ਐੱਸ ਜੀ ਸਰਦੇਸਾਈ
ਸ਼ਰੀਨਿਵਾਸ ਗਣੇਸ਼ ਸਰਦੇਸਾਈ (1907-1996)[1] ਆਮ ਪ੍ਰਚਲਿਤ ਨਾਮ ਐੱਸ ਜੀ ਸਰਦੇਸਾਈ ਮਹਾਰਾਸ਼ਟਰ ਤੋਂ ਇੱਕ ਸੁਤੰਤਰਤਾ ਸੰਗਰਾਮੀ ਅਤੇ ਭਾਰਤ ਦੇ ਮਹਾਨ ਕਮਿਊਨਿਸਟ ਆਗੂਆਂ ਵਿੱਚੋਂ ਇੱਕ ਸੀ। ਉਸ ਦੀ ਕਿਤਾਬ Progress and conservatism in ancient India ਸਿਧਾਂਤਕ ਵਿਸ਼ਲੇਸ਼ਣ ਲਈ ਮਸ਼ਹੂਰ ਹੈ।[2] ਉਹ ਸਾਂਝੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਐਗਜੈਕਟਿਵ ਕਮੇਟੀ ਮੈਂਬਰ ਸਨ।[3] ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਰਦੇਸਾਈ ਸੀਪੀਆਈ ਦੇ ਸਿਧਾਂਤਿਕ ਨੇਤਾਵਾਂ ਵਿਚੋਂ ਇੱਕ ਸੀ। ਸੰਸਕ੍ਰਿਤ ਅਤੇ ਉਦਾਰਵਾਦੀ ਬ੍ਰਾਹਮਣੀ ਸਿੱਖਿਆ ਦੇ ਨਾਲ ਜੁੜਿਆ ਹੋਇਆ, ਉਹ 1927 ਵਿੱਚ ਕਮਿਊਨਿਸਟ ਬਣ ਗਿਆ ਜਦੋਂ ਉਹ 20 ਸਾਲਾਂ ਦਾ ਸੀ। ਉਸ ਨੇ ਪਹਿਲੀ ਵਾਰ ਤ੍ਰਿਪੁਰੀ ਕਾਂਗਰਸ ਵਿੱਚ 1939 ਵਿੱਚ ਆਪਣੇ ਭਾਸ਼ਣ ਨਾਲ ਜਨਤਕ ਧਿਆਨ ਖਿਚਿਆ। ਸਰਦੇਸਾਈ ਸ਼ੁਰੂ ਤੋਂ ਹੀ ਵਧੀਆ ਲਿਖਦਾ ਸੀ। ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤੱਕ ਉਸਨੇ ਖ਼ੂਬ ਲਿਖਿਆ। "ਮਾਰਕਸਿਜ਼ਮ ਅਤੇ ਗੀਤਾ" ਨਾਮ ਦੇ ਆਪਣੇ ਕਿਤਾਬਚੇ ਵਿੱਚ ਉਸਨੇ ਗੀਤਾ ਦਾ ਮਹੱਤਵਪੂਰਨ ਅਤੇ ਤਿੱਖਾ ਮੁਲਾਂਕਣ ਮੁਹੱਈਆ ਕੀਤਾ ਹੈ। ਉਸ ਨੇ ਦੱਸਿਆ ਕਿ ਗੀਤਾ ਬਾਰੇ ਲਗਭਗ ਸਾਰੀਆਂ ਵਿਆਖਿਆਵਾਂ ਉੱਚੇ ਜਾਤੀ ਮੂਲ ਦੇ ਤਿਲਕ, ਗਾਂਧੀ, ਅਰਬਿੰਦੋ, ਰਾਧਾਕ੍ਰਿਸ਼ਨਨ ਆਦਿ ਚਿੰਤਕਾਂ ਨੇ ਲਿਖੀਆਂ ਹਨ। ਕਬੀਰ, ਨਾਨਕ, ਤੁਕਾਰਾਮ, ਫੂਲੇ ਸਮੇਤ ਜਿਹੜੇ ਲੋਕ ਹੇਠਲੀਆਂ ਜਾਤਾਂ ਦੀ ਲਹਿਰ ਦੀ ਨੁਮਾਇੰਦਗੀ ਕਰਦੇ ਹਨ, ਉਹਨਾਂ ਨੇ ਗੀਤਾ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਸ ਨੇ ਗੀਤਾ ਵਿੱਚ ਮਿਲਦੀ ਜਾਤ ਪ੍ਰਣਾਲੀ ਦੀ ਉਚਿਤਤਾ ਵੱਲ ਸੰਕੇਤ ਕੀਤਾ, ਜਿਸ ਵਿੱਚ ਹੇਠਲੀਆਂ ਜਾਤਾਂ ਅਤੇ ਔਰਤਾਂ ਪ੍ਰਤੀ ਪੱਖਪਾਤੀ ਦ੍ਰਿਸ਼ਟੀਕੋਣ ਮਿਲਦਾ ਸੀ। ਉਸ ਦਾ "ਪ੍ਰਾਚੀਨ ਭਾਰਤ ਵਿੱਚ ਪ੍ਰਗਤੀ ਅਤੇ ਕੰਜ਼ਰਵੇਟਿਜ਼ਮ" ਇੱਕ ਸ਼ਾਨਦਾਰ ਅਤੇ ਮੌਲਿਕ ਕੰਮ ਹੈ ਜਿਸ ਵਿੱਚ ਉਸ ਨੇ ਭਾਰਤ ਵਿੱਚ ਭੂਗੋਲਿਕ ਸਥਿਤੀ ਕਰਨ ਸਮਾਜਿਕ ਕ੍ਰਾਂਤੀ ਨਾ ਹੋਣ ਪੱਖ ਰੱਖਿਆ ਹੈ। ਸਰਦੇਸਾਈ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੱਕ ਜੀਉਂਦਾ ਸੀ। ਰਚਨਾਵਾਂ
ਹਵਾਲੇ
|
Portal di Ensiklopedia Dunia