2023 ਭਾਰਤੀ ਪਹਿਲਵਾਨਾਂ ਦਾ ਅੰਦੋਲਨ
ਭਾਰਤੀ ਪਹਿਲਵਾਨਾਂ ਦਾ ਅੰਦੋਲਨ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਦੇ ਪ੍ਰਧਾਨ ਵਜੋਂ ਭਾਜਪਾ ਦੇ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੁਆਰਾ ਆਪਣੇ ਕਾਰਜਕਾਲ ਦੌਰਾਨ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਵਿਰੁੱਧ ਚੋਟੀ ਦੇ ਭਾਰਤੀ ਪਹਿਲਵਾਨਾਂ ਵੱਲੋਂ ਚਲਾਇਆ ਜਾ ਰਿਹਾ ਹੈ। [3] ਸੰਖੇਪ ਜਾਣਕਾਰੀਜਨਵਰੀ 2023 ਵਿੱਚ, ਓਲੰਪਿਕ ਤਮਗਾ ਜੇਤੂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਅੰਸ਼ੂ ਮਲਿਕ, ਬਜਰੰਗ ਪੂਨੀਆ ਸਮੇਤ ਤੀਹ ਭਾਰਤੀ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਇਸਦੇ ਕੋਚਾਂ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਉਂਦੇ ਹੋਏ ਧਰਨਾ ਦਿੱਤਾ। ਕਈ ਸਾਲਾਂ ਤੋਂ ਖਿਡਾਰੀ, ਫੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਕਰ ਰਹੇ ਹਨ। ਦੋਸ਼ਾਂ ਦੀ ਜਾਂਚ ਲਈ ਇੱਕ ਨਿਗਰਾਨੀ ਕਮੇਟੀ ਬਣਾਉਣ ਦੇ ਸਰਕਾਰੀ ਵਾਅਦੇ ਦੀ ਸੂਰਤ ਵਿੱਚ ਜਨਵਰੀ 2023 ਵਿੱਚ ਵਿਰੋਧ ਰੋਸ ਧਰਨਾ ਚੁੱਕ ਲਿਆ ਗਿਆ ਸੀ। ਪਹਿਲਵਾਨਾਂ ਨੇ ਅਪਰੈਲ 2023 ਵਿੱਚ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਅਤੇ ਸਰਕਾਰ ਦੀ ਨਿਯੁਕਤ ਕਮੇਟੀ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਨੂੰ ਲੈ ਕੇ, ਇਹ ਦਾਅਵਾ ਕਰਦੇ ਹੋਏ ਕਿ ਉਨ੍ਹਾਂ ਦੇ ਮੁੱਦਿਆਂ ਦੇ ਹੱਲ ਲਈ ਕੁਝ ਨਹੀਂ ਕੀਤਾ ਗਿਆ, ਮੁੜ ਅੰਦੋਲਨ ਸ਼ੁਰੂ ਕਰ ਦਿੱਤਾ। ਪਹਿਲਵਾਨਾਂ ਦਾ ਦੋਸ਼ ਹੈ ਕਿ ਇਹ ਜਿਨਸੀ ਛੇੜਖਾਨੀ 2012 ਤੋਂ ਚੱਲ ਰਹੀ ਹੈ ਅਤੇ 2022 ਦੀਆਂ ਹਾਲੀਆ ਉਦਾਹਰਣਾਂ ਦੇ ਹਵਾਲੇ ਦਿੱਤੇ ਹਨ: ਬ੍ਰਿਜ ਭੂਸ਼ਣ ਦੇ ਐਮਪੀ ਬੰਗਲੇ 'ਤੇ, ਜੋ ਕਿ ਵਰਲਡ ਫੈਡਰੇਸ਼ਨ ਆਫ਼ ਇੰਡੀਆ ਦੇ ਦਫ਼ਤਰ ਵਜੋਂ ਵੀ ਕੰਮ ਕਰਦਾ ਹੈ, ਘੱਟੋ-ਘੱਟ ਚਾਰ ਘਟਨਾਵਾਂ ਵਾਪਰੀਆਂ ਹਨ। ਜਿਨਸੀ ਛੇੜਛਾੜ ਦੀਆਂ ਘਟਨਾਵਾਂ ਟੂਰਨਾਮੈਂਟਾਂ ਦੌਰਾਨ, ਇੱਥੋਂ ਤੱਕ ਕਿ ਭਾਰਤ ਤੋਂ ਬਾਹਰ ਵੀ ਵਾਪਰੀਆਂ ਹਨ। ਬ੍ਰਿਜ ਭੂਸ਼ਣ ਵਿਰੁੱਧ ਸੱਤ ਪਹਿਲਵਾਨਾਂ ਵੱਲੋਂ ਵੱਖ-ਵੱਖ ਪੁਲਿਸ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਪਰ ਦਿੱਲੀ ਪੁਲਿਸ ਨੇ ਐਫਆਈਆਰ ਨਹੀਂ ਸੀਕੀਤੀ। ਜਦੋਂ ਦਿੱਲੀ ਪੁਲਿਸ ਵੱਲੋਂ ਕੋਈ ਐਫਆਈਆਰ ਨਾ ਕੀਤੀ ਗਈ ਤਾਂ ਸ਼ਿਕਾਇਤਕਰਤਾਵਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। 25 ਅਪ੍ਰੈਲ 2023 ਨੂੰ, ਸੁਪਰੀਮ ਕੋਰਟ ਨੇ 28 ਅਪ੍ਰੈਲ 2023 ਨੂੰ ਸੁਣਵਾਈ ਲਈ ਕੇਸ ਨੂੰ ਸੂਚੀਬੱਧ ਕੀਤਾ ਅਤੇ ਕਿਹਾ ਕਿ ਪਟੀਸ਼ਨ ਵਿੱਚ ਦੋਸ਼ ਗੰਭੀਰ ਹਨ ਅਤੇ ਪਟੀਸ਼ਨ ਦੀ ਜਨਤਕ ਕਾਪੀ ਤੋਂ ਸ਼ਿਕਾਇਤਕਰਤਾਵਾਂ ਦੇ ਨਾਮ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਐਫਆਈਆਰ ਦਰਜ ਕਰਨ ਤੋਂ ਪਹਿਲਾਂ ਮੁਢਲੀ ਜਾਂਚ ਦੀ ਲੋੜ ਹੋ ਸਕਦੀ ਹੈ। ਪਹਿਲਵਾਨਾਂ ਦੀ ਨੁਮਾਇੰਦਗੀ ਕਰਦੇ ਹੋਏ ਕਪਿਲ ਸਿੱਬਲ ਨੇ ਕਿਹਾ ਕਿ ਐਫਆਈਆਰ ਇਸਲਈ ਦਰਜ ਨਹੀਂ ਕੀਤੀ ਜਾ ਰਹੀ ਕਿਉਂਕਿ ਮੁਲਜ਼ਮ ਸੱਤਾਧਾਰੀ ਪਾਰਟੀ ਦਾ ਹੈ ਅਤੇ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। [4] [5] [6] [7] [8] [9] [10] [11] [12] ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਵਿਰੁੱਧ ਦੋ ਐਫਆਈਆਰਾਂ, ਇੱਕ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਦੇ ਤਹਿਤ ਅਤੇ ਦੂਜੀ ਜਿਨਸੀ ਛੇੜਛਾੜ ਲਈ ਦਰਜ ਕੀਤੀ ਗਈ ਸੀ, ਜਿਸ ਨੂੰ ਅੰਦੋਲਨਕਾਰੀਆਂ ਨੇ ਜਿੱਤ ਵੱਲ ਪਹਿਲਾ ਕਦਮ ਕਿਹਾ ਸੀ। [13] [14] ਜਾਂਚਮੈਰੀਕਾਮ ਦੀ ਅਗਵਾਈ ਹੇਠ 23 ਜਨਵਰੀ ਨੂੰ ਇੱਕ ਨਿਗਰਾਨੀ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਬ੍ਰਿਜ ਭੂਸ਼ਣ ਸਿੰਘ ਅਤੇ ਹੋਰ ਗਵਾਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ 5 ਅਪ੍ਰੈਲ ਨੂੰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਅੰਦੋਲਨਕਾਰੀਆਂ ਵਿੱਚੋਂ ਇੱਕ ਵਿਨੇਸ਼ ਫੋਗਾਟ ਦੀ ਭੈਣ ਅਤੇ ਕਮੇਟੀ ਦਾ ਹਿੱਸਾ ਬਬੀਤਾ ਫੋਗਾਟ ਨੇ ਦੋਸ਼ ਲਾਇਆ ਕਿ ਗਵਾਹਾਂ ਦੇ ਬਿਆਨਾਂ ਨੂੰ ਕ੍ਰਾਸ ਵੈਰੀਫਾਈ ਨਹੀਂ ਕੀਤਾ ਗਈ ਅਤੇ ਉਸ ਵੱਲੋਂ ਕੀਤੇ ਇਤਰਾਜ਼ਾਂ ਨੂੰ ਰਿਪੋਰਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਰਿਪੋਰਟ ਦੇ ਨਤੀਜਿਆਂ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ, ਪਰ ਪ੍ਰੈਸ ਟਰੱਸਟ ਆਫ ਇੰਡੀਆ ਦੇ ਅਨੁਸਾਰ, ਰਿਪੋਰਟ ਨੇ ਦੋਸ਼ੀ ਬ੍ਰਿਜ ਭੂਸ਼ਣ ਨੂੰ ਕਲੀਨ ਚਿੱਟ ਦੇ ਦਿੱਤੀ ਹੈ। [6] ਰੈਸਲਿੰਗ ਫੈਡਰੇਸ਼ਨ ਦੀ ਵੈੱਬਸਾਈਟ 'ਤੇ ਦੱਸੀ ਗਈ ਜਿਨਸੀ ਛੇੜਛਾੜ ਕਮੇਟੀ 'ਚ ਚਾਰ ਪੁਰਸ਼ ਅਤੇ ਇਕ ਔਰਤ ਹੈ, ਪਰ ਕੰਮ ਵਾਲੀ ਥਾਂ 'ਤੇ ਔਰਤਾਂ ਦਾ ਸੈਕਸੂਅਲ ਹਰਾਸਮੈਂਟ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ, 2013 ਦੇ ਅਨੁਸਾਰ, ਸਾਰੀਆਂ ਅੰਦਰੂਨੀ ਸ਼ਿਕਾਇਤਾਂ ਕਮੇਟੀ (ਆਈ. ਸੀ. ਸੀ.) ਦੀ ਅਗਵਾਈ ਇੱਕ ਔਰਤ ਦੇ ਹੱਥ ਹੋਣੀ ਚਾਹੀਦੀ ਹੈ। ਅਤੇ ਮੈਂਬਰ ਔਰਤਾਂ 50% ਤੋਂ ਵੱਧ ਹੋਣੀਆਂ ਚਾਹੀਦੀਆਂ ਹਨ। [15] ਪ੍ਰਤੀਕਰਮਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜ ਸਭਾ ਮੈਂਬਰ ਕਪਿਲ ਸਿੱਬਲ, ਸੀਪੀਆਈ (ਐਮ) ਪੋਲਿਟ ਬਿਊਰੋ ਬਰਿੰਦਾ ਕਰਤ, ਆਲ ਇੰਡੀਆ ਮਹਿਲਾ ਕਾਂਗਰਸ (ਏਆਈਐਮਸੀ) ਦੀ ਕਾਰਜਕਾਰੀ ਪ੍ਰਧਾਨ ਨੇਟਾ ਡਿਸੂਜ਼ਾ, ਇੰਡੀਅਨ ਨੈਸ਼ਨਲ ਕਾਂਗਰਸ ਦੀ ਆਗੂ ਪ੍ਰਿਅੰਕਾ ਗਾਂਧੀ, ਨਵਜੋਤ ਸਿੰਘ ਸਿੱਧੂ ਅਤੇ ਉਦਿਤ ਰਾਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਜੰਮੂ ਅਤੇ ਕਸ਼ਮੀਰ|ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਵਰਗੇ ਪ੍ਰਮੁੱਖ ਸਿਆਸੀ ਆਗੂਆਂ ਨੇ ਅੰਦੋਲਨਕਾਰੀਆਂ ਨਾਲ ਸਾਈਟ 'ਤੇ ਮੁਲਾਕਾਤ ਕੀਤੀ। [13] [16] [17] [18] [19] [20] ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵਿੱਟਰ 'ਤੇ ਅੰਦੋਲਨ ਦਾ ਸਮਰਥਨ ਕੀਤਾ। [21] ਅਭਿਨਵ ਬਿੰਦਰਾ, ਨੀਰਜ ਚੋਪੜਾ, ਸਾਨੀਆ ਮਿਰਜ਼ਾ, ਸ਼ਿਵਾ ਕੇਸ਼ਵਨ, ਨਿਖਤ ਜ਼ਰੀਨ, ਹਰਭਜਨ ਸਿੰਘ, ਰਾਣੀ ਰਾਮਪਾਲ, ਵਰਿੰਦਰ ਸਹਿਵਾਗ, ਵੀਰੇਨ ਰਸਕਿਨਹਾ, ਕਪਿਲ ਦੇਵ ਅਤੇ ਸ਼ਿਖਾ ਪਾਂਡੇ ਵਰਗੇ ਕਈ ਭਾਰਤੀ ਐਥਲੀਟਾਂ ਨੇ ਟਵਿੱਟਰ ' ਤੇ ਆਪਣਾ ਸਮਰਥਨ ਦਿੱਤਾ। [22] [23] ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜੇਤੂ ਗੀਤਾਂਜਲੀ ਸ਼੍ਰੀ ਨੇ ਵੀ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ। [24] ਪੀਟੀ ਊਸ਼ਾ, ਸੇਵਾਮੁਕਤ ਭਾਰਤੀ ਅਥਲੀਟ ਅਤੇ ਭਾਰਤੀ ਓਲੰਪਿਕ ਸੰਘ ਦੀ ਮੁਖੀ, ਨੇ ਕਿਹਾ ਕਿ ਅੰਦੋਲਨ "ਅਨੁਸ਼ਾਸਨਹੀਣਤਾ" ਹੈ ਅਤੇ "ਭਾਰਤ ਦੇ ਬਿੰਬ ਨੂੰ ਖ਼ਰਾਬ ਕਰ ਰਿਹਾ ਸੀ", ਪਰ ਬਾਅਦ ਵਿੱਚ ਉਸਨੇ ਸਮਰਥਨ ਦਾ ਭਰੋਸਾ ਦਿੰਦੇ ਹੋਏ ਅੰਦੋਲਨਕਾਰੀਆਂ ਨੂੰ ਮਿਲ਼ਣ ਗਈ। [25] ਮੁਲਜ਼ਮਾਂ ਵੱਲੋਂ ਜਵਾਬਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 29 ਅਪ੍ਰੈਲ 2023 ਨੂੰ ਕਿਹਾ, ''ਅਸਤੀਫਾ ਕੋਈ ਵੱਡੀ ਗੱਲ ਨਹੀਂ ਹੈ ਪਰ ਮੈਂ ਅਪਰਾਧੀ ਨਹੀਂ ਹਾਂ। ਜੇਕਰ ਮੈਂ ਅਸਤੀਫਾ ਦੇ ਦਿੰਦਾ ਹਾਂ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਮੈਂ ਉਨ੍ਹਾਂ ਦੇ [ਪਹਿਲਵਾਨਾਂ] ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਮੇਰਾ ਕਾਰਜਕਾਲ [ਡਬਲਯੂਐਫਆਈ ਦੇ ਪ੍ਰਧਾਨ ਵਜੋਂ] ਲਗਭਗ ਖਤਮ ਹੋ ਗਿਆ ਹੈ। ਸਰਕਾਰ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਅਤੇ 45 ਦਿਨਾਂ ਵਿੱਚ ਚੋਣਾਂ ਹੋਣਗੀਆਂ ਅਤੇ ਚੋਣਾਂ ਤੋਂ ਬਾਅਦ ਮੇਰਾ ਕਾਰਜਕਾਲ ਖ਼ਤਮ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਵਾਨ ਰੋਜ਼ਾਨਾ ਮੰਗਾਂ ਬਦਲ ਰਹੇ ਹਨ ਅਤੇ ਦਾਅਵਾ ਕੀਤਾ ਕਿ ਅੰਦੋਲਨਕਾਰੀ ਪਹਿਲਵਾਨ ਇੱਕ ਧੜੇ ਨਾਲ਼ ਸੰਬੰਧਤ ਹਨ ਪਰ ਹਰਿਆਣਾ ਦੇ 90 ਫੀਸਦੀ ਪਹਿਲਵਾਨ ਉਸ ਦਾ ਸਮਰਥਨ ਕਰਦੇ ਹਨ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਅੰਦੋਲਨ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਚੁੱਕ ਹੈ। [26] ਸਰਕਾਰਪਹਿਲਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਧਰਨੇ ਵਾਲੀ ਥਾਂ ’ਤੇ ਬਿਜਲੀ, ਪਾਣੀ ਅਤੇ ਖਾਣ-ਪੀਣ ਦਾ ਸਾਮਾਨ ਕੱਟ ਦਿੱਤਾ ਹੈ। ਦਿੱਲੀ ਪੁਲਿਸ ਨੇ ਪਹਿਲਵਾਨਾਂ ਦੇ ਸਮਰਥਕਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਕਈ ਥਾਵਾਂ 'ਤੇ ਬੈਰੀਕੇਡ ਲਗਾ ਦਿੱਤੇ ਹਨ। ਪ੍ਰਦਰਸ਼ਨਕਾਰੀਆਂ ਨੇ ਦਿੱਲੀ ਪੁਲਿਸ 'ਤੇ 4 ਮਈ ਨੂੰ ਦੇਰ ਰਾਤ ਉਨ੍ਹਾਂ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਗਾਇਆ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ ਸੀ। [27] [28] [29] [30] 2023 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਸਥਾਨ ਦੀ ਤਬਦੀਲੀ2023 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਖਿਲਾਫ਼ ਚੱਲਦੇ ਕੇਸ ਕਾਰਨ ਨਵੀਂ ਦਿੱਲੀ ਤੋਂ ਅਸਤਾਨਾ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। [31] ਇਹ ਵੀ ਵੇਖੋਹਵਾਲੇ
|
Portal di Ensiklopedia Dunia