ਅਜਾਇਬ ਕਮਲਅਜਾਇਬ ਕਮਲ (5 ਅਕਤੂਬਰ 1932 - 21 ਜਨਵਰੀ 2011) 1960ਵਿਆਂ ਵਿੱਚ ਪੰਜਾਬੀ ਕਵਿਤਾ ਵਿੱਚ ਚੱਲੀ ਆਧੁਨਿਕਤਾ ਦੀ ਲ਼ਹਿਰ ਨਾਲ ਮੁਢ ਤੋਂ ਜੁੜੇ ਕਵੀਆਂ ਵਿੱਚੋਂ ਸੀ।[1] ਉਸ ਨੇ ਕਵਿਤਾ, ਲੰਮੀਂ ਕਵਿਤਾ, ਕਾਵਿ-ਨਾਟਕ, ਮਹਾਂ ਕਾਵਿ, ਗ਼ਜ਼ਲ, ਨਾਵਲ ਅਤੇ ਆਲੋਚਨਾ ਅਨੇਕ ਵਿਧਾਵਾਂ ਵਿੱਚ ਸਾਹਿਤ ਦੀ ਰਚਨਾ ਕੀਤੀ। ਉਹ ਪੰਜਾਬੀ ਸਾਹਿਤ ਦੇ ਸਰਬਪੱਖੀ ਸਿਰਮੌਰ ਲੇਖਕ ਸਨ। ਉਹ ਕਵੀ, ਕਾਵਿ ਨਾਟਕਕਾਰ, ਨਾਵਲਕਾਰ, ਕਾਵਿ-ਆਲੋਚਕ ਤੇ ਗ਼ਜ਼ਲ ਲੇਖਕ ਹੋਣ ਦੇ ਨਾਲ-ਨਾਲ ਵਧੀਆ ਮਿਲਣਸਾਰ ਤੇ ਨਿਧੜਕ-ਨਿਰਪੱਖ ਸ਼ਖਸੀਅਤ ਵਾਲੇ ਇਨਸਾਨ ਸਨ। ਉਹ 50 ਸਾਲਾਂ ਤੋਂ ਆਧੁਨਿਕ ਗ਼ਜ਼ਲ ਲਿਖਣ ਵਾਲੇ ਪੰਜਾਬੀ ਦੇ ਮੋਢੀ ਗ਼ਜ਼ਲ ਲੇਖਕਾਂ ਵਿੱਚੋਂ ਪਹਿਲੇ ਦਰਜੇ ਦੇ ਗ਼ਜ਼ਲਕਾਰ ਸਨ। ਮੁੱਢਲਾ ਜੀਵਨਮਰਹੂਮ ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਮਾਹਿਲਪੁਰ ਲਾਗਲੇ ਪਿੰਡ ਡਾਂਡਿਆਂ ਵਿਖੇ ਜੰਗ ਸਿੰਘ ਦੇ ਘਰ ਮਾਤਾ ਰਾਏ ਕੌਰ ਦੀ ਕੁੱਖੋਂ ਹੋਇਆ। ਖਾਲਸਾ ਕਾਲਜ ਮਾਹਿਲਪੁਰ ਤੋਂ 1955 ਵਿੱਚ ਬੀ.ਏ. ਕੀਤੀ। ਉੱਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਬਲ ਐਮ.ਏ. ਕੀਤੀ। ਆਪ ਨੇ 9 ਸਾਲ ਪੰਜਾਬ ਵਿੱਚ ਬਤੌਰ ਪ੍ਰਿੰਸੀਪਲ ਹੁੰਦਿਆਂ ਅੰਗਰੇਜ਼ੀ ਵਿਸ਼ਾ ਪੜ੍ਹਾਇਆ ਤੇ ਬਾਅਦ ਵਿੱਚ 31 ਸਾਲ ਏ.ਬੀ. ਸੀਨੀਅਰ ਸੈਕੰਡਰੀ ਸਕੂਲ ਨੈਰੋਬੀ-ਕੀਨੀਆ (ਅਫਰੀਕਾ) ਵਿੱਚ ਬਤੌਰ ਪ੍ਰਿੰਸੀਪਲ ਦੀ ਨੌਕਰੀ ਵੀ ਕੀਤੀ। ਕੀਨੀਆ ਸਕੂਲ ਤੋਂ ਸੇਵਾਮੁਕਤ ਹੋਣ ਉੱਪਰੰਤ ਆਪ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਰਹਿਣ ਤੋਂ ਬਾਅਦ ਪੰਜਾਬ ਆਪਣੇ ਪਿੰਡ ਪਰਤ ਆਏ। ਆਪ ਦੀ ਪਹਿਲੀ ਕਾਵਿ ਪੁਸਤਕ ”ਤਾਸ਼ ਦੇ ਪੱਤੇ” 1962 ਵਿੱਚ ਛਪੀ। ਇਸ ਤੋਂ ਬਾਅਦ ਆਪ ਪੰਜਾਬੀ ਦੇ ਉੱਘੇ ਲੇਖਕਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ।[2] ਉਥੋਂ ਸੇਵਾ-ਮੁਕਤ ਹੋ ਕੇ ਉਹ ਆਪਣੇ ਪਿੰਡ ਡਾਂਡੀਆਂ ਆ ਗਏ। ਰਚਨਾਵਾਂਉਹਨਾਂ ਦੀਆਂ ਆਧੁਨਿਕ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ‘ਸ਼ਬਦ ਨੰਗੇ ਹਨ’ 1981 ਵਿੱਚ ਛਪਿਆ। ਉਹ ਲੰਬਾ ਸਮਾਂ ਦੇਸ਼ਾਂ-ਵਿਦੇਸ਼ਾਂ ਵਿੱਚ ਰਹੇ। ਉਹਨਾਂ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਰੱਜ ਕੇ ਲਿਖਿਆ। ਗ਼ਜ਼ਲ ਸੰਗ੍ਰਹਿ ‘ਟੁਕੜੇ-ਟੁਕੜੇ ਸੂਰਜ’ ਦੀ ਸਿਰਜਣਾ ਕੀਤੀ। ਗ਼ਜ਼ਲ ਸੰਗ੍ਰਹਿ
ਨਾਟਕਸਨਮਾਨ
ਸ਼ਾਇਰੀ
ਰਚਨਾਵਾਂਕਾਵਿ-ਸੰਗ੍ਰਹਿ ਲੰਮੀਆਂ ਕਵਿਤਾਵਾਂ
ਮਿੰਨੀ ਕਵਿਤਾ ਸੰਗ੍ਰਹਿ ਗ਼ਜ਼ਲ ਸੰਗ੍ਰਹਿ ਨਾਟਕੀ ਕਵਿਤਾਵਾਂ ਕਾਵਿ-ਨਾਟਕ
ਮਹਾਂ ਨਾਟਕ ਮਹਾਂ ਕਾਵਿ ਕਵਿਤਾ 'ਚ ਕਾਵਿ-ਸ਼ਾਸਤਰ ਕਾਵਿ ਰੇਖਾ ਚਿਤਰ ਨਾਵਲ ਆਲੋਚਨਾਂ ਤੇ ਸਾਹਿਤ ਇਤਿਹਾਸ ਅੰਗਰੇਜ਼ੀ 'ਚ ਮਹਾਂ ਨਾਵਲ
ਅੰਗਰੇਜ਼ੀ 'ਚ ਕਾਵਿ-ਸੰਗ੍ਰਹਿ
ਹਵਾਲੇ
|
Portal di Ensiklopedia Dunia