ ਵਾਂਗ ਇੱਕ ਯੋਜਨਾਬੱਧ ਸ਼ਹਿਰ ਹੈ।[8] ਨੂਰ-ਸੁਲਤਾਨ ਦੇ ਕਜ਼ਾਕਸਤਾਨ ਦੀ ਰਾਜਧਾਨੀ ਬਣਨ ਪਿੱਛੋਂ ਸ਼ਹਿਰ ਰੂਪ ਇੱਕਦਮ ਬਦਲ ਗਿਆ, ਜਿਸਦਾ ਖ਼ਾਕਾ ਜਪਾਨੀ ਆਰਕੀਟੈਕਟ ਕਿਸ਼ੋ ਕੁਰੁਕਾਵਾ ਨੇ ਤਿਆਰ ਕੀਤਾ ਸੀ।[8] ਕਜ਼ਾਖਸਤਾਨ ਦੀ ਸਰਕਾਰ ਦੀ ਸੀਟ ਦੇ ਤੌਰ 'ਤੇ, ਨੂਰ-ਸੁਲਤਾਨ ਕਜ਼ਾਖਸਤਾਨ ਦੀ ਸੰਸਦ, ਸੁਪਰੀਮ ਕੋਰਟ, ਰਾਸ਼ਟਰਪਤੀ ਦਾ ਮਹਿਲ ਅਤੇ ਹੋਰ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਦੇ ਦਫ਼ਤਰ ਤੇ ਤੌਰ 'ਤੇ ਕੰਮ ਕਰਦਾ ਹੈ। ਇਹ ਸ਼ਹਿਰ ਆਰਕੀਟੈਕਟਾਂ, ਉੱਚੀਆਂ ਤੇ ਸ਼ਾਨਦਾਰ ਬਿਲਡਿੰਗਾਂ ਅਤੇ ਗਗਨਚੁੰਬੀ ਇਮਾਰਤਾਂ ਬਣਾਉਣ ਵਾਲਿਆਂ ਲਈ ਇੱਕ ਘਰ ਦੀ ਤਰ੍ਹਾਂ ਹੈ।[9][10][11] ਨੂਰ-ਸੁਲਤਾਨ ਸ਼ਹਿਰ ਵਿੱਚ ਸਿਹਤ-ਸੰਭਾਲ, ਖੇਡਾਂ ਅਤੇ ਸਿੱਖਿਆ ਦੀ ਬਹੁਤ ਵਧੀਆ ਵਿਵਸਥਾ ਹੈ। ਹਵਾਲੇ
|
Portal di Ensiklopedia Dunia