ਹਸਰਤ ਮੋਹਾਨੀ
ਹਸਰਤ ਮੋਹਾਨੀ (1 ਜਨਵਰੀ 1875 - 13 ਮਈ 1951)[1] (ਉਰਦੂ: مولانا حسرت موہانی ) ਉਰਦੂ ਸ਼ਾਇਰ, ਸੰਪਾਦਕ, ਸਿਆਸਤਦਾਨ, ਪਾਰਲੀਮੈਂਟੇਰੀਅਨ, ਹਿੰਦੁਸਤਾਨ ਦੀ ਕੌਮੀ ਮੁਕਤੀ ਲਹਿਰ ਮੋਹਰੀ ਆਗੂਆਂ ਵਿੱਚੋਂ ਇੱਕ ਸਨ।[2] ਉਨ੍ਹਾਂ ਦੀ ਵਿਦਵਤਾ ਪੰਡਿਤ ਨਹਿਰੂ ਸਮੇਤ ਸਾਰੇ ਮੰਨਦੇ ਸਨ। ਗੁਲਾਮ ਅਲੀ ਦੀ ਗਾਈ ਮਸ਼ਹੂਰ ਗਜ਼ਲ "ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਨਾ ਯਾਦ ਹੈ ਹਮਕੋ ਅਬ.." ਉਨ੍ਹਾਂ ਦੀ ਹੀ ਲਿਖੀ ਹੈ।[3]ਇਨਕਲਾਬ ਜ਼ਿੰਦਾਬਾਦ ਨਾਅਰਾ 1921 ਵਿਚ ਮੌਲਾਨਾ ਹਸਰਤ ਮੋਹਾਨੀ ਦੁਆਰਾ ਘੜਿਆ ਗਿਆ ਸੀ। ਜੀਵਨਹਸਰਤ ਮੋਹਾਨੀ ਦਾ ਪੂਰਾ ਨਾਮ-ਸਯਦ ਫ਼ਜਲ ਉਲ-ਹਸਨ; ਤਖ਼ੱਲਸ ਹਸਰਤ, ਉੱਤਰ ਪ੍ਰਦੇਸ਼ ਦੇ ਕਸਬਾ ਮੋਹਾਨ ਜ਼ਿਲਾ ਅਨਾਓ ਵਿੱਚ 1875 ਪੈਦਾ ਹੋਏ। ਉਨ੍ਹਾਂ ਦੇ ਪਿਤਾ ਦਾ ਨਾਮ ਸਯਦ ਅਜ਼ਹਰ ਹੁਸੈਨ ਸੀ। ਉਨ੍ਹਾਂ ਦੇ ਵਡਾਰੂ ਇਰਾਨ ਵਿੱਚ ਨਿਸ਼ਾਪੁਰ ਤੋਂ ਆਏ ਸਨ।[4][5] ਮੁਢਲੀ ਵਿਦਿਆ ਘਰ ਪਰ ਹੀ ਹਾਸਲ ਕੀਤੀ। 1903 ਵਿੱਚ ਅਲੀਗੜ ਤੋਂ ਬੀ ਏ ਕੀਤੀ। ਉਥੇ ਉਸ ਦੇ ਸਾਥੀ ਦੇ ਕੁਝ ਮੌਲਾਨਾ ਮੁਹੰਮਦ ਅਲੀ ਜੌਹਰ ਅਤੇ ਮੌਲਾਨਾ ਸ਼ੌਕਤ ਅਲੀ ਸਨ। ਕਵਿਤਾ ਵਿਚ ਉਸ ਦੇ ਅਧਿਆਪਕ ਤਸਲੀਮ ਲਖਨਵੀ ਅਤੇ ਨਸੀਮ ਦੇਹਲਵੀ ਸਨ। ਸ਼ੁਰੂ ਤੋਂ ਹੀ ਸ਼ਾਇਰੀ ਦਾ ਸ਼ੌਕ ਸੀ। ਆਪਣਾ ਕਲਾਮ ਤਸਨੀਮ ਲਖਨਵੀ ਨੂੰ ਵਿਖਾਉਣ ਲੱਗੇ। 1903 ਵਿੱਚ ਅਲੀਗੜ ਤੋਂ ਇੱਕ ਰਿਸਾਲਾ ਅਰਦੋਏ ਮੁਅੱਲਾ ਜਾਰੀ ਕੀਤਾ। ਇਸ ਦੌਰਾਨ ਸ਼ਾਰਾਏ ਮੁਤਕੱਦਿਮੀਨ ਦੇ ਦੀਵਾਨਾਂ ਦਾ ਇੰਤਖ਼ਾਬ ਕਰਨਾ ਸ਼ੁਰੂ ਕੀਤਾ। ਸਵਦੇਸ਼ੀ ਤਹਰੀਕਾਂ ਵਿੱਚ ਵੀ ਹਿੱਸਾ ਲੈਂਦੇ ਰਹੇ ਚੁਨਾਂਚੇ ਅੱਲਾਮਾ ਸ਼ਿਬਲੀ ਨੇ ਇੱਕ ਮਰਤਬਾ ਕਿਹਾ ਸੀ। ਤੂੰ ਆਦਮੀ ਹੋ ਜਾਂ ਜਨ (ਔਰਤ), ਪਹਿਲਾਂ ਸ਼ਾਇਰ ਸੀ ਫਿਰ ਸਿਆਸਤਦਾਨ ਬਣੇ ਅਤੇ ਹੁਣ ਬਾਣੀਏ ਹੋ ਗਏ ਹੋ। ਹਸਰਤ ਪਹਿਲਾਂ ਕਾਂਗਰਸੀ ਸਨ। ਗਰਵਨਮੈਂਟ ਕਾਂਗਰਸ ਦੇ ਖਿਲਾਫ ਸੀ। 1908 ਵਿੱਚ ਇੱਕ ਮਜ਼ਮੂਨ ਛਾਪਣ ਉੱਤੇ ਜੇਲ੍ਹ ਭੇਜ ਦਿੱਤੇ ਗਏ। ਉਨ੍ਹਾਂ ਦੇ ਬਾਅਦ 1947 ਤੱਕ ਕਈ ਵਾਰ ਕ਼ੈਦ ਅਤੇ ਰਿਹਾ ਹੋਏ। ਇਸ ਦੌਰਾਨ ਉਨ੍ਹਾਂ ਦੀ ਮਾਲੀ ਹਾਲਤ ਤਬਾਹ ਹੋ ਗਈ ਸੀ। ਰਿਸਾਲਾ ਵੀ ਬੰਦ ਹੋ ਚੁੱਕਿਆ ਸੀ। ਮਸ਼ਾਹਦਾਤ ਜ਼ਿਨਦਾਂ: ਮੌਲਾਨਾ ਹਸਰਤ ਮੋਹਾਨੀ ਦੀ ਆਪ ਬੀਤੀ“ਮਸ਼ਾਹਦਾਤ ਜ਼ਿਨਦਾਂ” ਮੌਲਾਨਾ ਹਸਰਤ ਮੋਹਾਨੀ ਦੀ ਆਪ ਬੀਤੀ ਹੈ ਜੋ “ਕੈਦ ਫ਼ਰੰਗ” ਦੇ ਨਾਂ ਨਾਲ ਮਸ਼ਹੂਰ ਹੈ। ਮੌਲਾਨਾ ਹਸਰਤ ਮੋਹਾਨੀ ਨੇ ਆਗ਼ਾਜ਼ ਦਾਸਤਾਨ ਵਿੱਚ ਖ਼ੁਦ ਦੱਸਿਆ ਹੈ ਕਿ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਨੂੰ 23 ਜੂਨ 1908 ਨੂੰ ਆਪਣੇ ਰਸਾਲਾ ”ਉਰਦੂਏ ਮੁਅੱਲਾ“ ਵਿੱਚ ਇਕ ਮਜ਼ਮੂਨ ਛਾਪਣ ਉੱਤੇ ਬਗ਼ਾਵਤ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਅਤੇ ਦੋ ਸਾਲ ਕੈਦ ਬਾ ਮੁਸ਼ੱਕਤ ਔਰ ਪੰਜਾਹ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਅਪੀਲ ਕਰਨ ਤੇ ਸਜ਼ਾ ਇਕ ਸਾਲ ਰਹਿ ਗਈ ਔਰ ਜੁਰਮਾਨੇ ਦੀ ਰਕਮ ਉਨ੍ਹਾਂ ਦੇ ਭਾਈ ਨੇ ਅਦਾ ਕਰ ਦਿੱਤੀ। ਗ੍ਰਿਫ਼ਤਾਰੀ ਵਕਤ ਉਨ੍ਹਾਂ ਦੀ ਸ਼ੀਰ ਖ਼ਵਾਰ (ਦੁੱਧ ਚੁੰਘਦੀ) ਬੇਟੀ ਨਾਈਮਾ ਬੇ ਹੱਦ ਉਲੇਲ ਸੀ ਔਰ ਘਰ ਪਰ ਵਾਲਿਦਾ ਨਾਈਮਾ ਔਰ ਇਕ ਨੌਕਰਾਣੀ ਦੇ ਸਿਵਾ ਹੋਰ ਕੋਈ ਮੌਜੂਦ ਨਹੀਂ ਸੀ। ਨਮੂਨਾ ਸ਼ਾਇਰੀਰੌਸ਼ਨ ਜਮਾਲ-ਏ-ਯਾਰ ਸੇ ਹੈ ਅੰਜੁਮਨ ਤਮਾਮ ਹਵਾਲੇ
|
Portal di Ensiklopedia Dunia