ਅਛੂਤਾ ਮੈਨਨ
ਸੀ ਅਛੂਤਾ ਮੈਨਨ (13 ਜਨਵਰੀ 1913 - 16 ਅਗਸਤ 1991) ਦੋ ਕਾਰਜਕਾਲ ਲਈ ਕੇਰਲ ਰਾਜ ਦੇ ਮੁੱਖ ਮੰਤਰੀ ਰਹੇ। ਪਹਿਲਾ ਕਾਰਜਕਾਲ 1 ਨਵੰਬਰ 1969 ਤੋਂ 1 ਅਗਸਤ 1970 ਅਤੇ ਦੂਜਾ, 4 ਅਕਤੂਬਰ 1970 ਤੋਂ 25 ਮਾਰਚ 1977। ਉਨ੍ਹਾਂ ਨੇ ਕੇਰਲ ਵਿੱਚ ਅਨੇਕ ਸੰਸਥਾਵਾਂ ਅਤੇ ਵਿਕਾਸ ਪਰਿਯੋਜਨਾਵਾਂ ਸ਼ੁਰੂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਅਕਾਦਮਿਕ ਪੱਖੋਂ ਹੁਸ਼ਿਆਰ[1], ਉਹ ਰਾਜ ਵਿੱਚ ਮੈਟਰਿਕ ਸਕੂਲ ਪਰੀਖਿਆ ਵਿੱਚ ਪਹਿਲੇ ਸਥਾਨ ਤੇ ਰਿਹਾ ਸੀ। ਉਨ੍ਹਾਂ ਨੇ ਬੀ ਏ ਹਿਸਾਬ ਪਹਿਲੀ ਸ਼੍ਰੇਣੀ ਵਿੱਚ ਅਤੇ ਮਦਰਾਸ ਯੂਨੀਵਰਸਿਟੀ ਵਿੱਚੋਂ ਦੂੱਜੇ ਰੈਂਕ ਦੇ ਨਾਲ ਪਾਸ ਕੀਤੀ ਅਤੇ ਗਵਰਨਮੈਂਟ ਲਾਅ ਕਾਲਜ, ਤੀਰੁਵਨੰਤਪੁਰਮ ਵਿੱਚੋਂ ਕਨੂੰਨ ਓਲਡ ਮਦਰਾਸ ਪ੍ਰੈਜੀਡੈਂਸੀ ਵਿੱਚੋਂ ਪਹਿਲੇ ਰੈਂਕ ਨਾਲ ਕੀਤਾ ਸੀ। ਉਹਨੇ ਮਦਰਾਸ ਯੂਨੀਵਰਸਿਟੀ ਤੋਂ ਹਿੰਦੂ ਕਨੂੰਨ ਲਈ ਬਾਸ਼ਿਆਮ ਆਇੰਗਰ ਗੋਲਡ ਮੈਡਲ ਹਾਸਲ ਕੀਤਾ। ਤਰਿਸ਼ੂਰ ਵਿੱਚ ਇੱਕ ਸੰਖਿਪਤ ਅਰਸੇ ਦੇ ਲਈ ਕਨੂੰਨ ਦਾ ਅਭਿਆਸ ਕਰਨ ਦੇ ਬਾਅਦ ਉਨ੍ਹਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਵਰਕਰ ਵਜੋਂ ਰਾਜਨੀਤੀ ਵਿੱਚ ਪਰਵੇਸ਼ ਕੀਤਾ। 1935 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਮੈਂਬਰ ਬਣ ਗਏ, ਉਹ ਇੱਕ ਹੀ ਸਾਲ ਵਿੱਚ ਤਰਿਸ਼ੂਰ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਬਣ ਗਏ ਅਤੇ ਬਾਅਦ ਵਿੱਚ ਇਸਦੇ ਪ੍ਰਧਾਨ। ਹੋਰ ਬਾਅਦ ਵਿੱਚ ਅਛੂਤਾ ਮੈਨਨ ਕੋਚੀਨ ਰਾਜ ਕਾਂਗਰਸ ਕਮੇਟੀ ਦੇ ਸਕੱਤਰ ਬਣੇ।[2] ਸੰਨ 1942 ਵਿੱਚ ਉਹ ਭਾਰਤ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹ ਕੋਚੀਨ ਰਾਜ ਕਮੇਟੀ ਦੇ ਸਕੱਤਰ, ਤਰਾਵਣਕੋਰ ਕੋਚੀਨ ਸਟੇਟ ਕਮੇਟੀ ਅਤੇ ਫਿਰ ਭਾਕਪਾ ਦੇ ਕੇਰਲ ਰਾਜ ਕਮੇਟੀ ਮੈਂਬਰ ਬਣੇ। ਹਵਾਲੇ
|
Portal di Ensiklopedia Dunia