ਬਾਬਾ ਜਵਾਲਾ ਸਿੰਘ
ਬਾਬਾ ਜਵਾਲਾ ਸਿੰਘ (1866-9 ਮਈ, 1938) ਪ੍ਰਸਿੱਧ ਗ਼ਦਰੀ ਆਗੂ ਸੀ। ਉਸ ਨੂੰ ਪਹਿਲੇ ਲਾਹੌਰ ਕੇਸ ਵਿੱਚ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ। ਰਿਹਾਈ ਮਗਰੋਂ ਉਹ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਵਜੋਂ ਨੀਲੀ ਬਾਰ ਮੁਜ਼ਾਰਾ ਲਹਿਰ ਦੀ ਅਗਵਾਈ ਕਰਦਿਆਂ ਸ਼ਹੀਦ ਹੋਇਆ। ਜੀਵਨ ਵੇਰਵੇਬਾਬਾ ਜਵਾਲਾ ਸਿੰਘ ਦਾ ਜਨਮ 1876 ਵਿੱਚ ਸ੍ਰੀ ਘਨੱਈਆ ਸਿੰਘ ਦੇ ਘਰ ਬਰਤਾਨਵੀ ਪੰਜਾਬ ਦੇ ਪਿੰਡ ਠੱਠੀਆਂ, ਤਹਿਸੀਲ ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।[2] ਉਹ 1905 ਵਿੱਚ ਚੀਨ ਰਾਹੀਂ ਪਨਾਮਾ, ਮੈਕਸੀਕੋ ਹੁੰਦੇ ਹੋਏ 1908 ਵਿੱਚ ਕੈਲੇਫੋਰਨੀਆ (ਅਮਰੀਕਾ) ਪੁੱਜ ਗਏ।[2] ਉਸ ਦਾ ਪਿਤਾ ਛੋਟਾ ਕਿਸਾਨ ਸੀ। ਬ੍ਰਿਟਿਸ਼ ਹਕੂਮਤ ਦੇ ਅਧੀਨ, ਪੰਜਾਬੀ ਕਿਸਾਨਾਂ ਨੂੰ ਉਸ ਜ਼ਮੀਨ ਦੇ ਪਟੇਦਾਰ ਮੰਨਿਆ ਜਾਂਦਾ ਸੀ ਜੋ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਦੌਰਾਨ ਮਿਲੀ ਸੀ। ਉਸ ਨੂੰ ਨਕਦ ਰੂਪ ਵਿੱਚ ਬਹੁਤ ਜ਼ਿਆਦਾ ਰਕਮ ਲੀਜ਼ ਵਜੋਂ ਅਦਾ ਕਰਨੀ ਪੈਂਦੀ ਸੀ, ਜੋ ਉਨ੍ਹਾਂ ਨੂੰ ਸਾਹੂਕਾਰਾਂ ਤੋਂ ਉਧਾਰ ਲੈਣਾ ਪੈਂਦਾ ਸੀ। ਸਾਹੂਕਾਰ ਉੱਚ ਵਿਆਜ ਦਰਾਂ ਵਸੂਲਦੇ ਸਨ। ਇਸ ਆਰਥਿਕ ਤੰਗੀ ਨੇ ਬਹੁਤ ਸਾਰੇ ਪੰਜਾਬੀਆਂ ਨੂੰ ਕਮਾਈ ਲਈ ਵਿਦੇਸ਼ ਜਾਣ ਲਈ ਮਜਬੂਰ ਕੀਤਾ। ਜਵਾਲਾ ਸਿੰਘ ਵੀ 1905 ਵਿਚ ਆਪਣਾ ਪਿੰਡ ਵੀ ਛੱਡ ਗਿਆ। ਉਹ 1908 ਵਿਚ ਸਾਨ ਫਰਾਂਸਿਸਕੋ ਪਹੁੰਚਿਆ ਅਤੇ ਪਨਾਮਾ ਅਤੇ ਮੈਕਸੀਕੋ ਸਮੇਤ ਕਈ ਦੇਸ਼ਾਂ ਵਿਚ ਜਾ ਕੇ ਕੰਮ ਕੀਤਾ। ਜਦੋਂ ਵਿਸ਼ਾਖਾ ਸਿੰਘ ਨੂੰ ਆਪਣੀ ਆਮਦ ਦਾ ਪਤਾ ਲੱਗਾ ਤਾਂ ਉਸਨੇ ਜਵਾਲਾ ਸਿੰਘ ਨੂੰ ਆਪਣੇ ਕੋਲ਼ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਮਿਲ ਕੇ ਸਟਾਕਟਨ ਦੇ ਨਜ਼ਦੀਕ ਹੋਲਟਸਵਿਲੇ ਵਿਖੇ 500 ਏਕੜ ਰਕਬੇ 'ਤੇ ਕਿਰਾਏ' ਤੇ ਲਈ। ਵਿਸ਼ਾਖਾ ਸਿੰਘ ਆਪਣਾ ਸਾਰਾ ਸਮਾਂ ਫਾਰਮ 'ਤੇ ਬਿਤਾਉਂਦਾ, ਜਦੋਂਕਿ ਜਵਾਲਾ ਸਿੰਘ ਲੋਕ ਸੰਪਰਕ ਸਮੇਤ ਬਾਹਰੀ ਫਰਜ਼ਾਂ' ਨਿਭਾਉਂਦਾ ਸੀ। ਉਹ ਸਫਲ ਆਲੂ ਉਤਪਾਦਕ ਬਣ ਗਏ। ਅਮਰੀਕਾ ਵਿੱਚ ਉਹ ਆਲੂਆਂ ਦੇ ਬਾਦਸ਼ਾਹ ਵਜੋਂ ਪ੍ਰਸਿੱਧ ਹੋਏ। ਇਨ੍ਹਾਂ ਦਾ ਫਾਰਮ ਕੌਮੀ ਆਜ਼ਾਦੀ ਦੇ ਸੰਗਰਾਮ ਦਾ ਇੱਕ ਕੇਂਦਰ ਸੀ। ਗ਼ਦਰ ਲਹਿਰ![]() ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਬਾਬਾ ਜਵਾਲਾ ਸਿੰਘ ਨੇ ਆਪਣੇ ਸਾਥੀਆਂ ਬਾਬਾ ਸੋਹਣ ਸਿੰਘ ਭਕਨਾ[3], ਲਾਲਾ ਹਰਦਿਆਲ[4] ਨਾਲ ਜੁੜ ਕੇ ਪੈਸੇਫਿਕ ਤੱਟ 'ਤੇ ਵਸਣ ਵਾਲੇ ਪ੍ਰਵਾਸੀ ਭਰਾਵਾਂ ਨਾਲ ਅੰਗਰੇਜ਼ ਹਕੂਮਤ ਤੋਂ ਆਪਣਾ ਦੇਸ਼ ਆਜ਼ਾਦ ਕਰਵਾਉਣ ਲਈ ਹੱਲਾਸ਼ੇਰੀ ਦੇਣ ਲਈ ਦੌਰਾ ਕੀਤਾ। ਸ਼ਸਤਰਬੱਧ ਕ੍ਰਾਂਤੀ ਲਈ ਗ਼ਦਰ ਪਾਰਟੀ[5] ਦੀ ਸਥਾਪਨਾ ਕੀਤੀ। 'ਗ਼ਦਰ' ਨਾਂਅ ਦਾ ਮੈਗਜ਼ੀਨ ਅੰਗਰੇਜ਼ੀ, ਪੰਜਾਬੀ ਤੋਂ ਇਲਾਵਾ ਹੋਰ ਦੇਸੀ ਭਾਸ਼ਾਵਾਂ ਵਿੱਚ ਛਾਪਣਾ ਸ਼ੁਰੂ ਕੀਤਾ। ਇਹੋ ਮੈਗਜ਼ੀਨ ਹੀ ਸੀ, ਜਿਸ ਨੇ ਗ਼ਦਰ ਪਾਰਟੀ ਦੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕੀਤਾ। ਬਾਬਾ ਜਵਾਲਾ ਸਿੰਘ ਆਪਣੇ ਗ਼ਦਰ ਪਾਰਟੀ ਦੇ ਸਾਥੀਆਂ ਨਾਲ ਮਿਲ ਕੇ 29 ਅਗਸਤ, 1914 ਈ: ਨੂੰ ਸਾਨਫਰਾਂਸਿਸਕੋ ਤੋਂ ਹਿੰਦੁਸਤਾਨ ਨੂੰ ਇੱਕ ਗਰੁੱਪ ਬਣਾ ਕੇ ਚੱਲੇ। ਯੋਕੋਹਾਮਾ (ਜਾਪਾਨ) ਪਹੁੰਚੇ ਤਾਂ ਇਥੋਂ ਜਾਪਾਨੀਆਂ ਤੋਂ ਕੁਝ ਪਿਸਤੌਲ ਖਰੀਦੇ ਅਤੇ ਪਿੱਛੋਂ ਹਾਂਗਕਾਂਗ ਪਹੁੰਚ ਕੇ ਉਥੇ ਗੁਰਦੁਆਰਾ ਸਾਹਿਬ ਵਿੱਚ ਕ੍ਰਾਂਤੀਕਾਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ। ਗ੍ਰਿਫਤਾਰੀ ਅਤੇ ਸਜ਼ਾਇਥੋਂ ਚੱਲ ਕੇ ਜਦੋਂ ਬਾਬਾ ਜਵਾਲਾ ਸਿੰਘ 29 ਅਕਤੂਬਰ 1914 ਈ: ਨੂੰ ਕਲਕੱਤੇ ਉਤਰਿਆ ਤਾਂ ਭਾਰਤੀ ਅੰਗਰੇਜ਼ੀ ਹਕੂਮਤ ਨੇ ਉਤਰਦਿਆਂ ਹੀ ਬਾਕੀ ਗ਼ਦਰੀ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ। 13 ਸਤੰਬਰ 1915 ਈ: ਨੂੰ ਜੀਵਨ ਭਰ ਦੇਸ਼ ਨਿਕਾਲੇ ਦੀ ਸਜ਼ਾ ਸੁਣਾਈ ਗਈ, ਨਾਲ ਹੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਕਿਸਾਨ ਅੰਦੋਲਨ ਅਤੇ ਮੌਤ1935 ਈ: ਵਿੱਚ ਕਿਸਾਨ ਅੰਦੋਲਨ ਦੇ ਸੰਘਰਸ਼ ਦੌਰਾਨ ਅੰਗਰੇਜ਼ ਹਕੂਮਤ ਨੇ ਮੁੜ ਗ੍ਰਿਫਤਾਰ ਕਰਕੇ ਇੱਕ ਸਾਲ ਦੀ ਕੈਦ ਦੀ ਸਜ਼ਾ ਦਿੱਤੀ। 9 ਮਈ, 1938 ਈ: ਨੂੰ ਜਦੋਂ ਇਹ ਮਹਾਨ ਸੰਘਰਸ਼ਸ਼ੀਲ ਆਗੂ ਸਰਬ ਹਿੰਦ ਕਿਸਾਨ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਬੰਗਾਲ ਜਾ ਰਿਹਾ ਸੀ ਤਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸੇ ਗੰਭੀਰ ਹਾਦਸੇ ਕਾਰਨ ਦੇਸ਼ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਗਏ। ਹੋਰ ਦੇਖੋਹਵਾਲੇ
|
Portal di Ensiklopedia Dunia