ਜਸ਼ਨ-ਏ-ਰੇਖ਼ਤਾ![]() ਜਸ਼ਨ-ਏ-ਰੇਖ਼ਤਾ (ਉਰਦੂ: جشن ریختہ, ਹਿੰਦੀ: जश्न-ए-रेख़्ता, " ਰੇਖ਼ਤਾ ਦਾ ਉਤਸਵ "), ਸੰਸਾਰ ਵਿੱਚ ਸਭ ਤੋਂ ਵੱਡਾ ਉਰਦੂ ਦਾ ਤਿਉਹਾਰ[1] ਹੈ - ਨਵੀਂ ਦਿੱਲੀ ਵਿੱਚ ਸਾਲਾਨਾ 3 ਦਿਨਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦਾ ਉਦੇਸ਼ ਉਰਦੂ ਦੀ ਬਹੁ-ਪੱਖੀ ਪ੍ਰਕਿਰਤੀ ਦੇ - ਇਸਦੀ ਸੁੰਦਰਤਾ ਅਤੇ ਅਚਰਜਤਾ ਦੇ ਜਸ਼ਨ ਮਨਾਉਣਾ ਹੈ।[2][3] ਤਿਉਹਾਰ ਨਾ ਕੇਵਲ ਉਰਦੂ ਕਾਵਿ-ਬਿਰਤਾਂਤ, ਸਗੋਂ ਉਰਦੂ ਸਾਹਿਤ, ਕੱਵਾਲੀ, ਕੈਲੀਗ੍ਰਾਫੀ, ਗਜ਼ਲ, ਸੂਫੀ ਸੰਗੀਤ, ਰੀਟੇਲਜ਼, ਪੈਨਲ ਦੀ ਚਰਚਾਵਾਂ, ਬਹਿਸਾਂ, ਫਿਲਮਾਂ ਬਾਰੇ ਗੱਲਬਾਤ,ਕੈਲੀਗ੍ਰਾਫੀ" ਵਰਕਸ਼ਾਪ ਅਤੇ ਸ਼ੋਅ ਦੇ ਨਾਲ ਨਾਲ ਖਾਣੇ ਦਾ ਤਿਉਹਾਰ ਵੀ ਸ਼ਾਮਲ ਹੈ।[4][5] ਇਹ ਉਰਦੂ ਪ੍ਰੇਮੀਆਂ ਨੂੰ ਇੱਕ ਪਲੇਟਫਾਰਮ ਵੀ ਪ੍ਰਦਾਨ ਕਰਦਾ ਹੈ[3] ਅਤੇ ਵੱਖ ਵੱਖ ਖੁੱਲੇ ਫੋਰਮਾਂ ਵਿੱਚ ਉਨ੍ਹਾਂ ਨੂੰ ਕਾਵਿਤਾਵਾਂ ਅਤੇ ਕਹਾਣੀਆਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਦਾ ਹੈ। ਤਿਉਹਾਰ ਦਾ ਨਾਅਰਾ "ਉਰਦੂ ਦੇ ਜਸ਼ਨ" "ਹੈ ਅਤੇ ਇਸ ਵਿੱਚ ਬਹੁਤ ਸਾਰੇ ਉਰਦੂ ਪ੍ਰੇਮੀ, ਖ਼ਾਸ ਕਰਕੇ ਨੌਜਵਾਨ ਭਾਗ ਲੈਂਦੇ ਹਨ। ਜਸ਼ਨ-ਏ-ਰੇਖਤਾ ਵਿੱਚ ਪਿਛਲੇ ਸਾਲਾਂ ਵਿੱਚ ਉਰਦੂ ਸਾਹਿਤ ਦੇ ਦਰਜਨਾਂ ਲੋਕਾਂ ਅਤੇ ਫਿਲਮ, ਸੰਗੀਤ ਅਤੇ ਟੀਵੀ ਭਾਈਚਾਰੇ ਦੀਆਂ, ਨਾ ਸਿਰਫ ਭਾਰਤ, ਬਲਕਿ ਪਾਕਿਸਤਾਨ ਅਤੇ ਅਮਰੀਕਾ ਤੋਂ ਵੀ ਪ੍ਰਮੁੱਖ ਹਸਤੀਆਂ ਨੇ ਭਾਗ ਲਿਆ ਹੈ: ਗੁਲਜ਼ਾਰ, ਜਾਵੇਦ ਅਖਤਰ, ਪ੍ਰਸੂਨ ਜੋਸ਼ੀ, ਪੰਡਿਤ ਜਸਰਾਜ, ਵਹੀਦਾ ਰਹਿਮਾਨ, ਉਸਤਾਦ ਰਾਸ਼ਿਦ ਖਾਨ, ਟੌਮ ਅਲਟਰ, ਸ਼ਬਾਨਾ ਆਜ਼ਮੀ, ਨਵਾਜ਼ੂਦੀਨ ਸਿਦੀਕੀ, ਉਸਤਾਦ ਅਮਜਦ ਅਲੀ ਖਾਨ, ਗੋਪੀ ਚੰਦ ਨਾਰੰਗ, ਸ਼ਮਸੂਰ ਰਹਿਮਾਨ ਫਰੂਕੀ, ਜ਼ਿਆ ਮੋਹੇਦੀਨ, ਇੰਟੀਜ਼ਰ ਹੁਸੈਨ, ਨਿਦਾ ਫਾਜ਼ਲੀ, ਉਸਤਾਦ ਹਾਮਿਦ ਅਲੀ ਖਾਨ, ਰਫਕਤ ਅਲੀ ਖਾਨ, ਅਨਵਰ ਮਸੂਦ, ਸ਼ਰਮੀਲਾ ਟੈਗੋਰ, ਪ੍ਰੇਮ ਚੋਪੜਾ, ਅਨਵਰ ਮਕਸੂਦ, ਨੰਦਿਤਾ ਦਾਸ, ਮੁਜ਼ੱਫਰ ਅਲੀ, ਰੇਖਾ ਭਾਰਦਵਾਜ, ਇਰਫਾਨ ਖਾਨ, ਅਮੀਸ਼ ਤ੍ਰਿਪਾਠੀ, ਇਮਤਿਆਜ਼ ਅਲੀ, ਹੰਸ ਰਾਜ ਹੰਸ, ਸ਼ੁਭਾ ਮੁੱਦਗਲ, ਅੰਨੂ ਕਪੂਰ, ਵਸੀਮ ਬਰੇਲਵੀ, ਰਹਿਤ ਇੰਡੋਰੀ, ਮੁਨੱਵਰ ਰਾਣਾ, ਕੁਮਾਰ ਵਿਸ਼ਵਾਸ, ਸ਼ਿਲਪਾ ਰਾਓ ਸਮੇਤ ਕਈ ਹੋਰ। ਇਤਿਹਾਸਤਿਉਹਾਰ ਦਾ ਪਹਿਲਾ ਸੰਸਕਰਣ 2015 ਵਿੱਚ ਆਯੋਜਿਤ ਕੀਤਾ ਗਿਆ ਸੀ। 5 ਵਾਂ ਸੰਸਕਰਣ 14-16 ਦਸੰਬਰ, 2018 ਨੂੰ ਆਯੋਜਿਤ ਕੀਤਾ ਗਿਆ ਸੀ।[6] ਇਸ ਤਿਉਹਾਰ ਦਾ ਆਯੋਜਨ ਇੱਕ ਗੈਰ ਮੁਨਾਫਾ ਸੰਗਠਨ, ਰੇਖਤਾ ਫਾਉਂਡੇਸ਼ਨ ਦੁਆਰਾ ਕੀਤਾ ਜਾਂਦਾ ਹੈ ਜੋ ਉਰਦੂ ਭਾਸ਼ਾ ਅਤੇ ਸਭਿਆਚਾਰ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਸੰਸਥਾ ਹੈ। ਇਸ ਦੀ ਨੀਂਹ ਸੰਜੀਵ ਸਰਾਫ[7][8] ਨੇ ਰੱਖੀ ਜੋ ਉਰਦੂ ਕਵਿਤਾ ਦਾ ਇੱਕ ਭਾਵੁਕ ਪ੍ਰੇਮੀ ਹੈ[9], ਫਾਉਂਡੇਸ਼ਨ ਇੱਕ ਮੁਫਤ ਔਨਲਾਈਨ ਸਰੋਤ www.rekhta.org ਸੰਚਾਲਤ ਕਰਦੀ ਹੈ, ਜੋ ਕਿ ਬਾਅਦ ਵਿੱਚ ਉਰਦੂ ਕਵਿਤਾ ਦਾ ਸਭ ਤੋਂ ਵੱਡਾ ਔਨਲਾਈਨ ਭੰਡਾਰ ਬਣ ਗਈ ਹੈ ਅਤੇ ਜਿਥੇ ਦੁਨੀਆ ਦਾ ਸਾਹਿਤ, ਨਸਤਾਲਿਕ, ਦੇਵਨਾਗਰੀ ਅਤੇ ਲਾਤੀਨੀ ਲਿਪੀ ਵਿੱਚ ਉਪਲਬਧ ਹੈ, ਜਿਸ ਵਿੱਚ 40,000 ਤੋਂ ਵੱਧ ਗ਼ਜ਼ਲਾਂ ਅਤੇ ਨਜ਼ਮਾਂ ਅਤੇ 3,400 ਕਵੀਆਂ ਦੇ 25,000 ਦੋਹੜੇ ਸ਼ਾਮਲ ਹਨ।[10] ਉਰਦੂ ਟੈਕਸਟ ਅਤੇ ਪ੍ਰਕਾਸ਼ਨਵਾਂ, ਜੋ ਕਿ ਹੁਣ ਛਪਾਈ ਤੋਂ ਬਾਹਰ ਹਨ ਅਤੇ ਆਮ ਤੌਰ 'ਤੇ ਪਾਠਕਾਂ ਦੀ ਪਹੁੰਚ ਵਿੱਚ ਨਹੀਂ ਹਨ, ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ, ਫਾਉਂਡੇਸ਼ਨ ਨੇ ਵੱਖ ਵੱਖ ਜਨਤਕ ਅਤੇ ਪ੍ਰਾਈਵੇਟ ਲਾਇਬ੍ਰੇਰੀਆਂ ਅਤੇ ਸੰਗ੍ਰਹਿਾਂ ਤੋਂ ਕਿਤਾਬਾਂ, ਪੱਤਰਾਂ ਅਤੇ ਖਰੜਿਆਂ ਨੂੰ ਸਕੈਨ ਅਤੇ ਅਪਲੋਡ ਕਰਨ ਲਈ ਇੱਕ ਉਤਸ਼ਾਹੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਪਹਿਲਾਂ ਹੀ 44,000 ਈ-ਕਿਤਾਬਾਂ ਔਨਲਾਈਨ ਉਪਲਬਧ ਹਨ ਅਤੇ ਹਰ ਮਹੀਨੇ 2,000 ਈ-ਕਿਤਾਬਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਉਰਦੂ ਨਾਲ ਜਾਣੂ ਕਰਾਉਣ ਲਈ, ਰੇਖਤਾ ਨੇ ਇੱਕ ਮੁਫਤ ਉਰਦੂ ਔਨਲਾਈਨ ਉਰਦੂ ਸਿਖਲਾਈ ਪੋਰਟਲ, aamozish.com ਵੀ ਸ਼ੁਰੂ ਕੀਤਾ ਹੈ, ਅਤੇ ਇਸ ਵਿੱਚ ਇੱਕ ਵਿਲੱਖਣ ਕਲਾਸਰੂਮ ਉਰਦੂ ਲਰਨਿੰਗ ਪ੍ਰੋਗਰਾਮ ਵੀ ਹੈ ਜਿਸ ਨਾਲ ਲੋਕਾਂ ਨੂੰ ਉਰਦੂ ਲਿਪੀ ਨੂੰ ਪੜ੍ਹਨ ਅਤੇ ਲਿਖਣ ਦੇ ਯੋਗ ਬਣਾਇਆ ਜਾਂਦਾ ਹੈ[11] ', ਅਤੇ ਇਸ ਦੀ ਅਸਲ ਲਿਪੀ ਵਿੱਚ ਕਮਾਲ ਦੇ ਉਰਦੂ ਸਾਹਿਤ ਅਤੇ ਕਵਿਤਾ ਦੀ ਦੁਨੀਆ ਤੱਕ ਪਹੁੰਚ ਦੀ ਯੋਗਤਾ ਨਾਲ ਲੈਸ ਕੀਤਾ ਜਾਂਦਾ ਹੈ। ਫਾਉਂਡੇਸ਼ਨ ਰੰਗ-ਏ-ਰੇਖਤਾ ਅਤੇ ਸ਼ਾਮ-ਏ-ਰੇਖਤਾ Archived 2019-07-13 at the Wayback Machine. ਵਰਗੇ ਸਮਾਰੋਹ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਕਰਵਾਉਂਦੀ ਹੈ,[10][12] ਤਾਂ ਜੋ ਉਰਦੂ ਨੂੰ ਮੁੱਖ ਧਾਰਾ ਚੇਤਨਾ ਵਿੱਚ ਲਿਜਾਇਆ ਜਾ ਸਕੇ। ਹਵਾਲੇ
|
Portal di Ensiklopedia Dunia