ਅੱਛਰੂ ਸਿੰਘ

ਪ੍ਰੋ. ਅੱਛਰੂ ਸਿੰਘ (ਜਨਮ: 1 ਜਨਵਰੀ1949) ਅੰਗਰੇਜ਼ੀ ਦੇ ਅਧਿਆਪਕ (ਹੁਣ ਸੇਵਾ ਨਵਿਰਤ) ਅਨੁਵਾਦਕ ਤੇ ਵਾਰਤਕ ਲੇਖਕ ਹਨ। ਉਹ ਦੋ ਦਰਜਨ ਤੋਂ ਵੱਧ ਅੰਗਰੇਜ਼ੀ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰ ਚੁੱਕਿਆ ਹੈ। ਉਸਨੂੰ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ।[1]

ਜੀਵਨ

ਪ੍ਰੋ: ਅੱਛਰੂ ਸਿੰਘ ਦਾ ਜਨਮ 1 ਜਨਵਰੀ 1949 ਵਿੱਚ ਪਿਤਾ ਸ: ਹੰਸਾ ਸਿੰਘ ਅਤੇ ਮਾਤਾ ਸ੍ਰੀਮਤੀ ਪ੍ਰਸਿੰਨ ਕੌਰ ਦੇ ਘਰ ਮਾਨਸਾ ਮੰਡੀ ਦਾ ਹੈ। ਉਸਨੇ ਅੰਗਰੇਜ਼ੀ ਤੇ ਪੰਜਾਬੀ ਸਾਹਿਤ ਦੀ ਐਮ. ਏ. ਕੀਤੀ ਹੋਈ ਹੈ। ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ 36 ਸਾਲ ਅੰਗਰੇਜ਼ੀ ਅਧਿਆਪਕ ਵਜੋਂ ਸੇਵਾ ਕਰਨ ਤੋਂ ਬਾਅਦ ਮਈ 2006 ਵਿੱਚ ਸੇਵਾ ਨਵਿਰਤ ਹੋਣ ਉੱਪਰੰਤ ਪ੍ਰੋ: ਅੱਛਰੂ ਸਿੰਘ ਨੇ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ) ਵਿਖੇ ਮੁੜ ਨੌਕਰੀ ਕਰ ਲਈ। ਸਾਹਿਤਕ ਰਚਨਾ ਅਤੇ ਅਧਿਆਪਨ ਦੇ ਕਾਰਜ ਉਹਦੇ ਜੀਵਨ ਦਾ ਅੱਜ ਤੱਕ ਅਨਿੱਖੜ ਅੰਗ ਹਨ।[2]

ਰਚਨਾਵਾਂ

ਸਵੈ-ਜੀਵਨੀ

  • ਕੀਟਾ ਆਈ ਰੀਸ

ਨਿਬੰਧ ਸੰਗ੍ਰਹਿ

  • ਜੀਵਨ ਦੇ ਰੰਗ

ਅਨੁਵਾਦ

  • ਵਿਲੀਅਮ ਸ਼ੈਕਸਪੀਅਰ ਦੇ 10 ਦੁਖਾਂਤ ਅਤੇ 12 ਸੁਖਾਂਤ ਨਾਟਕਾਂ ਨੂੰ ਪੰਜਾਬੀ ਕਹਾਣੀਆਂ ਦਾ ਰੂਪ
  • ਹਿੰਟਸ ਫਾਰ ਸੈਲਫ਼ ਕਲਚਰ (ਲਾਲਾ ਹਰਦਿਆਲ)
  • ਖੁਸ਼ਵੰਤ ਸਿੰਘ ਦੀਆਂ ਪੁਸਤਕਾਂ 'ਮੈਨ ਐਂਡ ਵੋਮੈਨ ਇਨ ਮਾਈ ਲਾਈਫ' ਅਤੇ 'ਸੈਕਸ, ਸਕਾਚ ਐਂਡ ਸਕਾਲਰਸ਼ਿਪ'
  • ਦੀ ਓਲਡ ਮੈਨ ਐਂਡ ਦੀ ਸੀ (ਅਰਨੈਸਟ ਹੈਮਿੰਗਵੇ ਦਾ ਨਾਵਲ)
  • ਐਨੀਮਲ ਫਾਰਮ(ਜਾਰਜ ਆਰਵੈਲ ਦਾ ਨਾਵਲ)
  • ਦਿ ਮੇਅਰ ਆਫ਼ ਕੈਸਟਰਬ੍ਰਿਜ਼ (ਥਾਮਸ ਹਾਰਡੀ ਦਾ ਨਾਵਲ)
  • ਪਰਾਇਡ ਐਂਡ ਪਰੈਜੂਡਿਸ (ਜੇਨ ਆਸਟਿਨ ਦਾ ਨਾਵਲ)

ਅੰਗਰੇਜ਼ੀ ਵਿੱਚ ਮੌਲਿਕ ਪੁਸਤਕਾਂ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya