ਅਵਤਾਰ ਸਿੰਘ ਮਲਹੋਤਰਾ
ਅਵਤਾਰ ਸਿੰਘ ਮਲਹੋਤਰਾ (18 ਅਪਰੈਲ 1917 - 23 ਮਈ 2005)[1] ਭਾਰਤੀ ਕਮਿਊਨਿਸਟ ਪਾਰਟੀ ਦਾ ਰਾਸ਼ਟਰੀ ਪਧਰ ਦੇ, ਮੁੱਖ ਤੌਰ 'ਤੇ ਪੰਜਾਬ, ਭਾਰਤ ਇਕਾਈ ਦਾ ਆਗੂ ਸੀ। ਉਹ ਕਮਿਊਨਿਸਟ ਪੱਤਰਕਾਰ ਅਤੇ ਲੇਖਕ ਵੀ ਸੀ। ਉਸਨੇ 1980 ਵਿੱਚ ਪੰਜਾਬ ਵਿੱਚ ਵੱਖਵਾਦੀ ਲਹਿਰ ਦੇ ਦਿਨਾਂ ਦੌਰਾਨ ਫਿਰਕੂ ਇਕਸੁਰਤਾ ਦੀ ਰਾਖੀ ਲਈ ਸੈਕੂਲਰ ਸ਼ਕਤੀਆਂ ਨੂੰ ਅਗਵਾਈ ਦਿੱਤੀ। ਅਖਬਾਰਾਂ ਵਿੱਚ ਖਾਲਿਸਤਾਨ ਦੇ ਤਰਕ ਦੇ ਖੰਡਨ ਲਈ ਉਹਨਾਂ ਨੇ ਬਹੁਤ ਸਾਰੇ ਲੇਖ ਲਿਖੇ ਸਨ।[2] ਜੀਵਨੀਅਵਤਾਰ ਸਿੰਘ ਮਲਹੋਤਰਾ ਦਾ ਜਨਮ, 18 ਅਪਰੈਲ 1917 ਨੂੰ ਰਾਵਲਪਿੰਡੀ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ ਵਿੱਚ) ਹੋਇਆ। ਉੱਥੇ ਹੀ ਉਹਨਾਂ ਦਾ ਬਚਪਨ ਬੀਤਿਆ ਅਤੇ ਪੜ੍ਹਾਈ ਕੀਤੀ। ਪਹਿਲੀ ਸ਼੍ਰੇਣੀ ਵਿੱਚ ਐਮ ਏ (ਅੰਗਰੇਜ਼ੀ) ਪਾਸ ਕੀਤੀ ਜੋ 1940 ਦੇ ਦਹਾਕੇ ਵਿੱਚ ਕਿਸੇ ਪੰਜਾਬੀ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਸੀ। ਰਾਵਲਪਿੰਡੀ ਵਿੱਚ ਹੀ ਉਹ ਕਾਲਜ ਵਿੱਚ ਅੰਗਰੇਜ਼ੀ ਦੇ ਅਧਿਆਪਕ ਲੱਗ ਗਏ। ਉਸੇ ਸਮੇਂ ਉਹ ਕਮਿਊਨਿਸਟ ਅੰਦੋਲਨ ਦੇ ਨਾਲ ਸੰਪਰਕ ਵਿੱਚ ਆਏ। ਉਹਨਾਂ ਨੇ 1945 ਵਿੱਚ ਆਪਣੀ ਨੌਕਰੀ ਛੱਡ ਦਿੱਤੀ ਅਤੇ ਹਫ਼ਤਾਵਾਰ 'ਜੰਗ-ਏ-ਆਜ਼ਾਦੀ ਦੇ ਸੰਪਾਦਕ ਬਣੇ। ਵੰਡ ਦੇ ਬਾਅਦ ਉਹ ਭਾਰਤ ਲਈ ਚਲੇ ਗਏ ਅਤੇ ਕੁੱਝ ਸਮਾਂ ਮੁੰਬਈ ਵਿੱਚ ਬਣੇ ਰਹੇ। ਇਸ ਦੇ ਬਾਅਦ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਕੁੱਲਵਕਤੀ ਕਾਰਕੁਨ ਬਣ ਗਏ। ਅਤੇ ਸੰਯੁਕਤ ਪੰਜਾਬ ਦੇ ਮਹੇਂਦਰਗੜ੍ਹ ਅਤੇ ਫਿਰੋਜਪੁਰ ਖੇਤਰਾਂ ਵਿੱਚ ਪਾਰਟੀ ਇਕਾਈਆਂ ਦੀ ਸਥਾਪਨਾ ਲਈ ਕੰਮ ਕੀਤਾ। ਕਿਤਾਬਾਂਮੂਲ ਅੰਗਰੇਜ਼ੀ ਅਤੇ ਪੰਜਾਬੀ, ਹਿੰਦੀ ਤੇ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ।
ਹਵਾਲੇ |
Portal di Ensiklopedia Dunia