ਹਰਨਾਮ ਸਿੰਘ ਕਾਮਾਗਾਟਾਮਾਰੂ
ਹਰਨਾਮ ਸਿੰਘ ਕਾਮਾਗਾਟਾਮਾਰੂ (1 ਜਨਵਰੀ,1879-30 ਸਤੰਬਰ 1969) ਗ਼ਦਰ ਪਾਰਟੀ ਦੇ ਸਰਗਰਮ ਕਾਰਕੁਨ, ਅਜ਼ਾਦੀ ਘੁਲਾਟੀਏ, ਦੇਸ਼ ਦੀ ਜੰਗ-ਏ-ਆਜ਼ਾਦੀ ਲਈ ਜੱਦੋ ਜਹਿਦ ਕਰਨ ਵਾਲੇ ਪੰਜਾਬੀ ਸਨ। ਜਨਮ ਅਤੇ ਮੁੱਢਲੀ ਜ਼ਿਦਗੀਬਾਬਾ ਹਰਨਾਮ ਸਿੰਘ ਦਾ ਜਨਮ ਗੁੱਜਰਵਾਲ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਨਰੈਣ ਸਿੰਘ ਦੇ ਘਰ 1879 ਈਸਵੀ ਵਿੱਚ ਹੋਇਆ ਸੀ। ਘਰ ਨੂੰ ਸੰਭਾਲ ਲਈ ਆਪ ਨੇ ਮਲਾਇਆ,ਸਿੰਗਾਪੁਰ ਤੇ ਬਰਮਾ ਵਿੱਚ ਸਰਕਾਰੀ ਤੋਪਖਾਨੇ ਵਿੱਚ ਨੋਕਰੀ ਕੀਤੀ। ਕਾਮਾਗਾਟਾਮਾਰੂਉਹ ਜਦੋਂ ਕਦੇ ਵੀ ਦੇਸ਼-ਵਿਦੇਸ਼ ਵਿੱਚ ਗੋਰੇ ਫਿਰੰਗੀਆਂ ਹੱਥੋਂ ਭਾਰਤੀਆਂ ਦੀ ਹੁੰਦੀ ਬੇਇੱਜ਼ਤੀ ਤੇ ਦੁਰਦਸ਼ਾ ਦੇ ਕਿੱਸੇ ਸੁਣਦੇ ਤਾਂ ਉਨ੍ਹਾਂ ਦਾ ਮਨ ਅੰਗਰੇਜ਼ਾਂ ਵਿਰੁੱਧ ਨਫ਼ਰਤ ਨਾਲ ਭਰ ਜਾਂਦਾ। ਹਰਨਾਮ ਸਿੰਘ ਸੰਨ 1913-14 ਵਿੱਚ ਕੈਨੇਡਾ ਜਾਣ ਵਾਲੇ ਭਾਰਤੀਆਂ ਵਿੱਚ ਕਾਮਾਗਾਟਾਮਾਰੂ ਬਿਰਤਾਂਤ ਦੇ ਜਹਾਜ਼ ਵਿੱਚ ਸ਼ਾਮਲ ਸਨ। 29 ਸਤੰਬਰ 1914 ਨੂੰ ਕਲਕੱਤੇ ਨੇੜੇ ਬਜ-ਬਜ ਘਾਟ ਉੱਤੇ ਵੈਨਕੂਵਰ ਤੋਂ ਵਾਪਸ ਮੁੜਨ ਸਮੇਂ ਪੁਲੀਸ ਵੱਲੋਂ ਗੋਲੀ ਚਲਾਈ ਗਈ ਤਾਂ ਬਾਬਾ ਜੀ ਦੌੜ ਕੇ ਜੰਗਲਾਂ ਵਿੱਚ ਜਾ ਲੁਕੇ ਤੇ ਆਖ਼ਰ 25 ਜੂਨ 1915 ਨੂੰ ਆਪ ਨੂੰ ਗ੍ਰਿਫ਼ਤਾਰ ਕਰਕੇ ਹਜ਼ਾਰੀ ਬਾਗ਼ ਤੇ ਵੈਲੂਰ ਅਤੇ ਲੁਧਿਆਣਾ ਦੇ ਘੰਟਾ ਘਰ ਵਾਲੀ ਜੇਲ੍ਹ ਵਿੱਚ ਬੰਦ ਕਰ ਦਿਤਾ ਗਿਆ ਤੇ ਸਰਕਾਰ ਖ਼ਿਲਾਫ਼ ਬਗ਼ਾਵਤ ਕਰਨ ਦੇ ਦੋਸ਼ ਹੇਠ ਮੁਕੱਦਮਾ ਚਲਾਇਆ ਗਿਆ। 30 ਮਾਰਚ 1916 ਨੂੰ ਆਪ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਪੂਰੀ ਹੋਣ ਤੇ ਜੇਲ੍ਹ ’ਚੋਂ ਬਾਹਰ ਆਏ ਤਾਂ ਆਪਨੇ ਪਹਿਲਾਂ ਨਾਲੋਂ ਵੀ ਵਧ-ਚੜ੍ਹ ਕੇ ਆਜ਼ਾਦੀ ਸੰਗਰਾਮ ਦੇ ਕੰਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪ ਪਿੰਡਾਂ ਵਿੱਚ ਜਾ ਕੇ ਕਾਨਫਰੰਸਾਂ ਤੇ ਦੀਵਾਨਾਂ ਵਿੱਚ ਇਨਕਲਾਬੀ ਕਵਿਤਾਵਾਂ ਅਤੇ ਗੀਤ ਗਾਇਆ ਕਰਦੇ ਸਨ। ਆਪ ਨੂੰ 19 ਫਰਵਰੀ 1915 ਨੂੰ ਗ਼ਦਰ ਦੀ ਤਾਰੀਖ਼ ਵਾਲੇ ਦਿਨ ਫ਼ਿਰੋਜ਼ਪੁਰ ਵਿਖੇ ਹੋਏ ਇੱਕਠ ਵਿੱਚ ਵੀ ਸ਼ਾਮਲ ਹੋਏ। ਆਪ ਨੂੰ ਸੰਨ 1932 ਵਿੱਚ ਸਰਕਾਰ ਵਿਰੋਧੀ ਤਕਰੀਰਾਂ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।[1] ਧਾਰਮਿਕ ਕੰਮਸੰਨ 1953 ਵਿੱਚ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਲੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਗੁੱਜਰਵਾਲ ਦਾ ਇਹ ਮਹਾਨ ਦੇਸ਼ ਭਗਤ ਗ਼ਦਰੀ ਬਾਬਾ 30 ਸਤੰਬਰ 1969 ਵਿੱਚ ਇਸ ਸੰਸਾਰ ਨੂੰ ਆਖ਼ਰੀ ਸਲਾਮ ਕਹਿ ਗਿਆ ਸੀ। ਹਵਾਲੇ
|
Portal di Ensiklopedia Dunia