ਭਾਰਤੀ ਕ੍ਰਿਕਟ ਟੀਮ ਅਗਸਤ ਅਤੇ ਸਤੰਬਰ 2019 ਦੌਰਾਨ ਵੈਸਟਇੰਡੀਜ਼ ਅਤੇ ਸੰਯੁਕਤ ਰਾਜ ਅਮਰੀਕਾ ਦਾ ਦੌਰਾ ਕਰ ਰਹੀ ਹੈ ਜਿਸ ਵਿੱਚ ਉਹ ਦੋ ਟੈਸਟ, ਤਿੰਨ ਇਕ ਰੋਜ਼ਾ ਅੰਤਰਰਾਸ਼ਟਰੀ (ਵਨਡੇ) ਅਤੇ ਤਿੰਨ ਟੀ -20 ਅੰਤਰਰਾਸ਼ਟਰੀ ਮੈਚ ਖੇਡੇਗੀ।[1][2] ਦੌਰੇ ਦੀ ਸ਼ੁਰੂਆਤ ਫਲੋਰਿਡਾ, ਲੌਡਰਹਿਲ ਵਿੱਚ ਸੈਂਟਰਲ ਬਰੌਵਾਰਡ ਰੀਜਨਲ ਪਾਰਕ ਵਿੱਚ ਖੇਡੇ ਗਏ ਦੋ ਟੀ -20ਆਈ ਮੈਚਾਂ ਨਾਲ ਹੋਈ।[3] ਇਹ ਟੈਸਟ ਲੜੀ ਉਦਘਾਟਨੀ 2019–21 ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।[4] ਮੈਚਾਂ ਦੇ ਸਮੇਂ ਅਤੇ ਸਥਾਨਾਂ ਦੀ ਪੁਸ਼ਟੀ ਜੂਨ 2019 ਵਿੱਚ ਕੀਤੀ ਗਈ।[5][6]
ਫਰਵਰੀ 2019 ਵਿੱਚ ਕ੍ਰਿਸ ਗੇਲ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕੀਤੀ,[7] ਅਤੇ ਉਸਨੇ ਆਖਰੀ ਵਾਰ ਸਤੰਬਰ 2014 in ਵਿੱਚ ਬੰਗਲਾਦੇਸ਼ ਖ਼ਿਲਾਫ਼ ਇੱਕ ਟੈਸਟ ਮੈਚ ਵਿੱਚ ਖੇਡਿਆ ਸੀ।[8] ਹਾਲਾਂਕਿ ਜੂਨ 2019 ਵਿੱਚ, ਕ੍ਰਿਕਟ ਵਿਸ਼ਨ ਕੱਪ ਦੇ ਦੌਰਾਨ ਗੇਲ ਨੇ ਵੈਸਟਇੰਡੀਜ਼ ਲਈ ਵਨਡੇ ਮੈਚਾਂ ਵਿੱਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਸੀ, ਅਤੇ ਸੰਭਵ ਤੌਰ ਤੇ ਇੱਕ ਟੈਸਟ ਮੈਚ ਵੀ। ਜੁਲਾਈ 2019 ਵਿੱਚ ਕ੍ਰਿਕਟ ਵੈਸਟਇੰਡੀਜ਼ ਨੇ ਲੜੀ ਲਈ ਵਨਡੇ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਕ੍ਰਿਸ ਗੇਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[9] ਭਾਰਤ ਦੇ ਐਮ ਐਸ ਧੋਨੀ ਨੇ ਸੈਨਾ ਰੈਜੀਮੈਂਟ ਵਿੱਚ ਆਪਣੀ ਸੇਵਾ ਨਿਭਾਉਣ ਲਈ ਦੌਰੇ ਵਿੱਚ ਖੇਡਣ ਵਿੱਚ ਆਪਣੀ ਅਸਮਰੱਥਾ ਦਰਸਾਈ ਸੀ,[10] ਅਤੇ ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੂੰ ਇਸ ਲੜੀ ਤੋਂ ਆਰਾਮ ਦਿੱਤਾ ਗਿਆ ਸੀ।[11]
ਭਾਰਤ ਨੇ ਟੀ 20 ਆਈ ਸੀਰੀਜ਼ 3-0 ਨਾਲ ਜਿੱਤੀ।[12] ਦੂਜੇ ਵਨਡੇ ਮੈਚ ਵਿੱਚ ਖੇਡ ਕੇ ਕ੍ਰਿਸ ਗੇਲ 300 ਵਨਡੇ ਮੈਚਾਂ ਵਿੱਚ ਖੇਡਣ ਵਾਲਾ ਵੈਸਟਇੰਡੀਜ਼ ਦਾ ਪਹਿਲਾ ਕ੍ਰਿਕਟਰ ਬਣਿਆ।[13] ਵੈਸਟਇੰਡੀਜ਼ ਲਈ ਇਹ ਉਸਦਾ 297ਵਾਂ ਵਨਡੇ ਸੀ, ਅਤੇ ਇਸ ਤੋਂ ਇਲਾਵਾ ਉਸਨੇ ਆਈਸੀਸੀ ਵਰਲਡ ਇਲੈਵਨ ਟੀਮ ਲਈ ਤਿੰਨ ਵਨਡੇ ਮੈਚ ਖੇਡੇ ਹਨ।[14] ਇਸੇ ਮੈਚ ਵਿੱਚ ਗੇਲ ਵਨਡੇ ਕ੍ਰਿਕਟ ਵਿੱਚ ਵੈਸਟਇੰਡੀਜ਼ ਲਈ ਬੱਲੇਬਾਜ਼ ਦੇ ਤੌਰ ਤੇ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣਿਆ। ਉਹ ਇਸ ਮੈਚ ਵਿੱਚ ਬ੍ਰਾਇਨ ਲਾਰਾ ਦੇ 10,348 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਗਿਆ।[15] ਪਹਿਲਾ ਮੈਚ ਬਿਨਾਂ ਕਿਸੇ ਨਤੀਜੇ ਦੇ ਖਤਮ ਹੋਣ ਤੋਂ ਬਾਅਦ ਭਾਰਤ ਨੇ ਵਨਡੇ ਸੀਰੀਜ਼ 2-0 ਨਾਲ ਜਿੱਤੀ।[16]
ਟੀਮਾਂ
ਟੀ20ਆਈ ਲੜੀ
ਪਹਿਲਾ ਟੀ20ਆਈ
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਨਵਦੀਪ ਸੈਣੀ (ਭਾਰਤ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
ਦੂਜਾ ਟੀ20ਆਈ
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਆਸਮਾਨੀ ਬਿਜਲੀ ਦੇ ਕਾਰਨ ਵੈਸਟਇੰਡੀਜ਼ ਨੂੰ 15.3 ਓਵਰਾਂ ਵਿੱਚ 121 ਦੌੜਾਂ ਦਾ ਟੀਚਾ ਦਿੱਤਾ ਗਿਆ।
ਤੀਜਾ ਟੀ20ਆਈ
|
v
|
ਭਾਰਤ150/3 (19.1 ਓਵਰ)
|
|
|
|
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
- ਰਾਹੁਲ ਚਾਹਰ (ਭਾਰਤ) ਨੇ ਆਪਣਾ ਪਹਿਲਾ ਟੀ20ਆਈ ਮੈਚ ਖੇਡਿਆ।
ਓਡੀਆਈ ਲੜੀ
ਪਹਿਲਾ ਓਡੀਆਈ
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
- ਵੈਸਟਇੰਡੀਜ਼ ਦੀ ਪਾਰੀ ਦੌਰਾਨ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਮੈਚ ਨੂੰ ਰੱਦ ਕਰਨਾ ਪਿਆ।
ਦੂਜਾ ਓਡੀਆਈ
- ਭਾਰਤ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
- ਮੀਂਹ ਪੈਣ ਕਾਰਨ ਵੈਸਟਇੰਡੀਜ਼ ਨੂੰ 46 ਓਵਰਾਂ ਵਿੱਚ 270 ਦੌੜਾਂ ਦਾ ਟੀਚਾ ਦਿੱਤਾ ਗਿਆ।
- ਕ੍ਰਿਸ ਗੇਲ (ਵੈਸਟਇੰਡੀਜ਼) ਨੇ ਆਪਣਾ 300 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਜਿਸ ਵਿੱਚ ਵਿਸ਼ਵ XI ਟੀਮ ਲਈ ਉਸ ਦੁਆਰਾ ਖੇਡੇ 3 ਮੈਚ ਵੀ ਸ਼ਾਮਿਲ ਹਨ।[21]
- ਕ੍ਰਿਸ ਗੇਲ ਵੈਸਟਇੰਡੀਜ਼ ਲਈ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ।[22]
ਤੀਜਾ ਓਡੀਆਈ
|
v
|
ਭਾਰਤ256/4 (32.3 ਓਵਰ)
|
|
|
|
- ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲ ਕੀਤਾ।
- ਮੀਂਹ ਪੈਣ ਕਾਰਨ ਭਾਰਤ ਨੂੰ 35 ਓਵਰਾਂ ਵਿੱਚ 255 ਦੌੜਾਂ ਦਾ ਟੀਚਾ ਦਿੱਤਾ ਗਿਆ।
ਟੈਸਟ ਲੜੀ
ਪਹਿਲਾ ਟੈਸਟ
- ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।
- ਮੀਂਹ ਕਾਰਨ ਪਹਿਲੇ ਦਿਨ 21.1 ਓਵਰਾਂ ਦੀ ਖੇਡ ਨਹੀਂ ਹੋ ਸਕੀ।
- ਸ਼ਮਾਰਾਹ ਬਰੁੱਕਸ (ਵੈਸਟਇੰਡੀਜ਼) ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਖੇਡਿਆ।
- ਜਸਪ੍ਰੀਤ ਬੁਮਰਾਹ ਨੇ ਭਾਰਤੀ ਗੇਂਦਬਾਜ਼ ਦੇ ਤੌਰ ਤੇ ਸਭ ਤੋਂ ਘੱਟ ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਿਸ ਵਿੱਚ ਸਿਰਫ਼ 7 ਦੌੜਾਂ ਦਿੱਤੀਆਂ।[23]
- ਇਹ ਵਿਰਾਟ ਕੋਹਲੀ ਦੀ ਬਾਹਰਲੇ ਟੈਸਟ ਮੈਚਾਂ ਵਿੱਚ 12ਵੀਂ ਜਿੱਤ ਸੀ, ਜੋ ਕਿ ਕਿਸੇ ਵੀ ਹੋਰ ਭਾਰਤੀ ਕਪਤਾਨ ਨਾਲੋਂ ਸਭ ਤੋਂ ਜ਼ਿਆਦਾ ਹੈ।[24]
- ਇਹ ਦੌੜਾਂ ਦੇ ਮਾਮਲੇ ਵਿੱਚ ਭਾਰਤ ਦੀ ਬਾਹਰਲੇ ਦੇਸ਼ਾਂ ਵਿੱਚ ਟੈਸਟ ਮੈਚਾਂ ਵਿੱਚ ਸਭ ਤੋਂ ਵੱਡੀ ਜਿੱਤ ਸੀ।[25]
- ਵੈਸਟਇੰਡੀਜ਼ ਦੀ ਦੂਜੀ ਪਾਰੀ ਦਾ 100 ਦਾ ਸਕੋਰ, ਉਨ੍ਹਾਂ ਦਾ ਟੈਸਟ ਮੈਚਾਂ ਵਿੱਚ ਭਾਰਤ ਵਿਰੁੱਧ ਸਭ ਤੋਂ ਘੱਟ ਸਕੋਰ ਸੀ।[26]
- ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਭਾਰਤ 60, ਵੈਸਟਇੰਡੀਜ਼ 0
ਦੂਜਾ ਟੈਸਟ
- ਵੈਸਟਇੰਡੀਜ਼ ਨੇ ਟਾੱਸ ਜਿੱਤੀ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
- ਰਾਹਕੀਮ ਕੌਰਨਵਾਲ ਅਤੇ ਜਾਹਮਾਰ ਹੈਮਿਲਟਨ (ਵੈਸਟਇੰਡੀਜ਼) ਦੋਵਾਂ ਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਕੀਤੀ।
- ਹਨੁਮਾ ਵਿਹਾਰੀ (ਭਾਰਤ) ਨੇ ਟੈਸਟ ਮੈਚਾਂ ਵਿੱਚ ਆਪਣਾ ਪਹਿਲਾਂ ਸੈਂਕੜਾ ਲਗਾਇਆ।[27]
- ਜੇਸਨ ਹੋਲਡਰ (ਵੈਸਟਇੰਡੀਜ਼) ਨੇ ਟੈਸਟ ਮੈਚਾਂ ਵਿੱਚ ਆਪਣੀ 100ਵੀਂ ਵਿਕਟ ਲਈ।[28]
- ਜਸਪ੍ਰੀਤ ਬੁਮਰਾਹ (ਭਾਰਤ) ਟੈਸਟ ਮੈਚਾਂ ਵਿੱਚ ਹੈਟ੍ਰਿਕ ਲਗਾਉਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਬਣਿਆ।[29]
- ਮੈਚ ਦੀ ਦੂਜੀ ਪਾਰੀ ਵਿੱਚ, ਜਰਮੇਨੇ ਬਲੈਕਵੁਡ, ਡੈਰਨ ਬ੍ਰਾਵੋ ਦੀ ਜਗ੍ਹਾ ਤੇ ਖੇਡਣ ਆਇਆ।[30]
- ਵੈਸਟਇੰਡੀਜ਼ ਦੀ ਦੂਜੀ ਪਾਰੀ ਵਿੱਚ 12 ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕੀਤੀ ਅਤੇ ਕਿਸੇ ਟੈਸਟ ਪਾਰੀ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ।[31]
- ਇਸ ਜਿੱਤ ਨਾਲ, ਵਿਰਾਟ ਕੋਹਲੀ, ਭਾਰਤ ਦਾ ਟੈਸਟ ਜਿੱਤਾਂ ਦੇ ਮਾਮਲੇ ਵਿੱਚ ਸਭ ਤੋਂ ਸਫਲ ਕਪਤਾਨ ਬਣਿਆ (28 ਜਿੱਤਾਂ)[32]
- ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ: ਭਾਰਤ 60, ਵੈਸਟਇੰਡੀਜ਼ 0
ਹਵਾਲੇ
ਬਾਹਰੀ ਲਿੰਕ
ਹਵਾਲੇ ਵਿੱਚ ਗ਼ਲਤੀ:<ref>
tags exist for a group named "n", but no corresponding <references group="n"/>
tag was found