ਮੁਦਰਾ ਇੱਕ ਵਟਾਂਦਰੇ ਦੀ ਇਕਾਈ ਹੈ ਅਤੇ ਇਸ ਕਰ ਕੇ ਇੱਕ ਪ੍ਰਕਾਰ ਦਾ ਪੈਸਾ ਅਤੇ ਵਟਾਂਦਰੇ ਦਾ ਮਾਧਿਅਮ ਹੈ। ਇਹ ਕਾਗਜ਼, ਸੂਤ, ਪਲਾਸਟਿਕ ਨੋਟ ਜਾਂ ਧਾਤਾਂ ਦੇ ਸਿੱਕੇ ਦੇ ਰੂਪ ਵਿੱਚ ਹੋ ਸਕਦੀ ਹੈ। ਹਰ ਦੇਸ਼ ਕੋਲ ਆਮ ਤੌਰ 'ਤੇ ਆਪਣੀ ਮੁਦਰਾ ਜਾਰੀ ਕਰਨ ਦਾ ਏਕਾ-ਅਧਿਕਾਰ ਹੁੰਦਾ ਹੈ ਪਰ ਕੁਝ ਦੇਸ਼ ਆਪਣੀ ਮੁਦਰਾ ਹੋਰ ਦੇਸ਼ਾਂ ਨਾਲ ਸਾਂਝੀ ਕਰਦੇ ਹਨ। ਅੱਜਕੱਲ੍ਹ ਮੁਦਰਾ ਹੀ ਵਟਾਂਦਰੇ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਅਲੱਗ-ਅਲੱਗ ਦੇਸ਼ ਆਪਣੀਆਂ ਨਿੱਜੀ ਮੁਦਰਾਵਾਂ ਲਈ ਇੱਕੋ ਸ਼ਬਦ ਵਰਤਦੇ ਹੋ ਸਕਦੇ ਹਨ ਚਾਹੇ ਇਹਨਾਂ ਮੁਦਰਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਾ ਹੋਵੇ। ਇੱਕ ਜਗ੍ਹਾ, ਜੋ ਕਿ ਤਕਨੀਕੀ ਤੌਰ 'ਤੇ ਕਿਸੇ ਹੋਰ ਦੇਸ਼ ਦਾ ਹਿੱਸਾ ਹੋ ਸਕਦੀ ਹੈ, ਉਸ ਦੇਸ਼ ਤੋਂ ਵੱਖ ਕਿਸਮ ਦੀ ਮੁਦਰਾ ਦੀ ਵਰਤੋਂ ਕਰ ਸਕਦੀ ਹੈ।
ਇਸ ਸੂਚੀ ਵਿੱਚ 193 ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼, 1 ਦਰਸ਼ਕ ਮੈਂਬਰ, 9 ਅੰਸ਼-ਪ੍ਰਵਾਨਤ ਦੇਸ਼, 1 ਨਾਪ੍ਰਵਾਨਤ ਅਤੇ 33 ਮੁਥਾਜ ਇਲਾਕੇ ਸ਼ਾਮਲ ਹਨ।
ਦੇਸ਼ ਮੁਤਾਬਕ ਪ੍ਰਚੱਲਤ ਮੁਦਰਾਵਾਂ ਦੀ ਸੂਚੀ
Notes
- A ਇਹ ਮੁਦਰਾ ਦੈਨਿਕ ਵਪਾਰ ਲਈ ਨਹੀਂ ਵਰਤੀ ਜਾਂਦੀ ਸਗੋਂ ਜਾਇਜ਼ ਟੈਂਡਰ ਹੈ। ਇਹ ਸਮਾਰਕੀ ਨੋਟਾਂ ਜਾਂ ਸਿੱਕਿਆਂ ਦੇ ਰੂਪ ਵਿੱਚ ਘੜੀ ਜਾਂ ਛਾਪੀ ਜਾਂਦੀ ਹੈ।
- B ਇਹ ਮੁਦਰਾ ਕਿਸੇ ਹੋਰ ਨਵਰੂਪੀ ਮੁਦਰਾ ਦੇ ਦੁਆਰਾ ਹਟਾਈ ਜਾ ਰਹੀ ਹੈ ਪਰ ਅਜੇ ਵੀ ਜਾਇਜ਼ ਟੈਂਡਰ ਹੈ।
- C ਬਰਤਾਨਵੀ ਨੋਟਾ ਬੈਂਕ ਆਫ਼ ਇੰਗਲੈਂਡ ਅਤੇ ਸਕਾਟਲੈਂਡ ਤੇ ਉੱਤਰੀ ਆਇਰਲੈਂਡ ਦੇ ਕੁਝ ਬੈਂਕਾਂ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਜਾਇਜ਼ ਟੈਂਡਰਾਂ ਦੇ ਕਨੂੰਨ ਹਲਕਿਆਂ ਦੇ ਹਿਸਾਬ ਨਾਲ ਬਦਲਦੇ ਹਨ।[4]
- D ਇੱਕ ਸੈਂਟ ਦਸ ਮੀਲਾਂ ਦੇ ਬਰਾਬਰ ਹੈ ਅਤੇ ਅਮਰੀਕੀ ਡਾਲਰਾਂ ਲਈ ਦਸ ਸੈਂਟ ਇੱਕ ਡਾਈਮ ਦੇ ਬਰਾਬਰ ਹਨ।[5]
- E ਇੱਕ ਜਿਆਓ ਦਸ ਫਨ ਹੁੰਦੇ ਹਨ।
- F ਇੱਕ ਪਿਆਸਤ੍ਰੇ ਦਸ ਮਿਲੀਮਾਂ ਦੇ ਬਰਾਬਰ ਹੈ।
- G ਇੱਕ ਸਨ ਦਸ ਰਿਨ ਹੁੰਦੇ ਹਨ।
- H ਇੱਕ ਪਿਆਸਤ੍ਰੇ ਦਸ ਫ਼ੀਸਾਂ ਦੇ ਬਰਾਬਰ ਹੈ ਅਤੇ ਇੱਕ ਦਿਰਹਾਮ 10 ਪਿਆਸਤ੍ਰਿਆਂ ਦੇ।
- I ਨੀਦਰਲੈਂਡ ਦਾ ਹਿੱਸਾ ਹੋਣ ਦੇ ਬਾਵਜੂਦ ਬੋਨੇਅਰ, ਸਿੰਟ ਯੂਸਟੇਸ਼ਸ ਅਤੇ ਸਾਬਾ ਦੇ ਟਾਪੂ ਯੂਰੋ ਨਹੀਂ, ਸਗੋਂ ਅਮਰੀਕੀ ਡਾਲਰ ਵਰਤਦੇ ਹਨ। ਇਹ ਅਲਹਿਦਾ ਸੂਚੀ-ਬੱਧ ਕੀਤੇ ਗਏ ਹਨ।
- J ਸਾਹਰਾਵੀ ਅਰਬ ਲੋਕਤੰਤਰੀ ਗਣਰਾਜ ਦੇ ਅੰਸ਼-ਪ੍ਰਵਾਨਤ ਮੁਲਕ, ਜੋ ਪੱਛਮੀ ਸਹਾਰਾ ਦੇ ਇਲਾਕਿਆਂ ਤੇ ਦਾਅਵਾ ਕਰਦਾ ਹੈ, ਵਿੱਚ ਚਾਰ ਮੁਦਰਾਵਾਂ ਪ੍ਰਚੱਲਤ ਹਨ। ਮਰਾਕੋਆਈ ਦਿਰਹਾਮ ਮਰਾਕੋਆਈ-ਪ੍ਰਸ਼ਾਸਤ ਹਿੱਸੇ 'ਚ ਚੱਲਦਾ ਹੈ ਅਤੇ ਸਾਹਰਾਵੀ ਪੇਸੇਤਾ, ਸਾਹਰਾਵੀ ਗਣਰਾਜ ਦੀ ਸਮਾਰਕੀ ਮੁਦਰਾ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿੱਚ ਕੁਝ ਹੋਰ ਮੁਦਰਾਵਾਂ ਵਾਸਤਵਕ ਰੂਪ 'ਚ ਪ੍ਰਚੱਲਤ ਹਨ: ਅਲਜੀਰੀਆਈ ਦਿਨਾਰ ਤਿਨਦੂਫ਼ ਦੇ ਸਾਹਰਾਵੀ ਸ਼ਰਨਾਰਥੀ ਕੈਂਪਾਂ 'ਚ ਵਰਤਿਆ ਜਾਂਦਾ ਹੈ ਅਤੇ ਮਾਰੀਟੇਨੀਆਈ ਊਗੁਇਆ ਲਗੂਇਰਾ ਵਿੱਚ ਜੋ ਕਿ ਮਾਰੀਟੇਨੀਆਈ ਪ੍ਰਸ਼ਾਸਨ ਹੇਠ ਹੈ।
- K ਰਾਪਨ ਜਰਮਨ ਸ਼ਬਦ ਹੈ; ਫ਼੍ਰਾਂਸੀਸੀ ਵਿੱਚ ਇਹ ਸੇਂਤੀਮ ਅਤੇ ਇਤਾਲਵੀ ਵਿੱਚ ਸੇਂਤੀਸਮੋ ਕਹਾਉਂਦਾ ਹੈ।
- L ਇੱਕ ਸੌ ਪਾਂਗਾ ਇੱਕ ਹਾਊ ਦੇ ਬਰਾਬਰ ਹਨ।
- M ਇੱਕ ਹਾਓ ਦਸ ਸ਼ੂ ਹੁੰਦੇ ਹਨ।
- N ਵਧੇਰੀ ਮੁਦਰਾ-ਸਫ਼ੀਤੀ ਤੋਂ ਬਾਅਦ ਸਰਕਾਰ ਵੱਲੋਂ ਮੁਅੱਤਲ ਕੀਤੇ ਜਾਣ ਕਾਰਨ ਹੁਣ ਸਰਗਰਮ ਨਹੀਂ। ਸਗੋਂ ਅਮਰੀਕੀ ਡਾਲਰ, ਦੱਖਣੀ ਅਫ਼ਰੀਕੀ ਰਾਂਡ, ਬਾਤਸਵਾਨੀ ਪੂਲਾ, ਬਰਤਾਨਵੀ ਪਾਊਂਡ ਅਤੇ ਯੂਰੋ ਵਰਤੇ ਜਾਂਦੇ ਹਨ। ਅਮਰੀਕੀ ਡਾਲਰ ਨੂੰ ਨਵੀਂ ਸਰਕਾਰ ਵੱਲੋਂ ਸਰਕਾਰੀ ਸੌਦਿਆਂ ਵਾਸਤੇ ਅਧਿਕਾਰਕ ਦਰਜਾ ਦੇ ਦਿੱਤਾ ਗਿਆ ਹੈ।
ਬਾਹਰੀ ਕੜੀਆਂ
ਹਵਾਲੇ
|
---|
ਕੇਂਦਰੀ | |
---|
ਪੂਰਬੀ | |
---|
ਉੱਤਰੀ | |
---|
ਦੱਖਣੀ | |
---|
ਦੱਖਣ-ਪੂਰਬੀ | |
---|
ਪੱਛਮੀ | |
---|