ਨਰਿੰਜਨ ਸਿੰਘ ਤਸਨੀਮ
ਨਰਿੰਜਨ ਸਿੰਘ ਤਸਨੀਮ (1 ਮਈ 1929 - 17 ਅਗਸਤ 2019)[1], ਸਾਹਿਤ ਅਕਾਡਮੀ ਇਨਾਮ ਪ੍ਰਾਪਤ ਕਰਤਾ[2] ਇੱਕ ਪੰਜਾਬੀ ਨਾਵਲਕਾਰ ਅਤੇ ਆਲੋਚਕ ਹੈ। ਹੁਣ ਤੱਕ ਉਸ ਦੀਆਂ ਲਗਭਗ 30 ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ। ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।[3] ਜੀਵਨਨਰਿੰਜਨ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਤਰਨਤਾਰਨ ਵਿੱਚ 1 ਮਈ 1929 ਨੂੰ ਹੋਇਆ ਸੀ। ਇਨ੍ਹਾਂ ਦੇ ਮਾਤਾ ਦਾ ਨਾਮ ਸੀਤਾਵੰਤੀ ਅਤੇ ਪਿਤਾ ਦਾ ਨਾਮ ਕਰਮ ਸਿੰਘ ਸੀ। ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਦੀ ਡਿਗਰੀ ਕੀਤੀ ਅਤੇ ਫਿਰ ਉਹ ਕਾਲਜ ਵਿੱਚ ਪੜ੍ਹਾਉਣ ਬਤੌਰ ਅੰਗਰੇਜੀ ਪ੍ਰੋ. ਨੌਕਰੀ ਕਰਨ ਲੱਗੇ। ਤਸਨੀਮ ਨੇ ਆਪਣੇ ਸਾਹਿਤਕ ਖੇਤਰ ਦੀ ਸ਼ੁਰੁਆਤ 35 ਸਾਲ ਦੀ ਉਮਰ ਵਿੱਚ ਉਰਦੂ ਸਾਹਿਤ ਲਿਖਣ ਤੋਂ ਕੀਤੀ। ਸ਼ੁਰੂ ਵਿੱਚ ਉਨ੍ਹਾਂ ਨੇ ਉਰਦੂ ਕਹਾਣੀਆਂ ਲਿਖੀਆਂ। ਫਿਰ ਈਸ਼ਵਰ ਚਿੱਤਰਕਾਰ ਦੇ ਪ੍ਰਭਾਵ ਅਧੀਨ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਪਹਿਲਾ ਨਾਵਲ ਪਰਛਾਵੇਂ ਲਿਖਿਆ। ਉਹ ਐਸ.ਸੀ.ਡੀ . ਕਾਲਜ ਵਿੱਚੋਂ ਬਤੌਰ ਅੰਗਰੇਜ਼ੀ ਪ੍ਰੋ. ਰਿਟਾਇਰ ਹੋਏ।[4] ਮੌਤਨਿਰੰਜਨ ਤਸਨੀਮ ਦੀ ਮੌਤ 17 ਅਗਸਤ 2019 ਉਨ੍ਹਾਂ ਦੇ ਘਰ ਵਿਕਾਸ ਨਗਰ ਲੁਧਿਆਣਾ ਵਿੱਚ ਹੋਈ । ਉਸ ਸਮੇਂ ਇਨ੍ਹਾਂ ਦੀ ਉਮਰ 91 ਸਾਲ ਸੀ।[5] ਰਚਨਾਵਾਂਸਵੈ ਜੀਵਨੀਕਹਾਣੀ ਸੰਗ੍ਰਹਿਨਾਵਲ
ਆਲੋਚਨਾ
ਸਨਮਾਨਤਸਨੀਮ ਨੂੰ ਉਹਨਾਂ ਦੀ ਕਿਤਾਬ ਗਵਾਚੇ ਅਰਥ (ਨਾਵਲ) ਲਈ
ਹਵਾਲੇ
|
Portal di Ensiklopedia Dunia