ਕਪੂਰ ਸਿੰਘ ਆਈ. ਸੀ. ਐਸ
ਸਰਦਾਰ ਕਪੂਰ ਸਿੰਘ ਆਈ. ਸੀ. ਐਸ (2 ਮਾਰਚ 1909 - 13 ਅਗਸਤ 1986) ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਕਪੂਰ ਸਿੰਘ ਦਾ ਜਨਮ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਸਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ। ਮੁੱਢਲੀ ਸਿੱਖਿਆਸਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ਆਈ. ਸੀ. ਐਸ ਦੀ ਪ੍ਰੀਖਿਆ ਪਾਸ ਕੀਤੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ। ਕਰੀਅਰਆਈ. ਸੀ. ਐਸ ਦੀ ਨਿਯੁਕਤੀ ਤੋਂ ਬਾਅਦ ਕਪੂਰ ਸਿੰਘ ਨੂੰ ਕਾਂਗੜਾ ਵਿੱਚ ਡਿਪਟੀ ਕਮਿਸ਼ਨਰ ਰਹਿਣ ਦੇ ਸਮੇਂ ਕੀਤੇ ਗਏ 13000/ਰੁਪਏ ਦੇ ਗਬਨ ਕਾਰਨ ਸਸਪੈਂਡ ਕੀਤਾ ਗਿਆ ਸੀ। ਕਪੂਰ ਸਿੰਘ ਨੇ ਆਪਣੇ ਇਸ ਕੇਸ ਦੀ ਪੈਰਵੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੀਤੀ ਸੀ। ਪਰ ਪ੍ਰਤੱਖ ਸਬੂਤ ਨਾ ਪੇਸ਼ ਕਰਨ ਕਰਕੇ ਬਰੀ ਨਹੀਂ ਹੋ ਸਕਿਆ। ਇਸ ਘਟਨਾ ਦੇ ਪੂਰੇ ਵੇਰਵੇ ਕਪੂਰ ਸਿੰਘ ਦੀ ਆਪਣੀ ਕਿਤਾਬ ਸਾਚੀ ਸਾਖੀ ਵਿਚ ਦਰਜ ਕੀਤੇ ਗਏ ਹੋਏ ਹਨ। ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਸਿੰਘ ਜਿਹੇ ਪ੍ਰਸਿੱਧ ਇਤਹਾਸਕਾਰ ਨੇ ਲਿਖਿਆ ਜਿਸ ਵਿੱਚ ਉਸ ਨੇ ਡਿਪਟੀ ਕਮਿਸ਼ਨਰ ਤੋਂ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਅਤੇ ਪੱਖਪਾਤੀ ਹੋਣ ਨੂੰ ਮਨਘੜੰਤ ਤੇ ਗ਼ੈਰ ਕਨੂੰਨੀ ਹੋਣਾ ਸਿੱਧ ਕੀਤਾ। ਸਿੱਖਾਂ ਨੂੰ ਸਮਰਪਿਤਕਪੂਰ ਸਿੰਘ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕਰ ਦਿੱਤਾ। 1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ 'ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ' ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ। । ਰਾਜਨੀਤਿਕ ਜੀਵਨਕਪੂਰ ਸਿੰਘ ਰਾਜਨੀਤਿਕ ਖੇਤਰ ਵਿੱਚ ਵੀ ਕਾਫੀ ਸਰਗਰਮ ਰਹੇ। ਉਨ੍ਹਾਂ ਇਸ ਗੱਲ ਨੂੰ ਭਲੀਭਾਂਤ ਅਨੁਭਵ ਕਰ ਲਿਆ ਕਿ ਰਾਜਨੀਤਕ ਵਿਤਕਰੇ ਕਰਕੇ ਸਿੱਖ ਹਰ ਖੇਤਰ ਵਿੱਚ ਮਾਰ ਖਾ ਰਹੇ ਹਨ। ਇਸੇ ਰਾਜਨੀਤਕ ਵਿਤਕਰੇ ਨੂੰ ਦੇਖਦਿਆਂ ਹੀ ਇਸ ਮਹਾਨ ਬੁੱਧੀਜੀਵੀ ਹਸਤੀ ਨੇ 1962 ਈ: ਵਿੱਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ। ਸੁਪਰੀਮ ਕੋਰਟ ਚੋਂ ਆਪਣੇ ਵਿਰੁੱਧ ਹੋਏ ਫ਼ੈਸਲੇ ਤੋਂ ਬਾਅਦ ਕਪੂਰ ਸਿੰਘ ਅਕਾਲੀ ਦਲ ਦਾ ਮੈਂਬਰ ਬਣ ਗਿਆ ਅਤੇ 1962 ਦੀਆਂ ਚੋਣਾਂ ਵਿੱਚ ਅਕਾਲੀ ਪਾਰਟੀ ਦੇ ਨੁਮਾਂਇਦੇ ਵਜੋਂ ਸਵਤੰਤਰ ਪਾਰਟੀ ਦੀ ਟਿਕਟ ਤੇ ਪਾਰਲੀਮੈਂਟ ਦਾ ਮੈਂਬਰ ਰਿਹਾ। [1] ਕਿਉਂਕਿ ਉਸ ਸਮੇਂ ਅਕਾਲੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਨਹੀਂ ਸੀ।[2] 1967 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਕਪੂਰ ਸਿੰਘ ਦੀ ਸਿੱਖ ਬਹੁਲਤਾ ਵਾਲੇ ਹਲਕੇ ਲੁਧਿਆਣਾ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ। 1969 ਵਿੱਚ ਉਹ ਫਿਰ ਪੰਜਾਬ ਵਿਧਾਨ ਸਭਾ ਦੇ ਸਮਰਾਲਾ ਹਲਕੇ ਤੋਂ ਮੈਂਬਰ ਚੁਣੇ ਗਏ।[3] ਰਚਨਾਵਾਂਸਿਰਦਾਰ ਕਪੂਰ ਸਿੰਘ ਨੇ ਇੱਕ ਲੇਖਕ ਵਜੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਤੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਾਈਆਂ। ਇਨ੍ਹਾਂ ਨੇ ਨਿਬੰਧ, ਕਵਿਤਾ, ਸਿੱਖ ਇਤਿਹਾਸ, ਅਤੇ ਰਾਜਨੀਤਿਕ ਵਿਸ਼ਿਆਂ ਉੱਪਰ ਆਪਣੀ ਕਲਮ ਚਲਾਈ। ਬਹੁਤ ਸਾਰੇ ਧਾਮਿਕ ਅਤੇ ਰਾਜਨੀਤਿਕ ਲੇਖਾਂ ਦੀ ਰਚਨਾ ਕੀਤੀ। ਸਾਚੀ ਸਾਖੀ ਉਸ ਦੀ ਸਵੈ ਜੀਵਨੀਨੁਮਾ ਰਚਨਾ ਹੈ। ਅੰਗਰੇਜੀ ਵਿੱਚ ਲਿਖੀ ਉਨ੍ਹਾਂ ਦੀ ਪੁਸਤਕ ਵੈਸਾਖੀ ਆਫ ਗੁਰੂ ਗੋਬਿੰਦ ਸਿੰਘ ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ[4] ਪੰਜਾਬੀ ਰਚਨਾਵਾਂ
ਅੰਗਰੇਜ਼ੀ ਰਚਨਾਵਾਂ
ਇਨ੍ਹਾਂ ਪੁਸਤਕਾਂ ਤੋਂ ਇਲਾਵਾ 14 ਜੁਲਾਈ 1965 ਨੂੰ ਹਰੀ ਸਿੰਘ ਨਲਵਾ ਕਾਨਨਫ਼ਰੰਸ ਵਿੱਚ ਪ੍ਰਧਾਨਗੀ ਭਾਸ਼ਨ, “ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ 1973”, “ ਦੇ ਮੈਸੈਕੜ ਸਿਖਜ਼” ਐਸ਼ ਜੀ ਪੀ ਸੀ ਦੁਆਰਾ ਪ੍ਰਕਾਸ਼ਤ ਵਾਈਟ ਪੇਪਰ ਜਿਹੀਆਂ ਰਚਨਾਵਾਂ ਵੀ ਉਸ ਦੀ ਲੇਖਣੀ ਤੋਂ ਹਨ। ਮੌਤਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਨੂੰ ਜਗਰਾਉਂ (ਲੁਧਿਆਣਾ) ਦੇ ਆਪਣੇ ਪੇਂਡੂ ਘਰ ਵਿਖੇ ਸਦੀਵੀ ਵਿਛੋੜਾ ਦੇ ਗਏ।[14] ਹਵਾਲੇ
|
Portal di Ensiklopedia Dunia