ਡਾ. ਹਰਸ਼ਿੰਦਰ ਕੌਰਡਾ. ਹਰਸ਼ਿੰਦਰ ਕੌਰ ਰਾਜਿੰਦਰਾ ਮੈਡੀਕਲ ਹਸਪਤਾਲ ਪਟਿਆਲਾ ਵਿੱਚ ਡਿਪਟੀ ਮੈਡੀਕਲ ਸੁਪਰਿਨਟੈਂਡੈਂਟ ਹੈ।ਉਹ ਪ੍ਰਸਿੱਧ ਗੁਰਮੱਤ ਵਿਦਵਾਨ ਤੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੀ ਦੋਹਤੀ ਤੇ ਪ੍ਰਸਿੱਧ ਸਾਹਿਤਕਾਰ, ਅਧਿਆਪਕ ਤੇ ਖੋਜੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦੀ ਧੀ ਪੁੱਤਰੀ ਹੈ।[1] ਹਰਸ਼ਿੰਦਰ ਕੌਰ ਆਪਣੀ ਨਿਸ਼ਕਾਮ ਤੇ ਨਿਧੜਕ ਸਮਾਜ ਸੇਵਾ ਵਾਲੀ ਸ਼ਖਸੀਅਤ ਤੇ ਆਪਣੇ ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਕਾਰਨ ਪ੍ਰਸਿੱਧ ਹੈ। ਜੀਵਨਮੈਡੀਕਲ ਦੀ ਪੜ੍ਹਾਈ ਵਿੱਚ ਐਮ.ਡੀ. ਦੀ ਡਿਗਰੀ ਹਾਸਲ ਕਰਨ ਉੱਪਰੰਤ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਮੈਡੀਕਲ ਆਫੀਸਰ ਦੀ ਪਦਵੀ ਤੇ ਨੌਕਰੀ ਕਰਨ ਲੱਗੀ।ਜਿਸ ਵਿੱਚ ਤਰੱਕੀ ਪਾ ਕੇ ਉਹ ਬੱਚਿਆਂ ਦੇ ਰੋਗਾਂ ਦੀ ਮਾਹਰ (ਪੈਡੀਐਟਰੀਸ਼ੀਅਨ) ਤੇ ਫਿਰ ਡਿਪਟੀ ਮੈਡੀਕਲ ਸੁਪਰਿਨਟੈਂਡੈਂਟ ਦੇ ਪਦ ਤੇ ਪਹੁੰਚੀ। ਸਾਹਿਤਕਾਰਬੱਚਿਆਂ ਦੀ ਮਾਹਿਰ ਡਾਕਟਰ ਦੇ ਨਾਲ ਨਾਲ ਉਹ ਇੱਕ ਸਾਹਿਤਕਾਰ ਵੀ ਹੈ।ਹੁਣ ਤੱਕ ਉਸ ਨੇ ਵੱਖ ਵੱਖ ਵਿਸ਼ਿਆਂ ਤੇ 31ਪੁਸਤਕਾਂ [2]ਲਿਖੀਆਂ ਹਨ।ਕੁਝ ਪ੍ਰਸਿੱਧ ਪੁਸਤਕਾਂ ਹਨ:
ਇਹ ਕਿਤਾਬ ਅੰਗਰੇਜੀ ਤੇ ਉਰਦੂ ਵਿੱਚ ਵੀ ਉਲਥਾਈ ਜਾ ਰਹੀ ਹੈ।[3]
ਉਸ ਦੇ ਕਈ ਲੇਖਾਂ ਤੇ ਕਿਰਤਾਂ ਨੂੰ ਸਤਵੀਂ , ਅੱਠਵੀਂ ਨੌਂਵੀਂ ਜਮਾਤ ਦੀਆਂ ਪਾਠ ਪੁਸਤਕਾਂ ਤੇ ਬੀ.ਐੱਡ. ਕੋਰਸ ਵਿੱਚ ਸ਼ਾਮਲ ਕੀਤਾ ਗਿਆ ਹੈ।[2] ਸਮਾਜ ਸੇਵਿਕਾਉਸ ਦਾ ਅਸਲ ਕੰਮ ਔਰਤਾਂ ਤੇ ਹੋ ਰਹੇ ਜੁਲਮ ਰੋਕਣਾ ਤੇ ਖਾਸ ਕਰ ਕੇ ਮਾਦਾ ਬਾਲ ਤੇ ਭਰੂਣ ਹੱਤਿਆਵਾਂ ਰੋਕਣ ਦੀ ਜਦੋਜਹਿਦ ਹੈ। ਇਸ ਦੀ ਸ਼ੁਰੂਆਤ 1996 ਵਿੱਚ ਹੋਈ ਜਦੋਂ ਉਹ ਤੇ ਉਸ ਦਾ ਡਾਕਟਰ ਪਤੀ ਕਿਸੇ ਪਿੰਡ ਵਿੱਚ ਮੁਫ਼ਤ ਡਾਕਟਰੀ ਸਹਾਇਤਾ ਦੇ ਸਮਾਜ ਸੇਵਾ ਦੇ ਕਾਰਜ ਵਿੱਚ ਗਏ। ਉੱਥੇ ਉਨ੍ਹਾਂ ਇੱਕ ਨਵਜਾਤ ਬੱਚੀ ਨੂੰ ਕੁੱਤਿਆਂ ਵਲੋਂ ਨੋਚਦੇ ਹੋਏ ਉਸ ਦੇ ਲਹੂ ਲੁਹਾਨ ਅੰਗਾਂ ਨੂੰ ਵੇਖਿਆ।ਪਿੰਡ ਵਿਚੋਂ ਪਤਾ ਲੱਗਣ ਤੇ ਕਿ ਇਹ ਬੱਚੀ ਚੌਥੀ ਧੀ ਪੈਦਾ ਹੋਣ ਕਾਰਨ ਉਹਦੀ ਮਾਂ ਵੱਲੋਂ ਹੀ ਪਤੀ ਵੱਲੋਂ ਆਪਣੀਆਂ ਬਾਕੀ ਧੀਆਂ ਤੇ ਆਪਣੇ ਤ੍ਰਿਸਕਾਰੇ ਜਾਣ ਦੇ ਡਰ ਕਾਰਨ ਕੁੱਤਿਆਂ ਅੱਗੇ ਸੁੱਟ ਦਿੱਤੀ ਗਈ ਸੀ,ਤਾਂ ਡਾਕਟਰ ਹਰਸ਼ਿੰਦਰ ਦੇ ਕੋਮਲ ਮਨ ਨੇ ਇਸ ਮਾਦਾ ਬਾਲ ਤੇ ਭਰੂਣ ਹੱਤਿਆ ਵਿਰੁੱਧ ਸੰਘਰਸ਼ ਕਰਣ ਦਾ ਬੀੜਾ ਚੁੱਕ ਲਿਆ। ਆਪਣੀ ਜੇਬ ਵਿਚੋਂ 52 ਲੜਕੀਆਂ ਦੀ ਪੜ੍ਹਾਈ ਦਾ ਖਰਚ ਬਰਦਾਸ਼ਤ ਕਰਨ ਦੇ ਅਰੰਭ ਨਾਲ ਉਸ ਨੇ ਸਮਾਜ ਸੇਵੀ ਸੰਸਥਾ ਹਰਸ਼ ਚੈਰੀਟੇਬਲ ਟਰੱਸਟ ਦਾ ਮੁੱਢ ਬੰਨ੍ਹਿਆ। ਇਸ ਟਰੱਸਟ ਦੀ ਉਹ ਜਮਾਂਦਰੂ ਪ੍ਰਧਾਨ ਹੈ।ਇਸ ਵੇਲੇ ਤੱਕ ਇਹ ਸੰਸਥਾ ਲਗਭਗ 400 ਲੜਕੀਆਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾ ਰਹੀ ਹੈ।ਲੜਕੀਆਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਹਨ ਤੇ ਟਰੱਸਟ ਉਨ੍ਹਾਂ ਦੀਆਂ ਫ਼ੀਸਾਂ ਅਦਾ ਕਰਦਾ ਹੈ। ਸੰਯੁਕਤ ਰਾਸ਼ਟਰ ਜਨੇਵਾ ਵਿਖੇ ਪਰਚੇ ਪੜ੍ਹਨਾਭਰੂਣ ਹੱਤਿਆ ਵਿੱਚ ਸਮਾਜ ਸੇਵਾ ਦੇ ਯੋਗਦਾਨ ਕਾਰਨ 2009 ਤੇ 2011 ਵਿੱਚ ਦੋ ਵਾਰ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕੌਂਸਲ ਵਿੱਚ ਪੰਜਾਬ ਵਿੱਚ ਭਰੂਣ ਹੱਤਿਆ ਦੇ ਵਿਸ਼ੇ ਤੇ ਉਸ ਨੂੰ ਪਰਚੇ ਪੜ੍ਹਨ ਲਈ ਸੱਦਿਆ ਗਿਆ। ਸੰਯੁਕਤ ਰਾਸ਼ਟਰ ਵਿਖੇ ਇਹ ਪਰਚੇ ਇਸ ਪੰਜਾਬ ਦੀ ਮਾਣ ਮੱਤੀ ਧੀ ਨੇ ਪਹਿਲੀ ਵਾਰ ਪੰਜਾਬੀ ਜ਼ਬਾਨ ਵਿੱਚ ਪੜ੍ਹੇ। ਇਨ੍ਹਾਂ ਪਰਚਿਆਂ ਕਾਰਨ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ।ਸੰਯੁਕਤ ਰਾਸ਼ਟਰ ਦੇ ਕਿਸੇ ਇਜਲਾਸ ਵਿੱਚ ਜਿੱਥੇ ਸਭ ਭਾਸ਼ਾਵਾਂ ਦੇ ਅਨੁਵਾਦ ਨਾਲ ਨਾਲ ਸੁਣਾਏ ਜਾਂਦੇ ਹਨ , ਪੰਜਾਬੀ ਜ਼ਬਾਨ ਵਿੱਚ ਪਰਚਾ ਪੜ੍ਹਣਾ ਇਹ ਪਹਿਲੀ ਵਾਰ ਹੋਇਆ।ਜਿਸ ਨੂੰ ਉਸ ਨੇ ਦੁਭਾਸ਼ੀਏ ਦੀ ਅਣਹੋਂਦ ਕਾਰਨ ,ਆਪ ਹੀ ਉਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਕਰਕੇ ਨਾਲ ਨਾਲ ਸੁਣਾਇਆ।[5] 8 ਜੂਨ 2009 ਨੂੰ ਐਮਬੋਰੋਰੋ ਸੋਸ਼ਲ ਤੇ ਕਲਚਰਲ ਡੈਮੋਕਰੈਟਿਕ ਐਸੋਸਈਏਸ਼ਨ ( MBOSCUDA ) ਇੱਕ ਐਨ ਜੀ ਓ ਦੇ ਪ੍ਰਤਿਨਿਧ ਵਜੋਂ ਪਰਚਾ ਪੜ੍ਹਦੇ ਹੋਏ ਉਸ ਨੇ ਹਿੰਦੁਸਤਾਨ ਵਿੱਚ ਕੁੜੀਆਂ ਤੇ ਔਰਤਾਂ ਨਾਲ ਹੁੰਦੇ ਜਿਸਮਾਨੀ ਸ਼ੋਸ਼ਣ ਭਰੂਣ ਹੱਤਿਆ , ਦਹੇਜ ਪ੍ਰਥਾ, ਬਲਾਤਕਾਰ ਵਰਗੇ ਘਿਨੌਣੇ ਅਤਿਆਚਾਰ ਬਾਰੇ ਤੱਥ ਪੇਸ਼ ਕਰਕੇ ਜ਼ਬਰਦਸਤ ਅਵਾਜ਼ ਉਠਾਈ ਤੇ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਨੂੰ ਇਸ ਦੀ ਰੋਕਥਾਮ ਲਈ ਆਰਥਿਕ ਤੇ ਸੰਗਠਨਾਤਮਕ ਤੌਰ ਤੇ ਮੱਦਦ ਕਰਨ ਲਈ ਬੇਨਤੀ ਕੀਤੀ।[6] 10 ਜੂਨ 2011 ਨੂੰ ਲਿਬਰੇਸ਼ਨ ਐਨ ਜੀ ਓ ਦੀ ਪ੍ਰਤੀਨਿਧਤਾ ਕਰਦੇ ਹੋਏ ਉਸ ਨੇ ਔਰਤਾਂ ਉੱਪਰ ਵਾਪਰਦੇ ਭਰੂਣ ਹੱਤਿਆ , ਬਲਾਤਕਾਰ ਵਰਗੇ ਘਿਨੌਣੇ ਅਪਰਾਧਾਂ ਨੂੰ ਮਨੁੱਖੀ ਇਤਿਹਾਸ ਵਿੱਚ ਮੁੱਢ ਕਦੀਮ ਤੌਂ ਵਾਪਰਦੇ ਦੱਸ ਕੇ ਅਜੋਕੇ ਸਮੇਂ ਵਿੱਚ ਪੂਰੀ ਦੁਨੀਆਂ ਵਿੱਚ ਵਿਆਪਕ ਤੌਰ ਤੇ ਫੈਲੇ ਹੋਏ ਦੱਸਿਆ ਤੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੂੰ ਇਸ ਦੀ ਰੋਕਥਾਮ ਲਈ ਕਿਰਿਆਵੰਤ ਹੋਣ ਦੀ ਪੁਰ-ਜ਼ੋਰ ਅਪੀਲ ਕੀਤੀ।[7][8] ਸੰਯੁਕਤ ਰਾਸ਼ਟਰ ਨੇ ਉਸ ਦੇ ਭਰੂਣ ਹੱਤਿਆ ਰੋਕਣ ਲਈ ਕਈ ਸੁਝਾਵਾਂ ਨੂੰ ਸਵੀਕਾਰ ਕਰ ਕੇ ਉਸ ਦਾ ਸਨਮਾਨ ਵਧਾਇਆ।[9] ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ[10]ਮਾਨਵਤਾ ਦੀ ਇਸ ਅਲੰਬਰਦਾਰ ਨੂੰ ਆਪਣੀਆਂ ਸੇਵਾਵਾਂ ਕਰ ਕੇ ਮਾਨ ਸਨਮਾਨ ਮਿਲਣਾ ਸੁਭਾਵਕ ਹੈ।ਕੁਝ ਸਨਮਾਨ ਇੱਥੇ ਵਰਨਣ ਕੀਤੇ ਹਨ:[2]
ਸ੍ਰੀ ਮਤੀ ਡਾਕਟਰ ਹਰਸ਼ਿੰਦਰ ਕੌਰ ਆਪਣੇ ਦ੍ਰਿੜ ਇਰਾਦੇ ਨਾਲ ਵੱਖ ਵੱਖ ਯਾਦਗਾਰੀ ਲੈਕਚਰਾਂ ਰਾਹੀਂ ਤੇ ਹੋਰ ਕੰਮਾਂ ਰਾਹੀਂ ਆਪਣੇ ਮਿਸ਼ਨ ਵਿੱਚ ਪੂਰੀ ਤਰਾਂ ਜੁੱਟੀ ਹੋਈ ਹੈ ਤੇ ਸਮਾਜ ਵਿਚੋਂ ਇਸ ਬੁਰਾਈ ਤੇ ਨਸ਼ਿਆਂ ਦੀ ਬੁਰਾਈ ਜੜੋਂ ਮਿਟਾਣ ਲਈ ਕਾਰਜਸ਼ੀਲ ਹੈ।[14]
ਹਵਾਲੇ
ਹਵਾਲੇ |
Portal di Ensiklopedia Dunia