ਬੁਦਾਪੈਸਤ
Boroughs
ਵਾਰਕੇਰੂਲੇਤ II. ਕੇਰੂਲੇਤ ਓਬੂਦਾ-ਬੇਕਾਸਮੈਗਿਏਰ ਊਜਪੈਸਤ ਬੈਲਵਾਰੋਸ-ਲਿਪੋਤਵਾਰੋਸ ਤੇਰੇਜ਼ਵਾਰੋਸ ਅਰਜ਼ਸੇਬੈਤਵਾਰੋਸErzsébetváros ਜੋਜ਼ਸੇਫ਼ਵਾਰੋਸ ਫ਼ੇਰੇਨਕਵਾਰੋਸ ਕੋਬਾਨਿਆ ਉਜਬੂਦਾ ਹੈਗੀਵਿਦੇਕ XIII. ਕੇਰੂਲੇਤ ਜ਼ੂਗਲੋ XV. ਕੇਰੂਲੇਤ XVI. ਕੇਰੂਲੇਤ ਰਾਕੋਸਮੇਂਤੇ ਪੈਸਤਸਜ਼ੈਂਤਲੋਰਿੰਕ-ਪੈਸਤਸਜ਼ੈਂਤੀਮਰ ਕਿਸਪੈਸਤ ਪੈਸਤਰਜ਼ਸੇਬੇਤ ਸੈਪਲ ਬੁਦਾਫ਼ੋਕ-ਤੇਤੇਨੀ ਸੋਰੋਕਸਰ
ਸਮਾਂ ਖੇਤਰ ਯੂਟੀਸੀ+1 • ਗਰਮੀਆਂ (ਡੀਐਸਟੀ ) ਯੂਟੀਸੀ+2
ਬੁਦਾਪੈਸਤ (, ਜਾਂ ; ਹੰਗਰੀਆਈ ਉਚਾਰਨ: [ˈbudɒpɛʃt] ( ਸੁਣੋ ) ) ਹੰਗਰੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ,[ 1] ਮੱਧ-ਯੂਰਪ ਦਾ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਪਾਰਕ, ਉਦਯੋਗਿਕ ਅਤੇ ਢੋਆ-ਢੁਆਈ ਕੇਂਦਰ ਹੈ,[ 2] ਜਿਸ ਨੂੰ ਕਈ ਵਾਰ ਹੰਗਰੀ ਦਾ ਪ੍ਰਧਾਨ ਸ਼ਹਿਰ ਕਿਹਾ ਜਾਂਦਾ ਹੈ।[ 3] 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 17.4 ਲੱਖ ਹੈ,[ 4] ਜੋ 1989 ਦੇ ਅੰਕੜੇ 21 ਲੱਖ ਤੋਂ ਘਟ ਗਈ ਹੈ;[ 5] ਇਸ ਦਾ ਮੁੱਖ ਕਾਰਨ ਉਪਨਗਰਵਾਦ ਹੈ।[ 6] ਬੁਦਾਪੈਸਤ ਮਹਾਂਨਗਰੀ ਇਲਾਕਾ 33 ਲੱਖ ਅਬਾਦੀ ਵਾਲਾ ਹੈ।[ 7] [ 8] ਸ਼ਹਿਰੀ ਹੱਦਾਂ ਅੰਦਰ ਇਸ ਸ਼ਹਿਰ ਦਾ ਖੇਤਰਫਲ 525 ਵਰਗ ਕਿ.ਮੀ. ਹੈ।[ 9] ਬੁਦਾਪੈਸਤ 17 ਨਵੰਬਰ 1873 ਵਿੱਚ ਦਨੂਬ ਦੇ ਪੱਛਮੀ ਕੰਢੇ ਉਤਲੇ ਬੁਦਾ ਅਤੇ ਓਬੁਦਾ ਅਤੇ ਪੂਰਬੀ ਕੰਢੇ ਉੱਤਲੇ ਪੈਸਤ ਦੇ ਏਕੀਕਰਨ ਨਾਲ਼ ਇੱਕ ਸ਼ਹਿਰ ਬਣ ਗਿਆ।[ 9] [ 10]
ਇਤਿਹਾਸ
ਮੁੱਢਲਾ ਇਤਿਹਾਸ
ਬੁਦਾਪੈਸਤ ਪ੍ਰਦੇਸ਼ ਦਾ ਉੱਤੇ ਪਹਿਲੀ ਵਾਰ ਬੰਦੋਬਸਤ ਸੈੱਲਟਸ ਨੇ 1 ਈ. ਤੋਂ ਪਹਿਲਾਂ ਕੀਤਾ ਸੀ।[ 11] before 1 AD. It was later occupied by the Romans . The Roman settlement – Aquincum – became the main city of Pannonia Inferior in 106 AD.[ 11] ਬਾਅਦ ਵਿੱਚ ਇਸ ਉੱਤੇ ਰੋਮੀ ਲੋਕਾਂ ਨੇ ਕਬਜ਼ਾ ਕਰ ਲਿਆ। ਰੋਮਨ ਬੰਦੋਬਸਤ - ਐਕਿਨਕੁਮ - 106 ਈ. ਵਿੱਚ ਪੈਨੋਨੀਆ ਇਨਫੀਰੀਅਰ ਨਾਮ ਦਾ ਮੁੱਖ ਸ਼ਹਿਰ ਬਣ ਗਿਆ।ਪਹਿਲਾਂ ਇਹ ਇੱਕ ਸੈਨਿਕ ਸਮਝੌਤਾ ਸੀ, ਅਤੇ ਹੌਲੀ ਹੌਲੀ ਇਹ ਸ਼ਹਿਰ ਇਸ ਦੇ ਦੁਆਲੇ ਉੱਭਰ ਦਾ ਗਿਆ, ਜਿਸ ਨਾਲ ਇਹ ਸ਼ਹਿਰ ਦੇ ਵਪਾਰਕ ਜੀਵਨ ਦਾ ਕੇਂਦਰ ਬਿੰਦੂ ਬਣ ਗਿਆ। ਅੱਜ ਇਹ ਖੇਤਰ ਬੁਦਾਪੈਸਤ ਦੇ ਅੰਦਰ-ਬੁਡਾ ਜ਼ਿਲ੍ਹੇ ਨਾਲ ਮੇਲ ਖਾਂਦਾ ਹੈ।[ 12] ਰੋਮਨਜ਼ ਨੇ ਇਸ ਕਿਲ੍ਹੇ ਵਾਲੇ ਮਿਲਟਰੀ ਕੈਂਪ ਵਿੱਚ ਸੜਕਾਂ, ਐਂਫੀਥਿਟਰਾਂ, ਇਸ਼ਨਾਨ ਘਰ ਅਤੇ ਗਰਮ ਫਰਸ਼ਾਂ ਵਾਲੇ ਘਰ ਬਣਾਏ ਸਨ।[ 13] ਰੋਮਨ ਸ਼ਹਿਰ ਅਕੁਨਿਕਮ ਹੰਗਰੀ ਦੇ ਰੋਮਨ ਸਥਾਨਾਂ ਵਿਚੋਂ ਸਰਬੋਤਮ-ਸੁਰੱਖਿਅਤ ਜਗ੍ਹਾ ਹੈ। ਪੁਰਾਤੱਤਵ ਸਥਾਨ ਨੂੰ ਇੱਕ ਅਜਾਇਬ ਘਰ ਵਿੱਚ ਬਦਲਿਆ ਗਿਆ ਸੀ ਜਿਸਦੇ ਅੰਦਰੋਂ ਅਤੇ ਬਾਹਰੋਂ ਖੁੱਲੇ ਭਾਗ ਸਨ।[ 14]
ਹਵਾਲੇ
ਯੂਰਪੀ ਮੁਲਕਾਂ ਅਤੇ ਰਾਜਖੇਤਰਾਂ ਦੀਆਂ ਰਾਜਧਾਨੀਆਂ ਦੀ ਸੂਚੀ
ਮੁਥਾਜ ਦੇਸ਼ਾਂ ਦੀਆਂ ਰਾਜਧਾਨੀਆਂ ਟੇਢੀਆਂ ਕਰਕੇ ਲਿਖੀਆਂ ਗਈਆਂ ਹਨ।
੧ ਪਰਾ-ਮਹਾਂਦੀਪੀ ਦੇਸ਼। ·
੨ ਪੂਰੀ ਤਰ੍ਹਾਂ ਦੱਖਣ-ਪੱਛਮੀ ਏਸ਼ੀਆ ਵਿੱਚ ਹੈ ਪਰ ਯੂਰਪ ਨਾਲ਼ ਸਮਾਜਕ ਅਤੇ ਸਿਆਸੀ ਸਬੰਧ ਹਨ। ·
੩ ਅੰਸ਼-ਪ੍ਰਵਾਨਤ ਦੇਸ਼। ·
੪ ਸੰਯੁਕਤ ਬਾਦਸ਼ਾਹੀ ਦੇ ਮੁਕਟ ਅਧੀਨ ਰਾਜਖੇਤਰ ਜਾਂ ਵਿਦੇਸ਼ੀ ਰਾਜਖੇਤਰ। ·
੫ ਯੂਰਪੀ ਸੰਘ ਦਾ ਵੀ ਟਿਕਾਣਾ ਹੈ। ·
੬ ਨੀਦਰਲੈਂਡ ਬਾਦਸ਼ਾਹੀ ਦੀ ਵੀ ਰਾਜਧਾਨੀ ਹੈ।