ਮਾਦਰੀਦ
ਮਾਦਰੀਦ (English: /məˈdrɪd/, ਸਪੇਨੀ: [maˈðɾið], ਸਥਾਨਕ ਤੌਰ 'ਤੇ: [maˈðɾiθ])ਸਪੇਨ ਦੀ ਰਾਜਧਾਨੀ ਹੈ। ਇਹ ਸਪੇਨ ਸਭ ਤੋਂ ਵੱਡੇ ਸ਼ਹਿਰਾਂ 'ਚੋਂ ਇੱਕ ਹੈ। ਸ਼ਹਿਰ ਦੀ ਆਬਾਦੀ ਲਗਪਗ 3.3 ਮਿਲੀਅਨ ਹੈ[4] ਅਤੇ and the entire population of the ਮਾਦਰੀਦ ਮਹਾਨਗਰ ਖੇਤਰ ਦੀ ਕੁੱਲ ਆਬਾਦੀ ਲਗਪਗ 6.5 ਮਿਲੀਅਨ ਹੈ। ਸਪੇਨ ਦੀ ਰਾਜਧਾਨੀ ਹੋਣ ਕਰ ਕੇ ਸਾਰੇ ਸਰਕਾਰੀ ਸਦਰ-ਮੁਕਾਮ, ਸਿਆਸਤ ਅਤੇ ਸਪੇਨ ਦੇ ਰਾਜੇ ਦੀ ਰਿਹਾਇਸ਼ ਵੀ ਇੱਥੇ ਹੀ ਸਥਿਤ ਹੈ। ਆਰਥਕ ਪੱਖੋਂ ਮਾਦਰਿਦ ਦੇਸ਼ ਦਾ ਅਹਿਮ ਅਤੇ ਮੁੱਖ ਵਪਾਰਕ ਕੇਂਦਰ ਹੈ। ਦੁਨੀਆ ਦੀਆਂ ਕਈ ਵੱਡੀਆਂ ਅਤੇ ਅਹਿਮ ਕੰਪਨੀਆਂ ਦੇ ਦਫ਼ਤਰ ਇੱਥੇ ਹਨ। ਇਸ ਤੋਂ ਇਲਾਵਾ ਮਾਦਰਿਦ ਵਿੱਚ ਦੁਨੀਆ ਦੇ ਮਸ਼ਹੂਰ ਸਿੱਖਿਅਕ ਅਦਾਰੇ ਹਨ ਜਿਵੇਂ ਕਿ ਰਿਆਲ ਆਕਾਦੇਮੀਆ ਏਸਪਾਞੋਲਾ (Real Academia Española)। ਨਾਮ ਮਾਦਰੀਦ ਨਾਂ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਅਤੇ ਸਿਧਾਂਤ ਲੁਕੇ ਹੋਏ ਹਨ। ਇਸ ਦੀ ਖੋਜ ਓਚਨੋ ਬਿਅਨੋਰ ਨੇ ਕੀਤੀ ਸੀ ਅਤੇ ਇਸਨੂੰ Metragirta (ਮੇਤਰਾਗਰਿਤਾ) ਜਾਂ Mantua Carpetana (ਮਾਂਤੂਆ ਕਾਰਪੇਤਾਨਾ) ਨਾਂ ਦਿੱਤਾ ਗਿਆ ਸੀ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹਦਾ ਅਸਲ ਨਾਂ ਉਰਸਰਿਆ ਸੀ। ਪਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਸ ਸ਼ਹਿਰ ਨਾਮ ਦੂਜੀ ਸ਼ਤਾਬਦੀ ਤੋਂ ਆਇਆ ਹੈ। ਰੋਮਨ ਸਾਮਰਾਜ ਨੇ ਮੰਜਨਾਰੇਸ ਨਦੀ ਦੇ ਕੰਢੇ ਵਸਣ ਮਗਰੋਂ ਇਸਨੂੰ ਮਤਰਿਸ ਨਾਮ ਦਿੱਤਾ ਸੀ। ਸੱਤਵੀ ਸ਼ਤਾਬਦੀ ਵਿੱਚ ਇਸਲਾਮੀ ਤਾਕਤਾਂ ਨੇ ਇਬੇਰੀ ਟਾਪੂਨੁਮਾ ਉੱਤੇ ਫ਼ਤਹਿ ਪਾਉਣ ਮਗਰੋਂ ਇਸ ਦਾ ਨਾਮ ਬਦਲ ਕੇ ਮੈਰਿਟ ਰੱਖ ਦਿੱਤਾ ਸੀ, ਜਿਹੜਾ ਅਰਬੀ ਭਾਸ਼ਾ ਦੇ ਸ਼ਬਦ ਮਾਇਰਾ ਤੋਂ ਲਿਆ ਗਿਆ ਸੀ। ਇਤਿਹਾਸਇਸ ਸ਼ਹਿਰ ਦਾ ਮੂਲ ਨਵੀਂ ਸ਼ਤਾਬਦੀ ਨਾਲ ਆਇਆ ਜਦੋਂ ਮੁਹੰਮਦ - I ਨੇ ਇੱਕ ਛੋਟੇ ਜਿਹੇ ਮਹਲ ਨੂੰ ਬਣਾਉਣ ਦਾ ਆਦੇਸ਼ ਜਾਰੀ ਕੀਤਾ। ਇਹ ਮਹੱਲ ਉਸੇ ਥਾਂ ਪੈਂਦਾ ਸੀ ਜਿੱਥੇ ਅੱਜਕੱਲ੍ਹ ਪਲਾਸੀਓ ਰਿਆਲ ਸਥਿਤ ਹੈ। ਹਵਾਲੇ
|
Portal di Ensiklopedia Dunia