ਉਲਫ਼ਤ ਬਾਜਵਾ

ਉਲਫ਼ਤ ਬਾਜਵਾ (11 ਫ਼ਰਵਰੀ 1938 - 16 ਮਈ 2008) ਪੰਜਾਬੀ ਗਜ਼ਲਗੋ ਸੀ।

ਜੀਵਨ ਬਿਓਰਾ

ਉਲਫ਼ਤ ਬਾਜਵਾ ਦਾ ਜਨਮ 11 ਫ਼ਰਵਰੀ 1938 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਕੁਰਾਰਾ ਬੇਲਾ ਸਿੰਘ ਵਾਲਾ, (ਹੁਣ ਪੰਜਾਬ) ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਬੁੱਧ ਸਿੰਘ ਬਾਜਵਾ ਅਤੇ ਮਾਤਾ ਦਾ ਸੰਤ ਕੌਰ ਹੈ।

1947 ਦੀ ਭਾਰਤ ਵੰਡ ਤੋਂ ਬਾਅਦ ਉਸ ਦਾ ਪਰਵਾਰ ਲੰਮਾ ਪਿੰਡ, ਜ਼ਿਲਾ ਜਲੰਧਰ ਆ ਕੇ ਵਸ ਗਿਆ ਸੀ। ਗੁਜਾਰੇ ਜੋਗੀ ਪੜ੍ਹਾਏ ਕਰਨ ਉੱਪਰੰਤ ਉਹ ਸਕੂਲ ਅਧਿਆਪਕ ਲੱਗ ਗਿਆ। ਉਲਫ਼ਤ ਬਾਜਵਾ ਸੀਨੀਅਰ ਹਾਇਰ ਸਕੈੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਤੋਂ ਸੇਵਾ ਮੁਕਤ ਹੋਇਆ।

ਗਜ਼ਲ ਸੰਗ੍ਰਹਿ

ਕਾਵਿ ਨਮੂਨਾ

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ

ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ
ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ

‘ਮਾਣਸ ਕੀ ਇੱਕ ਜਾਤ’ ਪਛਾਣੇ ਕੌਣ ਭਲਾ
ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ

ਵੇਦ- ਕਿਤੇਬਾਂ ਵਿੱਚ ਹੇ ਪਾਠ ਮੁਹੱਬਤ ਦਾ
ਪਰ ਨਫਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ

ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ
ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ

ਨਾਨਕ ਤੇਰੀ ‘ਤੇਰਾ ਤੇਰਾ’ ਕੌਣ ਸੁਣੇ
‘ਮੈ ਮੇਰੀ’ ਦਾ ਸ਼ੋਰ ਮਚਾਇਆ ਮਜ੍ਹਬਾਂ ਨੇ

ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਦਾ ਨਹੀਂ
ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ

ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ
ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ

16 ਮਈ,2008 ਨੂੰ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਉਲਫ਼ਤ ਬਾਜਵਾ ਦੀ ਮੌਤ ਹੋ ਗਈ ਸੀ।ਆਰਿਫ਼ ਗੋਬਿੰਦਪੁਰੀ, ਸੁਖਵੰਤ, ਸੁਰਿੰਦਰ ਸੋਹਲ, ਓਕਾਂਰਪ੍ਰੀਤ,ਅਤੇ ਕੁਲਵਿੰਦਰ ਉਹਨਾਂ ਦੇ ਸ਼ਾਗਿਰਦਾਂ ਵਿੱਚ ਸ਼ਾਮਲ ਹਨ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya