ਲਕਸ਼ਮੀ ਸਹਿਗਲ
ਲਕਸ਼ਮੀ ਸਹਿਗਲ (24 ਅਕਤੂਬਰ 1914 - 23 ਜੁਲਾਈ 2012) ਭਾਰਤ ਦੀ ਸੁਤੰਤਰਤਾ ਸੰਗਰਾਮ ਦੀ ਸੈਨਾਨੀ ਸੀ। ਉਹ ਅਜ਼ਾਦ ਹਿੰਦ ਫੌਜ ਦੀ ਅਧਿਕਾਰੀ ਅਤੇ ਅਜਾਦ ਹਿੰਦ ਸਰਕਾਰ ਵਿੱਚ ਮਹਿਲਾ ਮਾਮਲਿਆਂ ਦੀ ਮੰਤਰੀ ਸੀ। ਉਹ ਇੱਕ ਡਾਕਟਰ ਸੀ ਜੋ ਦੂਜਾ ਵਿਸ਼ਵ ਯੁੱਧ ਸਮੇਂ ਪ੍ਰਕਾਸ਼ ’ਚ ਆਈ। ਉਹ ਅਜਾਦ ਹਿੰਦ ਫੌਜ ਦੀ "ਰਾਣੀ ਲਕਸ਼ਮੀ ਰੈਜਮੰਟ" ਦੀ ਕੌਮਾਂਡਰ ਸੀ। ਜੀਵਨਡਾਕਟਰ ਲਕਸ਼ਮੀ ਸਹਿਗਲ ਦਾ ਜਨਮ 1914 ਵਿੱਚ ਇੱਕ ਪਰੰਪਰਾਵਾਦੀ ਤਮਿਲ ਪਰਿਵਾਰ ’ਚ ਹੋਇਆ ਅਤੇ ਉਹਨਾਂ ਨੇ ਮਦ੍ਰਾਸ ਮੈਡਿਕਲ ਕਾਲਜ ਵੱਲੋਂ ਮੈਡਿਕਲ ਦੀ ਸਿੱਖਿਆ ਲਈ, ਫਿਰ ਉਹ ਸਿੰਘਾਪੁਰ ਚਲੀ ਗਈ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਜਾਪਾਨੀ ਸੈਨਾ ਨੇ ਸਿੰਘਾਪੁਰ ਵਿੱਚ ਬ੍ਰਿਟਿਸ਼ ਸੈਨਾ ’ਤੇ ਹਮਲਾ ਕੀਤਾ ਤਾਂ ਲਕਸ਼ਮੀ ਸਹਿਗਲ ਸੁਭਾਸ਼ ਚੰਦਰ ਬੋਸ ਦੀ ਅਜਾਦ ਹਿੰਦ ਫੌਜ ’ਚ ਸ਼ਾਮਲ ਹੋ ਗਈ ਸੀ। ਉਹ ਬਚਪਨ ਤੋਂ ਹੀ ਰਾਸ਼ਟਰਵਾਦੀ ਅੰਦੋਲਨ ਤੋਂ ਪ੍ਰਭਾਵਤ ਹੋ ਗਈ ਸੀ ਅਤੇ ਜਦੋਂ ਮਹਾਤਮਾ ਗਾਂਧੀ ਨੇ ਵਿਦੇਸ਼ੀ ਵਸਤੂਆਂ ਦੇ ਬਹਿਸ਼ਕਾਰ ਦਾ ਅੰਦੋਲਨ ਛੇੜਿਆ ਤਾਂ ਲਕਸ਼ਮੀ ਸਹਿਗਲ ਨੇ ਉਸ ਦੇ ਵਿੱਚ ਹਿੱਸਾ ਲਿਆ। ਉਹ 1943 ਵਿੱਚ ਅਸਥਾਈ ਆਜਾਦ ਹਿੰਦ ਸਰਕਾਰ ਦੀ ਕੈਬੀਨਟ ਵਿੱਚ ਪਹਿਲੀ ਮਹਿਲਾ ਸਦੱਸ ਬਣੀ। ਇੱਕ ਡਾਕਟਰ ਦੀ ਹੈਸੀਅਤ ਨਾਲ ਉਹ ਸਿੰਘਾਪੁਰ ਗਈ ਸੀ ਪਰੰਤੂ 98 ਸਾਲ ਦੀ ਉਮਰ ਵਿੱਚ ਉਹ ਹੁਣੇ ਵੀ ਕਾਨਪੁਰ ਦੇ ਆਪਣੇ ਘਰ ਵਿੱਚ ਬੀਮਾਰਾਂ ਦਾ ਇਲਾਜ ਕਰਦੀ ਸੀ। ਆਜਾਦ ਹਿੰਦ ਫੌਜ ਦੀ ਰਾਣੀ ਝਾਂਸੀ ਰੈਜਮੰਟ ਵਿੱਚ ਲਕਸ਼ਮੀ ਸਹਿਗਲ ਬਹੁਤ ਸਰਗਰਮ ਰਹੀ। ਬਾਅਦ ਵਿੱਚ ਉਹਨਾਂ ਨੂੰ ਕਰਨਲ ਦਾ ਪਦ ਦਿੱਤਾ ਗਿਆ ਪਰ ਲੋਕਾਂ ਨੇ ਉਹਨਾਂ ਨੂੰ ਕੈਪਟਨ ਲਕਸ਼ਮੀ ਦੇ ਰੂਪ ਵਿੱਚ ਹੀ ਯਾਦ ਰੱਖਿਆ। ਸੰਘਰਸ਼ਆਜਾਦ ਹਿੰਦ ਫੌਜ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਸੈਨਾਵਾਂ ਨੇ ਅਜਾਦੀ ਸੈਨਿਕਾਂ ਦੀ ਧਰਪਕੜ ਕੀਤੀ ਅਤੇ 4 ਮਾਰਚ 1946 ਨੂੰ ਉਹ ਫੜੀ ਗਈ ਪਰ ਬਾਅਦ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਲਕਸ਼ਮੀ ਸਹਿਗਲ ਨੇ 1947 ਵਿੱਚ ਕਰਨੈਲ ਪ੍ਰੇਮ ਕੁਮਾਰ ਸਹਿਗਲ ਦੇ ਨਾਲ ਵਿਆਹ ਕੀਤਾ ਅਤੇ ਕਾਨਪੁਰ ਆ ਕੇ ਬਸ ਗਈ। ਪਰ ਉਹਨਾਂ ਦਾ ਸੰਘਰਸ਼ ਖਤਮ ਨਹੀਂ ਹੋਇਆ ਅਤੇ ਉਹ ਵੰਚਿੱਤਾਂ ਦੀ ਸੇਵਾ ਵਿੱਚ ਲੱਗ ਗਈ। ਉਹ ਭਾਰਤ ਦਾ ਵਿਭਾਜਨ ਨੂੰ ਕਦੇ ਸਵੀਕਾਰ ਨਹੀਂ ਕਰ ਪਾਈ ਅਤੇ ਅਮੀਰਾਂ ਅਤੇ ਗਰੀਬਾਂ ਦੇ ਵਿੱਚ ਵੱਧਦੀ ਖਾਈ ਦਾ ਹਮੇਸ਼ਾ ਵਿਰੋਧ ਕਰਦੀ ਸੀ। ਮੌਤਅਜਾਦ ਹਿੰਦ ਫੌਜ ਦੀ ਮਹਿਲਾ ਇਕਾਈ ਦੀ ਪਹਿਲੀ ਕੈਪਟਨ ਰਹੀ ਸੁਤੰਤਰਤਾ ਸੰਗਰਾਮ ਸੈਨਾਨੀ ਲਕਸ਼ਮੀ ਸਹਿਗਲ ਦਾ ਕਾਨਪੁਰ ਦੇ ਇੱਕ ਹਸਪਤਾਲ ਵਿੱਚ 23 ਜੁਲਾਈ 2012 ਨੂੰ ਨਿਧਨ ਹੋ ਗਿਆ। ਲਕਸ਼ਮੀ ਸਹਿਗਲ ਦੀ ਹਾਲਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਗੰਭੀਰ ਹੋਈ ਸੀ। ਨਿੱਜੀ ਜੀਵਨਲਕਸ਼ਮੀ ਦਾ ਵਿਆਹ ਮਾਰਚ 1947 ਵਿੱਚ ਪ੍ਰੇਮ ਕੁਮਾਰ ਸਹਿਗਲ ਨਾਲ ਲਾਹੌਰ ਵਿੱਚ ਹੋਇਆ। ਆਪਣੇ ਵਿਆਹ ਤੋਂ ਬਾਅਦ, ਉਹ ਕਾਨਪੁਰ ਵਿੱਚ ਸੈਟਲ ਹੋ ਗਏ, ਜਿੱਥੇ ਉਸਨੇ ਆਪਣੀ ਡਾਕਟਰੀ ਪ੍ਰੈਕਟਿਸ ਜਾਰੀ ਰੱਖੀ ਅਤੇ ਭਾਰਤ ਦੀ ਵੰਡ ਤੋਂ ਬਾਅਦ ਵੱਡੀ ਗਿਣਤੀ ਵਿੱਚ ਆ ਰਹੇ ਸ਼ਰਨਾਰਥੀਆਂ ਦੀ ਸਹਾਇਤਾ ਕੀਤੀ। ਉਨ੍ਹਾਂ ਦੀਆਂ ਦੋ ਬੇਟੀਆਂ: ਸੁਭਾਸ਼ਿਨੀ ਅਲੀ ਅਤੇ ਅਨੀਸਾ ਪੁਰੀ ਹਨ। ਸੁਭਾਸ਼ਿਨੀ ਇੱਕ ਪ੍ਰਮੁੱਖ ਕਮਿਊਨਿਸਟ ਸਿਆਸਤਦਾਨ ਅਤੇ ਮਜ਼ਦੂਰ ਕਾਰਕੁਨ ਹੈ। ਅਲੀ ਮੁਤਾਬਕ ਲਕਸ਼ਮੀ ਨਾਸਤਿਕ ਸੀ। ਫਿਲਮ ਨਿਰਮਾਤਾ ਸ਼ਾਦ ਅਲੀ ਉਸਦਾ ਪੋਤਾ ਹੈ। ਸਨਮਾਨਭਾਰਤ ਸਰਕਾਰ ਨੇ ਉਹਨਾਂ ਨੂੰ 1998 ਵਿੱਚ ਪਦਮ ਵਿਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸੰਦਰਭ
ਹੋਰ ਪੜ੍ਹੋ |
Portal di Ensiklopedia Dunia