ਕਪੂਰ ਸਿੰਘ ਘੁੰਮਣ![]() ਕਪੂਰ ਸਿੰਘ ਘੁੰਮਣ (ਜਨਮ: 2 ਫਰਵਰੀ 1927-16 ਨਵੰਬਰ 1985 ) ਪੰਜਾਬੀ ਦਾ ਇੱਕ ਪ੍ਰਯੋਗਵਾਦੀ ਨਾਟਕਕਾਰ ਅਤੇ ਇਕਾਂਗੀਕਾਰ ਸੀ। ਉਸ ਨੂੰ ਪੰਜਾਬੀ ਨਾਟਕ ਪਾਗਲ ਲੋਕ ਲਈ 1984 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹਨਾ ਨੂੰ ਮਨੋਵਿਗਿਆਨਕ ਨਾਟਕਾਂ ਵਿੱਚ ਪ੍ਰਮੁੱਖਤਾ ਹਾਸਿਲ ਹੈ। ਮੁੱਢਲਾ ਜੀਵਨਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਦੁਲਾਰੀ-ਕੇ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਬੁੱਢਾ ਸਿੰਘ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ। ਕਪੂਰ ਸਿੰਘ ਘੁੰਮਣ ਦਾ ਵਿਆਹ ਮਨਜੀਤ ਕੌਰ ਨਾਲ ਹੋਇਆ ਅਤੇ ਇਨ੍ਹਾਂ ਘਰ ਚਾਰ ਬੱਚਿਆਂ ਨੇ ਜਨਮ ਲਿਆ। ਕਰੀਅਰਕਪੂਰ ਸਿੰਘ ਘੁੰਮਣ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਨੂੰ ਬਹੁਤ ਸਾਰੇ ਨਾਟਕ ਅਤੇ ਇਕਾਂਗੀ ਦਿੱਤੇ। ਇਨ੍ਹਾਂ ਨੇ ਆਪਣੀ ਰਚਨਾ ਪਰੰਪਰਾਗਤ ਢੰਗ ਨਾਲ ਕਰਨੀ ਸ਼ੁਰੂ ਕੀਤੀ। ਸ਼ੁਰੂ ਵਿੱਚ ਸਮਾਜਵਾਦੀ ਨਾਟਕ ਲਿਖੇ ਅਤੇ ਬਾਅਦ ਵਿੱਚ ਨਵੇਂ ਨਵੇਂ ਪ੍ਰਯੋਗਾਂ ਰਾਹੀਂ ਮਨੋਵਿਗਿਆਨਕ ਨਾਟਕਾਂ ਦੀ ਰਚਨਾਂ ਕਰਨ ਲੱਗਾ। ਆਪਣੇ ਜੀਵਨ ਕਾਲ ਦੌਰਾਨ ਕਪੂਰ ਸਿੰਘ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਰਹੇ ਅਤੇ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਚੰਡੀਗੜ ਵਿੱਚ ਵੀ ਡਾਇਰੈਕਟਰ ਵਜੋਂ ਸੇਵਾ ਨਿਭਾਈ। ਮੌਤਕਪੂਰ ਸਿੰਘ ਘੁੰਮਣ ਨੇ ਆਖਰੀ ਨਾਟਕ ਨਾਰੀ ਮੁਕਤੀ ਲਿਖਿਆ ਅਤੇ 16-ਨਵੰਬਰ-1985 ਨੂੰ ਉਨ੍ਹਾਂ ਦੀ ਮੌਤ ਹੋ ਗਈ। ਸਨਮਾਨ
ਰਚਨਾਵਾਂਨਾਟਕ
ਇਕਾਂਗੀ ਸੰਗ੍ਰਹਿ
ਸੰਕਲਨ ਤੇ ਸੰਪਾਦਨ
ਅਨੁਵਾਦ
ਹਵਾਲੇ |
Portal di Ensiklopedia Dunia