ਚਮਨ ਲਾਲ ਚਮਨ
ਚਮਨ ਲਾਲ ਚਮਨ (1934 - 4 ਫ਼ਰਵਰੀ 2019) ਇੱਕ ਉੱਘੇ ਪੰਜਾਬੀ ਕਵੀ ਸਨ।[1][2] ਇਹ ਉਰਦੂ ਅਤੇ ਹਿੰਦੀ ਵਿੱਚ ਵੀ ਲਿਖਦੇ ਹਨ। ਉਸ ਦਾ ਲਿਖਿਆ ਅਤੇ ਜਗਜੀਤ ਸਿੰਘ ਦਾ ਗਾਇਆ ਗੀਤ “ਸਾਉਣ ਦਾ ਮਹੀਨਾ” ਬਹੁਤ ਮਸ਼ਹੂਰ ਹੋਇਆ।[1][3] ਚਿਤ੍ਰਾ ਸਿੰਘ, ਆਸ਼ਾ ਭੋਂਸਲੇ, ਕੁਮਾਰ ਸਾਨੂ ਅਤੇ ਸੋਨੂੰ ਨਿਗਮ ਨੇ ਵੀ ਉਸ ਦੇ ਗੀਤਾਂ ਨੂੰ ਆਵਾਜ਼ ਦਿੱਤੀ। ਫਿਲਮੀ ਗੀਤਾਂ ਵੀ ਲਿਖੇ ਤੇ ਨਾਟਕ ਵੀ।[4] ਜੀਵਨ ਅਤੇ ਕੰਮਚਮਨ ਦਾ ਜਨਮ 1934 ਵਿੱਚ ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਪਾਸਲਾ ਵਿੱਚ ਹੋਇਆ। ਬਚਪਨ ਵਿੱਚ ਹੀ ਇਹਨਾਂ ਦੀ ਮਾਂ ਦੀ ਮੌਤ ਹੋ ਗਈ ਅਤੇ ਇਹਨਾਂ ਦੇ ਪਿਤਾ ਇਹਨਾਂ ਨੂੰ ਕੀਨੀਆ ਲੈ ਗਏ ਜਿੱਥੇ 1950 ਵਿਆਂ ਅਤੇ 60 ਵਿਆਂ ਵਿੱਚ ਇਹਨਾਂ ਨੈਰੋਬੀ ਤੋਂ ਕੀਨੀਆ ਰੇਡੀਓ (ਦ ਵੌਇਸ ਆੱਫ਼ ਕੀਨੀਆ) ਵਿੱਚ ਪ੍ਰਜ਼ੈਂਟਰ ਦੇ ਤੌਰ 'ਤੇ ਕੰਮ ਕੀਤਾ ਅਤੇ ਸੈਂਕੜੇ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ। 1956 ਤੋਂ 1974 ਤੱਕ ਆਪਣੀ ਜ਼ਿੰਦਗੀ ਦੇ ਅਠਾਰਾਂ ਸਾਲ ਕੀਨੀਆ ਵਿੱਚ ਬਿਤਾਉਣ ਤੋਂ ਬਾਅਦ ਇਹ ਬਰਤਾਨੀਆ ਆ ਗਿਆ, ਜਿਥੇ ਉਸ ਨੇ ਬੀਬੀਸੀ ਵਿੱਚ ਲੰਮਾ ਅਰਸਾ ਕੰਮ ਕੀਤਾ; ਗੀਤਮਾਲਾ ਵਰਗੇ ਸੰਗੀਤਕ ਪ੍ਰੋਗਰਾਮ ਆਰੰਭੇ ਅਤੇ ਅਨੇਕਾਂ ਨਾਮਵਰ ਹਸਤੀਆਂ ਨਾਲ ਇੰਟਰਵਿਊ ਪੇਸ਼ ਕੀਤੇ। ਉਸ ਨੂੰ ਲੰਦਨ ਵਿੱਚ 2010 ਵਿੱਚ ਸਨਮਾਨਿਤ ਕੀਤਾ ਗਿਆ ਸੀ ਅਤੇ ਮੀਡੀਆ, ਕਲਾ ਅਤੇ ਸਭਿਆਚਾਰ ਵਿੱਚ ਉਸਦੀਆਂ ਪ੍ਰਾਪਤੀਆਂ ਲਈ ਏਸ਼ੀਅਨ ਅਚੀਵਰਜ਼ ਗੋਲਡ ਅਵਾਰਡ ਦਿੱਤਾ ਗਿਆ ਸੀ।[3][5] 13 ਸਾਲ ਦੀ ਉਮਰ ਵਿੱਚ ਇਹਨਾਂ ਗੁਰੂ ਨਾਨਕ ਦੇਵ ਦੇ ਜਨਮ ਦਿਨ `ਤੇ ਕਵਿਤਾ ਲਿਖ ਕੇ ਸੁਣਾਈ ਜਿਸ ਬਦਲੇ ਕਿਸੇ ਨੇ ਉਸ ਨੂੰ ਇਨਾਮ ਵਜੋਂ ਇੱਕ ਰੁਪਇਆ ਦਿੱਤਾ। ਭਾਰਤ ਅਤੇ ਪਾਕਿਸਤਾਨ ਦੀ ਆਜ਼ਾਦੀ ਦੀ 50 ਵੀਂ ਵਰ੍ਹੇਗੰਢ ਮੌਕੇ, ਉਸਨੇ, ਸਰੇ ਜਹਾਂ ਸੇ ਅੱਛਾ ਲਿਖਿਆ ਜਿਸ ਨੂੰ ਉੱਘੇ ਪੰਜਾਬੀ ਲੇਖਕ ਬਲਵੰਤ ਗਾਰਗੀ ਨੇ ਨਿਰਦੇਸ਼ਤ ਕੀਤਾ ਅਤੇ ਸੰਗੀਤ ਗ਼ਜ਼ਲ ਗਾਇਕ, ਜਗਜੀਤ ਸਿੰਘ ਨੇ ਤਿਆਰ ਕੀਤਾ ਸੀ।[3] 1997 ਅਤੇ 98 ਵਿੱਚ ਲੰਡਨ ਅਤੇ ਬ੍ਰਿਟੇਨ ਦੇ ਹੋਰ ਸ਼ਹਿਰਾਂ ਵਿੱਚ ਖੇਡੇ ਜਾਣ ਵੇਲੇ ਇਸ ਨੂੰ ਵੱਡੀ ਸਫਲਤਾ ਮਿਲੀ।[5] ਗੀਤਕਾਰੀ ਦਾ ਨਮੂਨਾਸਾਉਣ ਦਾ ਮਹੀਨਾ ਏ
ਹਵਾਲੇ
|
Portal di Ensiklopedia Dunia