ਅਹਿਮਦ ਯਾਰਅਹਿਮਦਯਾਰ (1768-1848), ਪੰਜਾਬੀ ਜ਼ਬਾਨ ਦਾ ਮਸ਼ਹੂਰ ਸ਼ਾਇਰ, ਆਲੋਚਕ ਅਤੇ ਇਤਹਾਸਕਾਰ ਸੀ। ਉਸਨੇ 40 ਤੋਂ ਵਧ ਕਿਤਾਬਾਂ ਪੰਜਾਬੀ ਦੀ ਝੋਲੀ ਪਾਈਆਂ ਜਿਹਨਾਂ ਵਿੱਚੋਂ 35 ਕਿੱਸੇ ਹਨ। ਜਿੰਨੇ ਕਿੱਸੇ, ਕਿਤਾਬਾਂ ਇਸ ਕਵੀ ਨੇ ਲਿਖੇ ਹਨ, ਸ਼ਾਇਦ ਹੋਰ ਕਿਸੇ ਵੀ ਪੰਜਾਬੀ ਕਿੱਸਾਕਾਰ ਨੇ ਨਹੀਂ ਰਚੇ।[1] ਉਹ ਆਪ ਕਹਿੰਦਾ ਹੈ:-
ਜਨਮ ਅਤੇ ਜੀਵਨਅਜਿਹੇ ਬਹੁ-ਵਿਸਥਾਰੀ ਕਿੱਸਾ ਕਵੀ ਦਾ ਜਨਮ ਪਿੰਡ ਮੁਰਾਲਾ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) ਵਿਖੇ 1768 ਈ: ਵਿੱਚ ਹੋਇਆ। ਬੰਬੀਹਾ ਬੋਲ ਦੇ ਲੇਖਕ ਬਾਵਾ ਬੁੱਧ ਸਿੰਘ ਨੇ ਇਸ ਕਵੀ ਦੇ ਜਨਮ ਦਾ ਪਿੰਡ ਇਸਲਾਮ ਗੜ੍ਹ ਦੱਸਿਆ ਹੈ।[2] ਇਸ ਦੀ ਪੁਸ਼ਟੀ ਵਿੱਚ ਉਹ ਕਵੀ ਦੀਆਂ ਇਹ ਤੁਕਾਂ ਦਿੰਦਾ ਹੈ:-
ਰਚਨਾਵਾਂਕਿੱਸੇ
ਹੋਰ ਪੁਸਤਕਾਂਮਹਾਰਾਜਾ ਗੁਲਾਬ ਸਿੰਘ ਵਾਲਈ ਜੰਮੂ ਕਸ਼ਮੀਰ ਦੀ ਫ਼ਰਮਾਇਸ਼ ਤੇ ਸਿੱਖਾਂ ਦੀ ਤਾਰੀਖ਼ ਫ਼ਤੂਹਾਤ ਖ਼ਾਲਸਾ ਲਿਖੀ। ਅਹਿਮਦਯਾਰ ਦੀ ਦੀਨੀ ਸ਼ਾਇਰੀ‘ਸ਼ਰ੍ਹਾ ਦੁਆ ਸਰਯਾਨੀ`, ‘ਹੁਲੀਯਾ ਰਸੂਲੇ ਮਕਬੂਲ`, ‘ਮਿਆਰਾਜਨਾਮਾ`, ‘ਵਫ਼ਾਤਨਾਮਾ`, ‘ਹੁਲੀਯਾ ਗ਼ੌਸ ਅਲਆਜ਼ਮ`, ‘ਜੱਸ ਸਖ਼ੀ ਸਰਵਰ ਮੁਲਤਾਨ`, ‘ਬਾਰਾਮਾਹ ਫ਼ਿਰਾਕ ਮੁਰਸ਼ਦ`, ‘ਕਸਬਨਾਮਾ ਦਰੂਦਗਰਾਂ`, ‘ਕਸਬਨਾਮਾ ਹਦਦਗਰਾਂ`, ‘ਕਸਬਨਾਮਾ ਕਸਾਈਆਂ` ਆਦਿ। ਇਸਲਾਮੀ ਪੁਸਤਕਾਂ ਤੇ ਜੰਗਨਾਮੇ‘ਸ਼ਰ੍ਹਾ ਕਸੀਦਾ ਬਰਦਾ`, ‘ਸ਼ਰ੍ਹਾ ਕਸੀਦਾ ਗੌਸੀਆਂ`, ‘ਸ਼ਰ੍ਹਾ ਅਮਾਲੀ`, ‘ਮਿਅਰਾਜ ਦਾ ਚੌਥਾ ਰੁਕਨ`, ‘ਮਿਆਰਾਜ ਨਾਮਾ-ਇ-ਨਬੀ`, ‘ਬੇਸ਼ੁਮਾਰ ਰਸਾਲੇ`, ‘ਵਫ਼ਤਨਾਮੇ`, ‘ਜੰਗਨਾਮਾ ਅਲੀ`, ‘ਸ਼ਹਾਦਤ ਨਾਮਾ ਹਸਨ-ਹੁਸੈਨ`, ‘ਦੁਆਇ ਸਰਿਆਨੀ` ਆਦਿ। ਫੁਟਕਲ ਲਿਖਤਾਂ‘ਤਿਬੇ ਅਹਿਮਦਯਾਰੀ`, ‘ਤਿਬੇ ਮੁਹੰਮਦੀ`, ‘ਅਹਿਵਾਲ ਜ਼ਮਾਨਾ`, ‘ਕਿੱਸਾ ਤਿੱਤਰ`, ‘ਸੀਹਰਫ਼ੀ ਮਰਸੀਆ ਪੁੱਤਰਾਂ`, ਸ਼ਾਹਨਾਮਾ ਰਣਜੀਤ ਸਿੰਘ`, (ਫ਼ਾਰਸੀ)।[4] ਅਹਿਮਦਯਾਰ ਦੀ ਕਿੱਸਾਕਾਰੀਯੂਸਫ਼ ਜ਼ੁਲੈਖਾਂਅਹਿਮਦਯਾਰ ਦੇ ਯੂਸਫ਼ ਜ਼ੁਲੈਖਾਂ ਦੇ ਕਿੱਸੇ ਬਾਰੇ ਪਿਆਰ ਸਿੰਘ ਲਿਖਦੇ ਹਨ, “ਅਹਿਮਦਯਾਰ ਦਾ ਅਹਸਨੁਲ ਕਸਿਸ`, ਕਿੱਸੇ ਦਾ ਕਿੱਸਾ ਹੈ ਤੇ ਤਫ਼ਸੀਰ ਦੀ ਤਫ਼ਸੀਰ। ਉਹ ਦੋਵੇਂ ਪਾਸੇ ਨਿਭਾਅ ਸਕਿਆ ਹੈ।” ਅਹਿਮਦਯਾਰ ਦੇ ਯੂਸਫ਼-ਜ਼ੁਲੈਖਾਂ ਦੀ ਵਡਿਆਈ ਇਸ ਵਿੱਚ ਹੈ ਕਿ ਉਸਨੇ ਫ਼ਾਰਸੀ ਤੋਂ ਬਹੁਤ ਸਾਰੀਆਂ ਨਵੀਆਂ ਉਪਮਾਵਾਂ ਪੰਜਾਬੀ ਵਿੱਚ ਲਿਆਂਦੀਆਂ।[5] ਸੱਸੀ ਪੁੰਨੂੰ‘ਸੱਸੀ ਪੁੰਨੂੰ` ਦੀ ਕਹਾਣੀ ਮੂਲ-ਰੂਪ ਵਿੱਚ ਸਿੰਧੀ ਸਾਹਿਤ ਦੀ ਕਹਾਣੀ ਹੈ। ਸਿੰਧੀ ਤੇ ਪੰਜਾਬੀ ਕਹਾਣੀ ਦਾ ਕੁਝ ਵੇਰਵਾ, ਨਾਇਕ ਤੇ ਨਾਇਕਾ ਦੇ ਨਾਂ ਤਾਂ ਮਿਲਦੇ ਹਨ ਪਰ ਕਹਾਣੀ ਦੀ ਬੁਨਿਆਦ ਵਿੱਚ ਵੱਡਾ ਫ਼ਰਕ ਹੈ। ਸਿੰਧੀ ਕਹਾਣੀ ਵਿੱਚ ਉਹ ਇੱਕ ਰਾਜੇ ਦੀ ਲੜਕੀ ਨਹੀਂ, ਬ੍ਰਾਹਮਣ ਦੀ ਲੜਕੀ ਹੈ, ਜਿਹੜੀ ਜਨਮ-ਪੱਤਰੀ ਤੋਂ ਇਹ ਪਤਾ ਲੱਗਣ ਤੇ ਕਿ ਉਹ ਕਿਸੇ ਮੁਸਲਮਾਨ ਨਾਲ ਸ਼ਾਦੀ ਕਰੇਗੀ, ਜੰਮਦਿਆਂ ਹੀ ਦਰਿਆ ਬੁਰਦ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਉਸ ਵਿੱਚ ਕਹਾਣੀ ਦੀ ਸਮੱਸਿਆ ਗ਼ੈਰ-ਧਰਮ ਵਿੱਚ ਸ਼ਾਦੀ ਦੀ ਅਪ੍ਰਵਾਨਗੀ ਹੈ। ਪੰਜਾਬੀ ਕਹਾਣੀ ਵਿੱਚ ਉਹ ਇੱਕ ਰਾਜੇ ਦੀ ਲੜਕੀ ਹੈ ਜੋ ਹਾਸ਼ਮ ਅਨੁਸਾਰ ਇਸ ਲਈ ਨਦੀ ਵਿੱਚ ਰੁੜ੍ਹਾ ਦਿੱਤੀ ਜਾਂਦੀ ਹੈ ਕਿ ਉਹ ਵੱਡੀ ਹੋ ਕੇ ਇਸ਼ਕ ਕਮਾਏਗੀ ਤੇ ਕੁਲ ਨੂੰ ਦਾਗ਼ ਲਾਏਗੀ। ਪਰੰਤੂ ਰਾਂਝਾ ਬਰਖ਼ੁਰਦਾਰ ਤੇ ਅਹਿਮਦਯਾਰ ਵਿੱਚ ਇਹ ਗੱਲ ਨਹੀਂ।[6] ਸ਼ੀਰੀਂ ਫ਼ਰਹਾਦਕਿੱਸਾ ਸ਼ੀਰੀਂ ਫ਼ਰਹਾਦ ਦਾ ਜ਼ਿਕਰ ਅਹਿਮਦਯਾਰ ਨੇ ਆਪੂੰਂ ‘ਹਾਤਮਨਾਮਾ` ਵਿੱਚ ਕੀਤਾ ਏ। ਇਸ ਕਿੱਸੇ ਦੀ ਕਹਾਣੀ ਮਸ਼ਹੂਰ ਈਰਾਨੀ ਕਿੱਸਾ ‘ਸ਼ੀਰੀ ਫ਼ਰਹਾਦ` ਦੀ ਕਹਾਣੀ ਹੀ ਹੈ। ਕਿਰਦਾਰਾਂ ਦੇ ਨਾਂ ਵੀ ਘਟ ਵਧ ਉਹੋ ਨੇਂ। ਇਸ ਕਿੱਸੇ ਦਾ ਆਖ਼ਰੀ ਹਿੱਸਾ ਇਸ਼ਕ ਵਿੱਚ ਫੱਟੜ ਹੋਏ ਗ਼ਮਜ਼ਦਾ ਆਸ਼ਕਾਂ ਦੇ ਹਾੜਿਆਂ ਨਾਲ ਨਕੋ-ਨਕ ਭਰਿਆ ਹੋਇਆ ਏ, ਜਜ਼ਬੇ ਦਾ ਇੱਕ ਹੜ੍ਹ ਏ ਜਿਹੜਾ ਇਹਦੇ ਵਿੱਚ ਠਾਠਾ ਪਿਆ ਮਾਰਦਾ ਏ।[7] ਅਹਿਮਦਯਾਰ ਤੇ ਹਾਸ਼ਮਹਾਸ਼ਮ ਦੀ ਸੱਸੀ ਅਣਖੀਲੀ ਹੈ। ਇਹ ਪਤਾ ਲੱਗਣ ਉੱਤੇ ਕਿ ਮਾਪਿਆਂ ਨੇ ਉਸਨੂੰ ਜੰਮਦਿਆਂ ਹੀ ਨਦੀ ਵਿੱਚ ਰੋੜ੍ਹ ਦਿੱਤਾ ਸੀ, ਉਹ ਉਹਨਾਂ ਦੀ ਮਿਲਣ ਲਈ ਕੀਤੀ ਬੇਨਤੀ ਠੁਕਰਾ ਦੇਂਦੀ। ਪਰ ਅਹਿਮਦਯਾਰ ਅਨੁਸਾਰ ਜਦੋਂ ਜੋਤਸ਼ੀ ਉਸਨੂੰ ਦਸਦੇ ਹਨ ਕਿ ਉਹ ਆਦਮਯਾਦ ਦੀ ਧੀ ਹੈ ਤਾਂ ਉਹ ਵਾਰ-ਵਾਰ ਚਿੱਠੀਆਂ ਲਿਖ ਕੇ ਮਿਲਣ ਦੀ ਬੇਨਤੀ ਕਰਦੀ ਹੈ ਪਰ ਮਾਪੇ ਪਰਵਾਨ ਨਹੀਂ ਕਰਦੇ। ਇਸ ਲਈ ਅਹਿਮਦਯਾਰ ਦਾ ਵੇਰਵਾ ਹਸ਼ਮ ਨਾਲੋਂ ਕੁਝ ਵਧੇਰੇ ਯਥਾਰਥਕ ਜਾਪਦਾ ਹੈ। ਅਹਿਮਦਯਾਰ ਨੇ ਹਾਸ਼ਮ ਦਾ ਪ੍ਰਭਾਵ ਕਬੂਲਿਆਂ ਨਹੀਂ ਲਗਦਾ। ਵਧੇਰੇ ਕਰ ਕੇ ਵੇਰਵਾ ਹਾਫ਼ਿਜ਼ ਬਰਖ਼ੁਰਦਾਰ ਮੁਸਲਮਾਨੀ ਵਾਲੇ ਦੀ ਸੱਸੀ ਨਾਲ ਰਲਦਾ ਹੈ। ਹਾਸ਼ਮ ਦੇ ਪ੍ਰਭਾਵ ਦਾ ਨਾਂ ਹੋਣਾ ਇਸ ਗੱਲ ਦਾ ਸੰਕੇਤਕ ਹੋ ਸਕਦਾ ਹੈ ਕਿ ਅਹਿਮਦਯਾਰ ਨੇ ਸੱਸੀ ਦੀ ਰਚਨਾ ਸ਼ਾਇਦ ਤੋਂ ਪਹਿਲਾਂ ਕਰ ਲਈ ਹੋਵੇ। ਉਂਝ ਉਹ ਹਾਸ਼ਮ ਦੀ ਸੱਸੀ ਦੇ ਵਧੀਆ ਰਚਨਾ ਹੋਣ ਤੋਂ ਜ਼ਰੂਰ ਕਾਇਲ ਹੈ।[8] ਹਾਸ਼ਮ ਸੱਸੀ ਸੋਹਣੀ ਜੋੜੀ, ਸਦ ਰਹਿਮਤ ਉਸਤਾਦੋਂ। ਸਾਰਾਂਸਇਸ ਤੋਂ ਇਲਾਵਾ ਇਸ ਕਵੀ ਨੇ ਹੋਰ ਬਹੁਤ ਸਾਰੇ ਕਿੱਸੇ ਮਿਸਰੀ ਬਾਈ, ਕਾਮਰੂਪ, ਨਲ ਦਮਿਅੰਤੀ, ਰੋਡਾ ਜਲਾਲੀ ਆਦਿ ਲਿਖੇ। ਮੁੱਕਦੀ ਗੱਲ ਇਹ ਹੈ ਕਿ ਅਹਿਮਦਯਾਰ ਪੰਜਾਬੀ ਅਦਬ ਵਿੱਚ ਇੱਕ ਅਜਿਹਾ ਅਣਮੁੱਲਾ ਹੀਰਾ ਏ ਜੀਹਦੀ ਚਮਕ ਨੂੰ ਵੇਲੇ ਦੀ ਧੂੜ ਨੇ ਲੁਕਾਇਆ ਹੋਇਆ ਸੀ, ਹੁਣ ਜਦੋਂ ਇਹ ਘਟਾ-ਮਿੱਟੀ ਝੜ ਗਿਆ ਹੈ, ਏਸ ਹੀਰੇ ਤੇ ਮਾਣਕ-ਮੋਤੀ ਦੀ ਚਮਕ ਆਪ-ਮੁਹਾਰੇ ਪਈ ਖੀਵਾ ਕਰਦੀ ਏ। ਉਹਦੀਆਂ ਲਿਖਤਾਂ ਨੂੰ ਉੱਚਾਵੀਂ ਨਜ਼ਰ ਨਾਲ ਦੇਖਣ ਤੇ ਇਹ ਗੱਲ ਸਾਹਮਣੇ ਆ ਜਾਂਦੀ ਏ ਕਿ ਅਹਿਮਦਯਾਰ ਪੰਜਾਬ ਦਾ ਧੜਕਦਾ ਦਿਲ ਏ, ਅਹਿਮਦਯਾਰ ਪੰਜਾਬ ਦੀ ਜੀਭ ਏ, ਅਦਬੀ ਤੇ ਇਸਲਾਮੀ ਰਵਾਇਤ ਦਾ ਅਮੀਨ ਏ ਤੇ ਅਹਿਮਦਯਾਰ ਲੰਘਕੇ ਦੌਰ ਦੇ ਪੰਜਾਬੀ ਜੁਬਾਨ ਦੇ ਅਦਬ ਦਾ ਮਾਣ ਏ।[9] ਹਵਾਲੇ
|
Portal di Ensiklopedia Dunia