ਕੁਆਂਟਮ ਸੁਪਰਪੁਜੀਸ਼ਨ
ਕੁਆਂਟਮ ਸੁਪਰਪੁਜੀਸ਼ਨ ਕੁਆਂਟਮ ਮਕੈਨਿਕਸ ਦਾ ਇੱਕ ਬੁਨਿਆਦੀ ਸਿਧਾਂਤ ਹੈ। ਇਹ ਬਿਆਨ ਕਰਦਾ ਹੈ ਕਿ, ਕਾਫੀ ਕੁੱਝ ਕਲਾਸੀਕਲ ਭੌਤਿਕ ਵਿਗਿਆਨ ਵਿੱਚ ਤਰੰਗਾਂ ਵਾਂਗ, ਕੋਈ ਦੋ (ਜਾਂ ਦੋ ਤੋਂ ਜਿਆਦਾ) ਕੁਆਂਟਮ ਅਵਸਥਾਵਾਂ ਇਕੱਠੀਆਂ ਜੋੜੀਆਂ (ਸੁਪਰਪੋਜ਼ ਕੀਤੀਆਂ) ਜਾ ਸਕਦੀਆਂ ਹਨ ਅਤੇ ਨਤੀਜੇ ਵਜੋਂ ਇੱਕ ਹੋਰ ਪ੍ਰਮਾਣਿਤ ਕੁਆਂਟਮ ਅਵਸਥਾ ਮਿਲੇਗੀ; ਅਤੇ ਇਸਦੇ ਉਲਟ ਹੀ, ਹਰੇਕ ਕੁਆਂਟਮ ਅਵਸਥਾ ਨੂੰ ਦੋ ਜਾਂ ਦੋ ਤੋਂ ਜਿਆਦਾ ਹੋਰ ਵੱਖਰੀਆਂ ਅਵਸਥਾਵਾਂ ਦੇ ਇੱਕ ਜੋੜ ਵਜੋਂ ਪ੍ਰਸਤੁਤ ਕੀਤਾ ਸਕਦਾ ਹੈ। ਗਣਿਤਿਕ ਤੌਰ 'ਤੇ, ਇਹ ਸ਼੍ਰੋਡਿੰਜਰ ਇਕੁਏਸ਼ਨ ਪ੍ਰਤਿ ਹੱਲਾਂ ਦੀ ਇੱਕ ਵਿਸ਼ੇਸ਼ਤਾ ਵੱਲ ਇਸ਼ਾਰਾ ਕਰਦੀ ਹੈ; ਕਿਉਂਕਿ ਸ਼੍ਰੋਡਿੰਜਰ ਇਕੁਏਸ਼ਨ ਲੀਨੀਅਰ ਹੁੰਦੀ ਹੈ, ਇਸਲਈ ਹੱਲਾਂ ਦਾ ਕੋਈ ਵੀ ਰੇਖਿਕ ਮੇਲ ਵੀ ਇੱਕ ਹੱਲ ਹੁੰਦਾ ਹੈ। ਸੁਪਰਪੁਜੀਸ਼ਨ ਦੇ ਭੌਤਿਕੀ ਔਬਜ਼ਰਵੇਬਲ ਪ੍ਰਗਟਾਓ ਦੀ ਇੱਕ ਉਦਾਹਰਨ ਕਿਸੇ ਡਬਲ-ਸਲਿੱਟ ਪ੍ਰਯੋਗ ਅੰਦਰ ਕਿਸੇ ਇਲੈਕਟ੍ਰੌਨ ਤੰਰਗ ਤੋਂ ਇੰਟ੍ਰਫੇਰੈਂਸ ਪੀਕਸ ਹੈ। ਇੱਕ ਹੋਰ ਉਦਾਹਰਨ ਇੱਕ ਕੁਆਂਟਮ ਲੌਜਿਕਲ ਕਿਉਬਿਟ ਅਵਸਥਾ ਹੈ, ਜੋ ਕੁਆਂਟਮ ਸੂਚਨਾ ਪ੍ਰੋਸੈੱਸਿੰਗ ਅੰਦਰ ਵਰਤੀ ਜਾੰਦੀ ਹੈ, ਜੋ ਅਧਾਰ ਅਵਸਥਾਵਾਂ ਅਤੇ ਦਾ ਇੱਕ ਰੇਖਿਕ ਮੇਲ ਹੁੰਦਾ ਹੈ। ਇੱਥੇ ਕੁਆਂਟਮ ਅਵਸਥਾ ਲਈ ਡੀਰਾਕ ਨੋਟੇਸ਼ਨ ਹੈ ਜੋ ਹਮੇਸ਼ਾ ਹੀ 0 ਨਤੀਜਾ ਦੇਵੇਗੀ ਜਦੋਂ ਕਿਸੇ ਨਾਪ ਰਾਹੀਂ ਕਲਾਸੀਕਲ ਲੌਜਿਕ ਵਿੱਚ ਬਦਲੀ ਜਾਂਦੀ ਹੈ। ਇਸੇਤਰਾਂ ਉਹ ਅਵਸਥਾ ਹੁੰਦੀ ਹੈ ਜੋ ਹਮੇਸ਼ਾ 1 ਵਿੱਚ ਬਦਲ ਜਾਂਦੀ ਹੈ। ਥਿਊਰੀ
ਉਦਾਹਰਨਾਂਹੈਮਿਲਟੋਨੀਅਨ ਉਤਪਤੀਕਾਲਪਨਿਕ ਵਕਤ ਵਿੱਚ ਕੁਆਂਟਮ ਮਕੈਨਿਕਸਪ੍ਰਯੋਗ ਅਤੇ ਉਪਯੋਗਰਸਮੀ ਵਿਆਖਿਆਵਾਂਭੌਤਿਕੀ ਵਿਆਖਿਆਵਾਂਇਹ ਵੀ ਦੇਖੋ
ਹਵਾਲੇਭਰੋਸੇਯੋਗ ਹਵਾਲਿਆਂ ਦੀ ਗੰਥਸੂਚੀ
|
Portal di Ensiklopedia Dunia