ਚਰਨ ਸਿੰਘ ਸ਼ਹੀਦਚਰਨ ਸਿੰਘ ਸ਼ਹੀਦ (ਅਕਤੂਬਰ, 1891 - 14 ਅਗਸਤ 1935) ਪੰਜਾਬੀ ਦੇ ਹਾਸਰਸ ਅਤੇ ਵਿਅੰਗ ਲੇਖਕ ਸਨ।[1] ਕਵਿਤਾ ਵਿੱਚ ਉਹ 'ਸੁਥਰਾ' ਅਤੇ ਵਾਰਤਕ ਵਿੱਚ 'ਬਾਬਾ ਵਰਿਆਮਾ' ਉਪਨਾਮ ਵਰਤਦੇ ਸਨ।[2] 1926 ਵਿੱਚ ਉਹਨਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ।[3] ਜੀਵਨਇਨ੍ਹਾਂ ਦਾ ਪੂਰਾ ਨਾਮ ਐਸ.ਐਸ.ਚਰਨ ਸਿੰਘ ਸ਼ਹੀਦ ਸੀ। ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ 1891 ਵਿੱਚ ਅੰਮ੍ਰਿਤਸਰ ਵਿੱਚ ਸ. ਸੂਬਾ ਸਿੰਘ ਦੇ ਘਰ ਹੋਇਆ ਸੀ। ਪਿਤਾ ਦੇ ਨਾਂ ਤੇ ਉਸਨੇ ਆਪਣਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖ ਲਿਆ। ਹੌਲੀ ਹੌਲੀ ਇਸ ਦਾ ਸੰਖੇਪ ਰੂਪ ਐਸ.ਐਸ.ਚਰਨ ਸਿੰਘ ਆਮ ਪ੍ਰਚਲਿਤ ਹੋ ਗਿਆ। ਮੈਟ੍ਰਿਕ ਉੱਪਰੰਤ ਪਟਿਆਲਾ ਤੇ ਨਾਭਾ ਰਿਆਸਤ ਵਿੱਚ ਪ੍ਰਸਾਰਨ ਅਫਸਰ ਲੱਗ ਗਏ। ਫਿਰ ਨੌਕਰੀ ਛੱਡ ਕੇ ਅੰਮ੍ਰਿਤਸਰ ਆ ਕੇ ਭਾਈ ਵੀਰ ਸਿੰਘ ਦੇ ਅਖ਼ਬਾਰ 'ਖਾਲਸਾ ਸਮਾਚਾਰ' ਵਿੱਚ ਕੰਮ ਕਰਨ ਲੱਗੇ। ਬਾਅਦ ਵਿੱਚ ਸ਼ਹੀਦ ਨਾਂ ਦਾ ਅਖਬਾਰ ਕਢਣ ਲੱਗ ਪਏ। ਇਸ ਕਰ ਕੇ 'ਸ਼ਹੀਦ' ਉਹਨਾਂ ਦੇ ਨਾਂ ਨਾਲ ਜੁੜ ਗਿਆ। ਫਿਰ ਜੱਥੇਦਾਰ ਰੋਜ਼ਾਨਾ ਅਤੇ ਹਫ਼ਤਾਵਾਰੀ ਮੌਜੀ ਸ਼ੁਰੂ ਕੀਤਾ। ਇਨ੍ਹਾਂ ਤੋਂ ਇਲਾਵਾ ਉਹਨਾਂ ਨੇ ਮਾਸਕ ਹੰਸ ਵੀ ਪ੍ਰਕਾਸ਼ਿਤ ਕੀਤਾ।[2] ਇਨ੍ਹਾਂ ਦਾ ਦੇਹਾਂਤ 14 ਅਗਸਤ 1935 ਈ. ਨੂੰ ਸ਼ਿਮਲੇ ਵਿਖੇ ਹੋਇਆ। ਰਚਨਾਤਮਕ ਸ਼ੈਲੀਉਹਨਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ। ਕਵੀ ਚਰਨ ਸਿੰਘ ਸ਼ਹੀਦ ਨੇ ਮੈਟ੍ਰਿਕ ਪਾਸ ਕਰਨ ਪਿਛੋਂ ਇਨ੍ਹਾਂ ਨੇ ਹਾਸ ਰਸੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੰਜਾਬੀ ਕਾਵਿ-ਖੇਤਰ ਵਿੱਚ ਹਾਸ-ਰਸ ਦਾ ਸੰਚਾਰ ਕੀਤਾ। ਸ਼ਹੀਦ ਜੀ ਨੇ ਪੰਜਾਬੀ ਸਭਾ ਅੰਮ੍ਰਿਤਸਰ ਦੀਆਂ ਸਰਗਰਮੀਆਂ ਵਿੱਚ ਮੋਢੀਆਂ ਵਾਲਾ ਕਾਰਜ ਕੀਤਾ, ਕਵੀ ਦਰਬਾਰਾਂ ਵਿੱਚ ਵਧ ਚਡ਼੍ਹ ਕੇ ਹਿੱਸਾ ਲਿਆ, ਕਵਿਤਾ ਰਚੀ, ਨਾਵਲ ਲਿਖੇ ਤੇ ਵਾਰਤਕ ਨੂੰ ਹਾਸ-ਰਸ ਤੇ ਵਿਅੰਗ ਦੇ ਸਾਧਨ ਬਣਾ ਕੇ ਵਰਤਿਆ। ਉਹਨਾਂ ਦੀ ਕਲਮ ਵਿੱਚ ਬਡ਼ੀ ਰਵਾਨੀ ਸੀ, ਸ਼ਕਤੀ ਤੇ ਜ਼ੋਰ ਸੀ। ਆਪ ਦੀ ਭਾਸ਼ਾ ਸਰਲ, ਠੇਠ ਤੇ ਮੁਹਾਵਰੇਦਾਰ ਹੈ ਤੇ ਸ਼ੈਲੀ ਵਿਅੰਗਾਤਮਕ। ਰਚਨਾਵਾਂਕਾਵਿ ਰਚਨਾਵਾਂ
ਕਹਾਣੀਆਂਨਾਵਲਕਾਵਿ-ਨਮੂਨਾ -ਪਹਿਲ- ਬੂਟ ਦੀ ਸ਼ਰਾਰਤ (ਚਰਨ ਸਿੰਘ ਸ਼ਹੀਦ) ਦੇਖ ਲਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਯਾ ਨਾਲ ਕਛਿਹਰੇ, ਬੂਟ ਦੇਖਕੇ, ਯਾਰਾਂ ਹਾਸਾ ਪਾਯਾ ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ ਪਿਆ ਮੰਗਾਣਾ ਫ਼ੌਂਟਿਨ ਪੈੱਨ, ਰੁਮਾਲ, ਨੋਟਬੁਕ, ਐਨਕ, ਘੜੀ ਕਲਾਈ ਚੈਸਟਰ, ਹੰਟਰ, ਪਨੀਅਰ ਕੁੱਤਾ, ਸਭ ਦੀ ਵਾਰੀ ਆਈ ਕਈ ਲੇਡੀਆਂ-ਜੰਟਲਮੈਨਾਂ ਨਾਲ ਵਾਕਫ਼ੀ ਹੋਈ ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ ਮੈਨੂੰ ਭੀ ਲਾਚਾਰ ਪਾਰਟੀਆਂ, ਆਪ ਕਰਨੀਆਂ ਪਈਆਂ ਪਿਰਚ ਪਿਆਲੇ, ਕਾਂਟੇ, ਛੁਰੀਆਂ, ਮੇਜ਼ ਕੁਰਸੀਆਂ ਲਈਆਂ ਪਰ ਜਦ ਮਿਤਰਾਂ, ਸਾਡੇ ਘਰ ਦਾ ਆਣ ਮਖ਼ੌਲ ਉਡਾਯਾ ਗ਼ੈਰਤ ਖਾ ਕੇ, ਬੰਗਲਾ ਲੀਤਾ, ਦੁਲਹਨ ਵਾਂਗ ਸਜਾਯਾ ਫ਼ਰਨੀਚਰਾਂ, ਕਰੌਕਰੀਆਂ ਨੇ ਖ਼ੂਨ 'ਦਿੱਕ' ਸਮ ਪੀਤਾ ਬਹਿਰੇ ਬਾਵਰਚੀ ਨੇ ਖੀਸਾ ਰਜ ਰਜ ਖਾਲੀ ਕੀਤਾ ਪਿਓ ਦਾਦੇ ਦੀ ਜਾਇਦਾਦ ਨੂੰ, ਡਾਂਗਾਂ ਦੇ ਗਜ਼ ਦੇ ਕੇ ਵਿਸ੍ਹਕੀ ਬੋਤਲ ਦੇਵੀ ਅੱਗੇ ਹਸ ਹਸ ਮੱਥੇ ਟੇਕੇ ਆਖ਼ਰ ਜਦ ਕੁਝ ਰਿਹਾ ਨਾ ਪੱਲੇ, ਸਿਰੇ ਡਿਗਰੀਆਂ ਚੜ੍ਹੀਆਂ ਪੁਤ ਨੇ ਭੀ ਉਠ ਦਾਵਾ ਕੀਤਾ 'ਲੀਗਲ' ਘੁੰਡੀਆਂ ਪੜ੍ਹੀਆਂ ਲਾਹ ਕੇ ਬੂਟ ਦੂਰ ਮੈਂ ਸੁਟਿਆ, ਨਾਲੇ ਖੁਲ੍ਹ ਗਈ ਅੱਖੀ ਸ਼ੁਕਰ ਸ਼ੁਕਰ, ਏ ਸੁਪਨਾ ਹੀ ਸੀ, ਲਾਜ ਪ੍ਰਭੂ ਨੇ ਰੱਖੀ ਕੰਨਾਂ ਨੂੰ ਹੱਥ ਲਾਯਾ, ਭੈੜੀ ਵਾਦੀ ਪੈਣ ਨ ਦੇਸਾਂ ਸਾਦਾ 'ਸੁਥਰਾ' ਰਹਿ, ਦੁੱਖਾਂ ਨੂੰ ਜੁੱਤੀ ਹੇਠ ਰਖੇਸਾਂ ਸ ਸ ਚਰਨ ਸਿੰਘ ਸ਼ਹੀਦ
ਹਵਾਲੇ
|
Portal di Ensiklopedia Dunia