ਰਣਧੀਰ ਸਿੰਘ ਨਾਰੰਗਵਾਲ![]()
ਰਣਧੀਰ ਸਿੰਘ ਨਾਰੰਗਵਾਲ (7 ਜੁਲਾਈ, 1878-16 ਅਪ੍ਰੈਲ, 1961) ਪੂਰਨ ਗੁਰਸਿੱਖ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਸ਼ਖ਼ਸੀਅਤ ਸਨ। ਉਹ ਦੇਸ਼ਦੀ ਗੁਲਾਮੀ ਦੇ ਕੱਟੜ ਵਿਰੋਧੀ ਸਨ। ਉਨ੍ਹਾਂਦਾ ਜਨਮ ਸ: ਨੱਥਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਵਿੱਦਿਆ ਅਤੇ ਨੌਕਰੀਉਨ੍ਹਾਂ1900 ਵਿੱਚ ਲਾਹੌਰ ਦੇ ਐਫ. ਸੀ. ਕਾਲਜ ਤੋਂਬੀ. ਏ. ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਪਿੱਛੋਂ ਉਹ ਨਾਇਬ ਤਹਿਸੀਲਦਾਰ ਲੱਗ ਗਏ। ਅੰਗਰੇਜ਼ ਸਰਕਾਰ ਦੀ ਜੀ ਹਜ਼ੂਰੀ ਅਤੇ ਸਰਕਾਰੀ ਸਿਸਟਮ ਉਨ੍ਹਾਂਦੇ ਰਾਸ ਨਾ ਆਇਆ। ਉਨ੍ਹਾਂ1903 ਵਿੱਚ ਸਰਕਾਰੀ ਨੌਕਰੀ ਛੱਡ ਦਿੱਤੀ। ਪੰਚ ਖਾਲਸਾ ਦੀਵਾਨ ਦੀ ਨੀਂਹਉਨ੍ਹਾਂ14 ਜੂਨ, 1903 ਨੂੰ ਫਿਲੌਰ ਦੇ ਨੇੜੇ ਇੱਕ ਪਿੰਡ ਬਕਾਪੁਰ ਵਿੱਚ ਹੋਏ ਅੰਮਿ੍ਤ ਸੰਚਾਰ ਸਮਾਗਮ ਵਿੱਚ ਅੰਮਿ੍ਤ ਛਕ ਲਿਆ ਅਤੇ ਤਿਆਰ-ਬਰ-ਤਿਆਰ ਸਿੰਘ ਸਜ ਗਏ। 1904 ਵਿੱਚ ਉਨ੍ਹਾਂਨੇ ਸਰਬ-ਲੋਹ-ਬਿਬੇਕ ਧਾਰਨ ਕਰ ਲਿਆ। ਉਨ੍ਹਾਂ1908 ਵਿੱਚ ਦਮਦਮਾ ਸਾਹਿਬ ਵਿਖੇ 'ਪੰਚ ਖਾਲਸਾ ਦੀਵਾਨ' ਦੀ ਨੀਂਹ ਰੱਖੀ, ਜਿਸ ਦਾ ਉਦੇਸ਼ ਸਿੱਖ ਸੰਗਤਾਂਨੂੰ ਅਧਿਆਤਮਕ ਵਿਰਸੇ ਨਾਲ ਜੋੜਨਾ ਸੀ। 1908-14 ਦੌਰਾਨ ਭਾਈਸਾਹਿਬ ਨੇ ਵੱਖ-ਵੱਖਸਥਾਨਾਂ 'ਤੇ ਜਾ ਕੇ ਸਿੱਖੀ ਦਾ ਖੂਬ ਪ੍ਰਚਾਰ ਕੀਤਾ। ਦੇਸ਼ ਦੀ ਅਜ਼ਾਦੀ 'ਚ ਅਹਿਮ ਰੋਲ1914 ਵਿੱਚ ਅੰਗਰੇਜ਼ ਸਰਕਾਰ ਵੱਲੋਂਗੁਰਦੁਆਰਾ ਰਕਾਬਗੰਜ (ਨਵੀਂਦਿੱਲੀ) ਦੀ ਕੰਧ ਢਾਹ ਦਿੱਤੀ ਗਈ। ਇਸ ਦੇ ਵਿਰੋਧ ਵਿੱਚ ਸਿੱਖਾਂਵੱਲੋਂ ਐਜੀਟੇਸ਼ਨ ਸ਼ੁਰੂ ਕੀਤੀ ਗਈ। ਇਸ ਸਮੇਂ ਭਾਈ ਰਣਧੀਰ ਸਿੰਘ ਨੇ ਸਿੱਖਾਂਵਿਚ ਜਾਗਿ੍ਤੀ ਪੈਦਾ ਕਰਨ ਲਈਅਹਿਮ ਯੋਗਦਾਨ ਪਾਇਆ। ਉਨ੍ਹਾਂ ਉਸ ਸਮੇਂ ਪਟਿਆਲਾ ਦੇ ਭਸੌੜ ਕਸਬੇ, ਪੱਟੀ ਅਤੇ ਲਾਹੌਰ ਮੰਡੀ ਦੇ ਦੀਵਾਨਾਂ ਵਿੱਚ ਸੰਬੋਧਨ ਕੀਤਾ। ਲਾਹੌਰ ਮੰਡੀ ਦੇ ਦੀਵਾਨ ਬਾਰੇ ਕਿਹਾ ਜਾਂਦਾ ਹੈ ਕਿ ਸਿੱਖਰਾਜ ਦੇ ਜਾਣ ਤੋਂ ਬਾਅਦ ਇਹ ਸਭ ਤੋਂ ਵੱਡਾ ਇਕੱਠ ਸੀ, ਜਿਸ ਵਿੱਚ 20 ਹਜ਼ਾਰ ਲੋਕ ਸ਼ਾਮਿਲ ਸਨ। ਰਕਾਬ ਗੰਜ ਦੀ ਕੰਧ ਢਾਹੇ ਜਾਣ ਤੋਂ ਪਿੱਛੋਂ ਉਨ੍ਹਾਂ ਦੇ ਰੋਮ-ਰੋਮ ਵਿੱਚ ਅੰਗਰੇਜ਼ ਸਾਮਰਾਜ ਪ੍ਰਤੀ ਨਫਰਤ ਦੀ ਭਾਵਨਾ ਪ੍ਰਬਲ ਹੋ ਉੱਠੀ। ਇਨ੍ਹਾਂ ਦਿਨਾਂ ਦੌਰਾਨ ਹੀ ਗ਼ਦਰੀ ਯੋਧੇ ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਉੱਤਮ ਸਿੰਘ ਹਾਂਸ, ਭਾਈ ਗਾਂਧਾ ਸਿੰਘ ਕੱਚਰਭੰਨ (ਜ਼ੀਰਾ) ਅਤੇ ਅਰਜਨ ਸਿੰਘ ਖੁਖਰਾਣਾ ਅਕਸਰ ਉਨ੍ਹਾਂਕੋਲ ਆਉਂਦੇ-ਜਾਂਦੇ ਰਹਿੰਦੇ ਸਨ। ਦੇਸ਼ ਦੀ ਆਜ਼ਾਦੀ ਲਈ ਉਨ੍ਹਾਂਗ਼ਦਰੀਆਂ ਦਾ ਪੂਰਾ ਸਾਥ ਦਿੱਤਾ।[1] ਲਹੌਰ ਜੇਲ ਤੋਂ 1930 ਵਿੱਚ ਰਿਹਾਈ ਸਮੇਂ ਉਨ੍ਹਾਂ ਦਾ ਮਿਲਾਪ ਭਗਤ ਸਿੰਘ ਨਾਲ ਹੋਇਆ । ਭਗਤ ਸਿੰਘ ਪਹਿਲਾਂ ਤੋਂ ਭਾਈ ਸਾਹਿਬ ਦੀਆਂ ਗਦਰੀ ਯੋਧਿਆਂ ਦੇ ਸਾਥ ਲਈ ਉਨ੍ਹਾਂ ਦੀਆਂ ਸਰਗਰਮੀਆਂ ਤੋਂ ਪ੍ਰਭਾਵਿਤ ਸੀ। ਭਾਈ ਸਾਹਿਬ ਦੀ ਮਿਕਨਾਤੀਸੀ ਸ਼ਖਸੀਅਤ ਨਾਲ ਦੋ ਘੰਟਿਆਂ ਦੀ ਗੱਲਬਾਤ ਨਾਲ ਉਸ ਦੇ ਮਨ ਵਿੱਚ ਨਾਸਤਕ ਤੋਂ ਆਸਤਿਕ ਬਨਣ ਦਾ ਗਹਿਰਾ ਅਸਰ ਹੋਇਆ।[2] ਫਿਰੋਜ਼ਪੁਰ ਛਾਉਣੀ 'ਤੇ ਹਮਲਾਕਰਤਾਰ ਸਿੰਘ ਸਰਾਭਾ ਨੇ ਭਾਈ ਸਾਹਿਬ ਨੂੰ 19 ਫਰਵਰੀ, 1915 ਨੂੰ ਫਿਰੋਜ਼ਪੁਰ ਛਾਉਣੀ 'ਤੇ ਹਮਲਾ ਕਰਨ ਦੀ ਇਤਲਾਹ ਪਿੰਡ ਗਿੱਲਾਂਵਿਚ ਦਿੱਤੀ ਸੀ, ਜਦੋਂ ਭਾਈ ਸਾਹਿਬ ਢੰਡਾਰੀ ਵਿਖੇ ਅਖੰਡ ਪਾਠ ਕਰਨ ਲਈ ਜਾ ਰਹੇ ਸਨ। ਭਾਈ ਸਾਹਿਬ ਆਪਣੇ 50-60 ਸਾਥੀਆਂ ਸਮੇਤ ਫਿਰੋਜ਼ਪੁਰ ਵਿਖੇ 19 ਫਰਵਰੀ ਨੂੰ ਗ਼ਦਰ ਦੀ ਯੋਜਨਾ ਨੇਪਰੇ ਚਾੜ੍ਹਨ ਲਈ ਪਹੁੰਚੇ ਸਨ। ਪਰ ਇਹ ਯੋਜਨਾ ਸਫਲ ਨਾ ਹੋ ਸਕੀ। ਗ਼ਦਰ ਪਾਰਟੀ ਦੀ ਦੇਸ਼ ਵਿੱਚ ਗ਼ਦਰ ਮਚਾਉਣਦੀ ਯੋਜਨਾ ਫੇਲ੍ਹ ਹੋ ਜਾਣ 'ਤੇ ਗੋਰੀ ਸਰਕਾਰ ਨੇ ਗ਼ਦਰੀ ਨੇਤਾਵਾਂਦੀਆਂ ਗਿ੍ਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ। ਰਿਹਾਈ ਤੋਂ ਬਾਅਦ ਉਨ੍ਹਾਂਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਯੋਗਦਾਨ ਪਾਇਆ। ਉਨ੍ਹਾਂਨੇ 40 ਦੇ ਕਰੀਬ ਪੁਸਤਕਾਂ ਅਧਿਆਤਮਕ ਅਤੇ ਧਾਰਮਿਕ ਵਿਸ਼ਿਆਂ ਨਾਲ ਸਬੰਧਤ ਲਿਖੀਆਂ। ਉਨ੍ਹਾਂ ਦੀਆਂ ਕੁਝ ਪ੍ਰਸਿੱਧ ਪੁਸਤਕਾਂ ਹੇਠ ਲਿਖੀਆਂ ਹਨ ਜੇਲ੍ਹ ਚਿੱਠੀਆਂ, ਕਰਮ ਫਿਲਾਸਫੀ, ਗੁਰਮਤਿ ਬਿਬੇਕ, ਅਣਡਿੱਠੀ ਦੁਨੀਆ, ਰੰਗਲੇ ਸੱਜਣ, ਗੁਰਮਤਿ ਨਾਮ ਅਭਿਆਸ ਕਮਾਈ, ਗੁਰਮਤਿ ਲੇਖ, ਗੁਰਮਤਿ ਪ੍ਰਕਾਸ਼, ਗੁਰਬਾਣੀ ਦੀ ਪਾਰਸ ਕਲਾ ਹਨ। ਉਹ ਸਰਬ-ਲੋਹ-ਸਿਧਾਂਤ ਦੇ ਧਾਰਨੀ ਸਨ। ਅਕਾਲ ਚਲਾਣਾਉਹ 16 ਅਪ੍ਰੈਲ, 1961 ਨੂੰ ਅਕਾਲ ਚਲਾਣਾ ਕਰ ਗਏ। ਉਹ ਸਰਬੱਤ ਦਾ ਭਲਾ ਚਾਹੁਣਵਾਲੇ, ਕੁਰਬਾਨੀ ਦੇ ਪੁੰਜ ਅਤੇ ਦਿ੍ੜ੍ਹ ਇਰਾਦੇ ਵਾਲੇ ਇਨਸਾਨ ਸਨ। ਲੁਧਿਆਣਾ ਵਿਖੇ ਉਨ੍ਹਾਂਦੇ ਨਾਂਅ'ਤੇ ਭਾਈ ਰਣਧੀਰ ਸਿੰਘ ਨਗਰ ਵਸਿਆ ਹੋਇਆਹੈ।ਉਨ੍ਹਾਂ ਦਾ ਅੰਤਮ ਸਸਕਾਰ ਗੁਜਰਵਾਲ ਤੇ ਨਾਰੰਗਵਾਲ ਦਰਮਿਆਨ ਇੱਕ ਝੀਲ ਕਿਨਾਰੇ ਕੀਤਾ ਗਿਆ।[1]
|
Portal di Ensiklopedia Dunia